ਵਾਹਨ ਦੀ ਫੇਟ ਵੱਜਣ ਕਾਰਣ ਅਣਪਛਾਤੇ ਵਿਅਕਤੀ ਦੀ ਮੌਤ

08/22/2019 7:32:50 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਨੈਸ਼ਨਲ ਹਾਈਵੇ 21 (205) ਰੂਪਨਗਰ-ਬਿਲਾਸਪੁਰ ਮਾਰਗ 'ਤੇ ਭਾਖੜਾ ਨਹਿਰ ਦੇ ਉੱਪਰ ਬਣੇ ਫਲਾਈਓਵਰ 'ਤੇ ਇਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ 6 ਵਜੇ ਕਿਸੇ ਨੇ ਇਤਲਾਹ ਦਿੱਤੀ ਕਿ ਪੁਲਸ ਥਾਣੇ ਦੇ ਸਾਹਮਣੇ ਨਹਿਰ ਦੇ ਉੱਪਰ ਬਣੇ ਫਲਾਈਓਵਰ 'ਤੇ ਇਕ ਅਣਪਛਾਤਾ ਵਿਅਕਤੀ ਪਿਆ ਹੋਇਆ ਹੈ। ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਕਤ ਵਿਅਕਤੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੋਈ ਸੀ ਇੰਝ ਲੱਗਦਾ ਸੀ ਕਿ ਜਿਵੇਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਇਆ ਹੋਵੇ ਜਿਸ ਤੋਂ ਬਾਅਦ ਉਸ ਨੂੰ ਚੁੱਕ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਉਕਤ ਵਿਅਕਤੀ ਦੀ ਮੌਕੇ 'ਤੇ ਸ਼ਨਾਖ਼ਤ ਨਹੀਂ ਹੋਈ ਜਿਸ ਦੀ ਸ਼ਨਾਖ਼ਤ ਲਈ ਅਗਲੇ 72 ਘੰਟੇ ਵਾਸਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਹਾਲ ਵਿਚ ਰੱਖਿਆ ਗਿਆ ਹੈ। ਉਕਤ ਵਿਅਕਤੀ ਸਿਰ ਤੋਂ ਮੋਨਾ, ਰੰਗ ਸਾਂਵਲਾ, ਉਮਰ ਕਰੀਬ 50 ਸਾਲ ਉਕਤ ਵਿਅਕਤੀ ਨੇ ਸਲੇਟੀ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਹੈ।


Karan Kumar

Content Editor

Related News