ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀਆਂ ਨੇ ਤੋਡ਼ੇ ਬੱਸ ਦੇ ਸ਼ੀਸ਼ੇ

Monday, Sep 23, 2019 - 01:17 AM (IST)

ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀਆਂ ਨੇ ਤੋਡ਼ੇ ਬੱਸ ਦੇ ਸ਼ੀਸ਼ੇ

ਕਪੂਰਥਲਾ, (ਭੂਸ਼ਣ)- ਕੁਝ ਅਣਪਛਾਤੇ ਵਿਅਕਤੀਆਂ ਨੇ ਕਪੂਰਥਲਾ-ਨਕੋਦਰ ਮਾਰਗ ’ਤੇ ਨਕੋਦਰ ਤੋਂ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ’ਤੇ ਤਲਵਾਰਾਂ ਅਤੇ ਬਰਛੇ ਮਾਰ ਕੇ ਬੱਸ ਦੇ ਸ਼ੀਸ਼ੇ ਤੋਡ਼ ਦਿੱਤੇ। ਇਸ ਦੌਰਾਨ ਬੱਸ ਚਾਲਕ ਨੇ ਬੱਸ ਨੂੰ ਤੇਜ਼ ਰਫ਼ਤਾਰ ਨਾਲ ਭਜਾ ਕੇ ਆਪਣੀ ਅਤੇ ਬੱਸ ਵਿਚ ਸਵਾਰ ਸਵਾਰੀਆਂ ਦੀਆਂ ਜਾਨਾਂ ਬਚਾਈਆਂ। ਫਿਲਹਾਲ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. ਕਪੂਰਥਲਾ ’ਚ ਤਾਇਨਾਤ ਬੱਸ ਚਾਲਕ ਨਿਰਮਲ ਸਿੰਘ ਨੇ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਨਕੋਦਰ ਤੋਂ ਕਪੂਰਥਲਾ ਵੱਲ ਆ ਰਿਹਾ ਸੀ ਕਿ ਇਸ ਦੌਰਾਨ ਜਦੋਂ ਉਸ ਦੀ ਬੱਸ ਸੁਨਰਾ ਪੁਲੀ ਦੇ ਨਜ਼ਦੀਕ ਪਹੁੰਚੀ ਤਾਂ ਬੱਸ ਦੇ ਅੱਗੇ ਵੱਡੀ ਗਿਣਤੀ ਵਿਚ ਤੇਜ਼ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀ ਆ ਗਏ। ਜਿਨ੍ਹਾਂ ਨੇ ਬਰਛੇ ਅਤੇ ਤਲਵਾਰਾਂ ਨਾਲ ਹਮਲਾ ਕਰ ਕੇ ਬੱਸ ਦੇ ਸ਼ੀਸ਼ੇ ਤੋਡ਼ਨੇ ਸ਼ੁਰੂ ਕਰ ਦਿੱਤੇ, ਜਿਸ ਕਾਰਣ ਬੱਸ ਵਿਚ ਸਵਾਰ ਸਵਾਰੀਆਂ ਵਿਚ ਹਫਡ਼ਾ ਤਫ਼ਡ਼ੀ ਮਚ ਗਈ। ਇਸ ਦੌਰਾਨ ਉਸ ਨੇ ਸਵਾਰੀਆਂ ਦੀਆਂ ਜਾਨਾਂ ਬਚਾਉਣ ਲਈ ਬੱਸ ਤੇਜ਼ੀ ਨਾਲ ਕਪੂਰਥਲਾ ਵੱਲ ਭਜਾ ਲਈ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਬੱਸ ਡਰਾਈਵਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ।


author

Bharat Thapa

Content Editor

Related News