3850 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਕਾਬੂ

06/12/2020 12:07:45 AM

ਕਪੂਰਥਲਾ, (ਮੱਲ੍ਹੀ)- ਥਾਣਾ ਸਦਰ ਸੁਲਤਾਨਪੁਰ ਲੋਧੀ ਅਧੀਨ ਪੈਂਦੀ ਪੁਲਸ ਚੌਂਕੀ ਭੁਲਾਣੇ ਦੇ ਇੰਚਾਰਜ ਏ.ਐੱਸ.ਆਈ ਪਰਮਜੀਤ ਸਿੰਘ ਵਲੋਂ ਆਪਣੇ ਸਾਥੀ ਪੁਲਸ ਮੁਲਾਜਮਾਂ ਦੇ ਸਹਿਯੋਗ ਨਾਲ ਅੱਜ ਦੇ ਨੌਜਵਾਨ ਮੰਡੀਆਂ ਨੂੰ 3850 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਏ.ਐੱਸ.ਆਈ ਪਰਮਜੀਤ ਸਿੰਘ ਚੌਂਕੀ ਇੰਚਾਰਜ ਭੁਲਾਣਾ ਨੇ ਦਸਿਆ ਕਿ ਉਹ ਆਪਣੇ ਸਾਥੀ ਪੁਲਸ ਪਾਰਟੀ ਨਾਲ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ’ਤੇ ਖੈਡ਼ਾ ਮੰਦਰ ਨੇਡ਼ੇ ਪਿੰਡ ਦੌਲਤਪੁਰ-ਕਿਪਸ ਸਾਹਮਣੇ ਪੁਲਸ ਨਾਕੇ ’ਤੇ ਖਡ਼ੇ ਸੀ ਕਿ ਉਨ੍ਹਾਂ ਨੇ ਇਕ ਮੋਟਰਸਾਈਕਲ ਪੀ.ਬੀ 14-ਡੀ 1725 ਹੀਰੋ ਸਪਲੈਂਡਰ ਦੇ ਦੋ ਨੌਜਵਾਨਾਂ ਨੂੰ ਆਉਂਦੇ ਵੇਖਿਆ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਨ੍ਹਾਂ ਦੇ ਰੁਕਣ ’ਤੇ ਉਨ੍ਹਾਂ ਨਾਲ ਪੁੱਛਗਿੱਛ ਕੀਤੀ ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਪਾਸੋਂ ਪਲਾਸਟਿਕ ਦੇ ਇਕ ਲਿਫਾਫੇ ’ਚੋਂ 3850 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦਸਿਆ ਕਿ ਉਕਤ ਦੋਵੇਂ ਨੌਜਵਾਨ ਅੰਮ੍ਰਿਤਸਰ ਜਿਲੇ ਨਾਲ ਸਬੰਧਿਤ ਹਨ ਤੇ ਨਜਦੀਕੀ ਪਿੰਡ ਭਾਣੋਲੰਗਾ ਵਿਖੇ ਹਦਵਾਣੇ-ਖਰਬੂਜੇ ਦਾ ਕੰਮ ਕਰਦੇ ਹਨ। ਉਨ੍ਹਾਂ ਦਸਿਆ ਕਿ ਉਕਤ ਦੋਹਾਂ ਨੌਜਵਾਨਾਂ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।


Bharat Thapa

Content Editor

Related News