ਧੋਖਾਦੇਹੀ ਦੇ ਮਾਮਲੇ ’ਚ ਦੋ ਔਰਤਾਂ ਨੂੰ  ਕੈਦ

12/11/2018 5:02:18 AM

ਜਲੰਧਰ,  (ਜਤਿੰਦਰ, ਭਾਰਦਵਾਜ)- ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀਮਤੀ ਰਾਜਬੀਰ ਕੌਰ ਦੀ  ਅਦਾਲਤ ਵੱਲੋਂ ਧੋਖਾਦੇਹੀ ਦੇ ਮਾਮਲੇ ’ਚ ਰੀਟਾ ਪਤਨੀ ਅਸ਼ਵਨੀ ਨਿਵਾਸੀ ਬੇਅੰਤ ਨਗਰ ਨੂੰ  ਦੋਸ਼ ਸਾਬਤ ਹੋ ਜਾਣ ’ਤੇ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਕੈਦ ਅਤੇ 500 ਰੁਪਏ  ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਇਸ ਮਾਮਲੇ ’ਚ 24.3.13 ਨੂੰ ਥਾਣਾ ਭੋਗਪੁਰ ਦੀ  ਪੁਲਸ  ਨੇ ਰੀਟਾ ਪਤਨੀ ਅਸ਼ਵਨੀ ਨੂੰ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕੇਸ ਦਰਜ ਕਰ  ਗ੍ਰਿਫਤਾਰ ਕੀਤਾ ਸੀ।
ਇਸੇ ਤਰ੍ਹਾਂ ਮਾਣਯੋਗ ਜੱਜ ਆਸ਼ੀਸ਼ ਅਬਰੋਲ ਦੀ ਅਦਾਲਤ ਵੱਲੋਂ ਧੋਖਾਦੇਹੀ ਦੇ  ਮਾਮਲੇ ’ਚ ਰਵਿੰਦਰ ਕੌਰ ਪਤਨੀ ਕੁਸ਼ਲ ਨਿਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਡਾਲਾ ਚੌਕ  ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ  ਨਾ ਦੇਣ ’ਤੇ 1 ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਜਦਕਿ ਨਿਸ਼ਾ ਥਾਪਰ ਵਾਸੀ ਬਸੰਤ ਵਿਹਾਰ ਲੁਧਿਆਣਾ ਅਤੇ ਨਵਦੀਪ ਕੌਰ ਉਰਫ ਨੰਦੂ ਵਾਸੀ ਅਰਜਨ ਨਗਰ ਰਾਮਾ ਮੰਡੀ  ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ। ਇਸ ਮਾਮਲੇ ’ਚ ਰਵਿੰਦਰ ਕੌਰ ਉਰਫ ਰੇਨੂੰ  ਉਰਫ ਸੋਨੀਆ ਸ਼ਰਮਾ ਅਤੇ ਨਿਸ਼ਾ ਥਾਪਰ ਅਤੇ ਨਵਦੀਪ ਕੌਰ ਉਰਫ ਨੰਦੂ ਨੂੰ ਸ਼ਿਕਾਇਤਕਰਤਾ ਦੇ  ਬਿਆਨਾਂ ’ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਕੇਸ ਦਰਜ ਕੀਤਾ ਸੀ।
ਲੁੱਟ-ਖੋਹ ਦੇ ਮਾਮਲੇ ’ਚ ਇਕ ਬਰੀ- ਜ਼ਿਲਾ ਸੈਸ਼ਨ  ਜੱਜ ਐੱਸ. ਕੇ. ਗਰਗ ਦੀ ਅਦਾਲਤ ਵੱਲੋਂ ਲੁੱੱਟ-ਖੋਹ ਦੇ ਮਾਮਲੇ ’ਚ ਯੋਗੇਸ਼ ਸ਼ਰਮਾ ਉਰਫ  ਕਾਕਾ ਨਿਵਾਸੀ ਬਸਤੀ ਸ਼ੇਖ ਅਤੇ ਭੁਪਿੰਦਰ ਕੁਮਾਰ ਉਰਫ ਸੋਨੂੰ ਨਿਵਾਸੀ ਉਪਕਾਰ ਨਗਰ ਨੂੰ  ਦੋਸ਼ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ। 
ਇਸ ਮਾਮਲੇ ’ਚ 12.3.18 ਨੂੰ ਥਾਣਾ ਡਵੀਜ਼ਨ  ਨੰਬਰ 8 ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯੋਗੇਸ਼ ਸ਼ਰਮਾ ਉਰਫ ਕਾਕਾ, ਭੁਪਿੰਦਰ  ਕੁਮਾਰ ਉਰਫ ਸੋਨੂੰ ਲੁੱਟ-ਖੋਹ ਦਾ ਕੰਮ ਕਰਦੇ ਹਨ ਅਤੇ ਪੁਲਸ ਨੇ ਟ੍ਰਾਂਸਪੋਰਟ ਨਗਰ ਦੇ  ਪੁਲ ਨੇੜੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ  ਕੇ ਮਾਮਲਾ ਦਰਜ ਕੀਤਾ ਸੀ।
ਨਸ਼ੇ ਵਾਲੇ ਪਾਊਡਰ ਦੇ ਮਾਮਲੇ ’ਚ ਬਰੀ-ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਪ੍ਰੀਤੀ ਸਾਹਨੀ ਦੀ  ਅਦਾਲਤ ਵੱਲੋਂ ਸੁਲਿੰਦਰ ਮਿਸ਼ਰਾ ਉਰਫ ਜੋਨੀ ਵਾਸੀ ਪ੍ਰੇਮ ਨਗਰ ਫਾਫਰੀ ਕਲਾਂ ਲੁਧਿਆਣਾ ਨੂੰ  ਨਸ਼ੇ ਵਾਲੇ ਪਾਊਡਰ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ। ਇਸ ਮਾਮਲੇ ’ਚ  25.3.15 ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਸੁਲਿੰਦਰ ਮਿਸ਼ਰਾ ਨੂੰ 105 ਗ੍ਰਾਮ ਨਸ਼ੇ ਵਾਲੇ  ਪਾਊਡਰ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਸੀ।


Related News