ਜਲੰਧਰ ''ਚ 20 ਰੁਪਏ ਦੀ ਸਵਾਰੀ ਨੂੰ ਲੈ ਕੇ ਭਿੜੇ ਦੋ ਆਟੋ ਚਾਲਕ, ਚੱਲੇ ਇੱਟਾਂ-ਪੱਥਰ

09/02/2023 2:59:23 PM

ਜਲੰਧਰ (ਸੋਨੂੰ)- ਜਲੰਧਰ ਲੰਮਾ ਪਿੰਡ ਚੌਂਕ 'ਤੇ ਦੇਰ ਰਾਤ ਦੋ ਆਟੋ ਚਾਲਕਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋ ਗਿਆ। 20 ਰੁਪਏ ਦੀ ਸਵਾਰੀ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਦੋਵਾਂ ਪਾਸਿਆਂ ਤੋਂ ਇੱਟਾਂ-ਪੱਥਰ ਵੀ ਸੁੱਟੇ ਗਏ। ਹਾਲਾਂਕਿ ਪਥਰਾਅ ਦੀ ਇਸ ਖੇਡ ਵਿੱਚ ਦੋ ਲੋਕ ਜ਼ਖ਼ਮੀ ਹੋ ਗਏ ਹਨ ਪਰ ਕਾਫ਼ੀ ਦੇਰ ਤੱਕ ਤਣਾਅ ਦਾ ਮਾਹੌਲ ਬਣਿਆ ਰਿਹਾ। ਇਸ ਦੌਰਾਨ ਦੋਵਾਂ ਧਿਰਾਂ ਦੇ ਝਗੜੇ ਕਾਰਨ ਲੰਮਾ ਪਿੰਡ ਤੋਂ ਕਿਸ਼ਨਪੁਰਾ ਵੱਲ ਜਾਣ ਵਾਲੀ ਸੜਕ ਕਾਫ਼ੀ ਦੇਰ ਤੱਕ ਬੰਦ ਰਹੀ। ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਲੰਮਾ ਪਿੰਡ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਦੋ ਆਟੋ ਚਾਲਕਾਂ ਵਿੱਚ ਲੜਾਈ ਹੋ ਗਈ ਸੀ।

PunjabKesari

ਲੜਾਈ ਨੂੰ ਲੈ ਕੇ ਅੱਜ ਸਮਝੌਤੇ ਲਈ ਦੋਵੇਂ ਧਿਰਾਂ ਨੇ ਮੀਟਿੰਗ ਰੱਖੀ ਸੀ ਪਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋਵਾਂ ਪਾਸਿਆਂ ਤੋਂ ਝਗੜਾ ਹੋ ਗਿਆ ਅਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਲੰਮਾ ਪਿੰਡ ਵਾਸੀ ਭੀਰਾ ਨਾਮਕ ਨੌਜਵਾਨ ਨੇ ਦੱਸਿਆ ਕਿ ਘੁੱਗਾ, ਪ੍ਰਿੰਸ, ਮੋਟਾ ਨੇ ਉਸ ਦੇ ਘਰ ਦੀ ਛੱਤ ਤੋਂ ਇੱਟਾਂ ਅਤੇ ਪੱਥਰ ਸੁੱਟੇ ਸਨ। ਲੰਮਾ ਪਿੰਡ ਚੌਂਕ ਵਿਖੇ ਦੋ ਗੁੱਟਾਂ 'ਚ ਇੱਟਾਂ-ਰੋੜੇ ਚਲਦੇ ਰਹੇ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। 

ਇਹ ਵੀ ਪੜ੍ਹੋ- ਕਰਮਾਂ ਦੀ ਖੇਡ! ਚਾਹੁੰਦਿਆਂ ਵੀ ਦੁਬਈ ਤੋਂ ਪਰਤ ਨਾ ਸਕਿਆ ਨੌਜਵਾਨ, ਹੁਣ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ

PunjabKesari

ਕਿਸ਼ਨਪੁਰਾ ਰੋਡ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਹੰਗਾਮੇ ਬਾਰੇ ਲੋਕਾਂ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ। ਪਰ ਹੈਰਾਨੀ ਦੀ ਗੱਲ ਹੈ ਕਿ ਪੁਲਸ ਕਰੀਬ ਇਕ ਘੰਟੇ ਬਾਅਦ ਮੌਕੇ 'ਤੇ ਪਹੁੰਚੀ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਧੜਿਆਂ ਦੇ ਲੜਕਿਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ।

ਇਹ ਵੀ ਪੜ੍ਹੋ- ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News