ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਮੁਲਜ਼ਮ ਨਸ਼ੀਲੇ ਪਾਊਡਰ ਤੇ ਟੀਕਿਆਂ ਸਣੇ ਗ੍ਰਿਫ਼ਤਾਰ

Sunday, Apr 02, 2023 - 05:15 PM (IST)

ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਮੁਲਜ਼ਮ ਨਸ਼ੀਲੇ ਪਾਊਡਰ ਤੇ ਟੀਕਿਆਂ ਸਣੇ ਗ੍ਰਿਫ਼ਤਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਜਸਵਿੰਦਰ, ਪੱਪੂ)-ਟਾਂਡਾ ਪੁਲਸ ਦੀ ਟੀਮ ਨੇ ਆਈ. ਟੀ. ਆਈ. ਹਰਸੀਪਿੰਡ ਮੋੜ ਨੇੜਿਓਂ 2 ਵਿਅਕਤੀਆਂ ਨੂੰ ਨਸ਼ੇ ਵਾਲੇ ਪਾਊਡਰ ਅਤੇ ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਕੀਤੇ ਖ਼ੁਲਾਸਿਆਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਟਾਂਡਾ ਅਤੇ ਦਸੂਹਾ ਇਲਾਕੇ ਵਿਚ ਪਿਛਲੇ ਮਹੀਨਿਆਂ ਵਿਚ ਲੁੱਟਖੋਹ ਦੀਆਂ ਅਨੇਕਾਂ ਵਾਰਦਾਤਾਂ ਕੀਤੀਆਂ ਸਨ।

ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐੱਸ. ਆਈ. ਪਰਵਿੰਦਰ ਸਿੰਘ ਦੀ ਟੀਮ ਇਹ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਆਏ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਉਰਫ਼ ਜੋਤੀ ਪੁੱਤਰ ਅਮਰ ਸਿੰਘ ਵਾਸੀ ਤਲਵੰਡੀ ਭਿੰਡਰ (ਘੁਮਾਣ) ਗੁਰਦਾਸਪੁਰ ਅਤੇ ਰਾਜਵੰਤ ਸਿੰਘ ਰਾਜੂ ਪੁੱਤਰ ਹੀਰਾ ਸਿੰਘ ਵਾਸੀ ਬੀਲਾ ਬੱਜੂ ਦੇ ਰੂਪ 'ਚ ਹੋਈ ਹੈ।  ਉਨ੍ਹਾਂ ਦੱਸਿਆ ਕਿ ਗਸ਼ਤ ਦੌਰਾਨ ਪੁਲਸ ਦੀ ਟੀਮ ਨੇ ਹਰਸੀਪਿੰਡ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਹ ਮੁਲਜ਼ਮ ਮੋਟਰਸਾਈਕਲ 'ਤੇ ਸਵਾਰ ਹੋਏ ਹਰਸੀਪਿੰਡ ਤਰਫ਼ੋਂ ਆਏ। ਉਨ੍ਹਾਂ ਨੇ ਪੁਲਸ ਟੀਮ ਵੇਖ ਕੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸੜਕ 'ਤੇ ਮੋਟਰਸਾਈਕਲ ਸਣੇ ਖੇਤ ਦੀ ਲੱਗੀ ਵਾੜ ਵਿਚ ਫੱਸ ਕੇ ਡਿੱਗ ਗਏ। ਪੁਲਸ ਟੀਮ ਨੇ ਉਨ੍ਹਾਂ ਨੂੰ ਨਸ਼ੇ ਸਮੇਤ ਕਾਬੂ ਕਰ ਲਿਆ। 

ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਸੁਖਦੇਵ ਕੋਲੋਂ 510 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ 11 ਪਾਬੰਧੀਸ਼ੁਦਾ ਟੀਕੇ ਅਤੇ ਰਾਜਵੰਤ ਦੇ ਕਬਜ਼ੇ ਵਿੱਚੋ 507 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ 11 ਟੀਕੇ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਸ ਨੇ ਮੁਲਜਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਵੱਲੋਂ ਕਬੂਲ ਕੀਤੀਆਂ ਲੁੱਟਖੋਹ ਦੀਆਂ ਵਾਰਦਾਤਾਂ ਦੌਰਾਨ ਲੋਕਾਂ ਕੋਲੋਂ ਖੋਹੇ ਗਹਿਣੇ ਅਤੇ ਨਕਦੀ ਬਰਾਮਦ ਕਰਨ ਲਈ ਵੀ ਉੱਦਮ ਸ਼ੁਰੂ ਕੀਤੇ ਗਏ ਹਨ ਅਤੇ ਕੁਝ ਰਿਕਵਰੀ ਵੀ ਹੋਈ ਹੈ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਦੀ ਨਸ਼ੇ ਸਬੰਧੀ ਸਪਲਾਈ ਲਾਈਨ ਕੀ ਸੀ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News