ਟਿੱਪਰ ਤੇ ਟਰੱਕ ਦੀ ਹੋਈ ਟੱਕਰ

Tuesday, Dec 11, 2018 - 01:20 AM (IST)

ਟਿੱਪਰ ਤੇ ਟਰੱਕ ਦੀ ਹੋਈ ਟੱਕਰ

 ਰੂਪਨਗਰ, (ਵਿਜੇ)- ਰੂਪਨਗਰ-ਚੰਡੀਗਡ਼ ਮਾਰਗ ਤੇ ਬੀਤੀ ਦੇਰ ਰਾਤ ਗੁ. ਸ੍ਰੀ ਭੱਠਾ ਸਾਹਿਬ ਚੌਂਕ ਨੇਡ਼ੇ ਟਿੱਪਰ ਅਤੇ ਟਰੱਕ ਦੀ ਟੱਕਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁ. ਸ੍ਰੀ ਭੱਠਾ ਸਾਹਿਬ ਚੌਂਕ ਨੇਡ਼ੇ ਮਾਰਗ ਤੇ ਇੱਕ ਟਿੱਪਰ ਦੇ ਟਾਇਰ ਦਾ ਅਚਾਨਕ ਕਡ਼ਾ ਨਿਕਲ ਗਿਆ। ਜਿਸ ਦੇ ਕਾਰਨ ਟਿੱਪਰ ਚਾਲਕ ਰਵਿੰਦਰ ਸਿੰਘ ਨਿਵਾਸੀ ਪਟਿਆਲਾ ਮਾਰਗ ਤੇ ਰਿੰਮ ਨੂੰ ਬਦਲ ਰਿਹਾ ਸੀ ਤਾਂ ਐਨੇ ’ਚ ਇੱਕ ਹੋਰ ਟਰੱਕ ਉਕਤ ਖਡ਼ੇ ਟਿੱਪਰ ਨਾਲ ਟਕਰਾ ਗਿਆ। ਉਕਤ ਟਰੱਕ ਚਾਲਕ ਦੀ ਪਹਿਚਾਣ ਹਰਵਿੰਦਰ ਸਿੰਘ ਪੁੱਤਰ ਹਰੀ ਕਿਸ਼ਨ ਨਿਵਾਸੀ (ਖੁਰਦ) ਤਹਿਸੀਲ ਮਲੇਰਕੋਟਲਾ ਦੇ ਰੂਪ ’ਚ ਹੋਈ। ਇਸ ਹਾਦਸੇ ’ਚ ਵਾਹਨ ਬੁਰੀ ਤਰਾਂ ਹਾਦਸਾ ਗ੍ਰਸਤ ਹੋ ਗਏ। ਜਦੋ ਕਿ ਹਾਦਸੇ ’ਚ ਦੋਵੇਂ ਵਾਹਨ ਚਾਲਕਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਸਿਟੀ ਥਾਣਾ ਰੂਪਨਗਰ ਦੇ ਏ. ਐੱਸ. ਆਈ ਇੰਦਰਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਤੁਰੰਤ ਬਾਅਦ ਪੁਲਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Related News