ਟਰੱਕ ਤੇ ਕਾਰ ’ਚ ਹੋਈ ਟੱਕਰ, ਵਾਲ-ਵਾਲ ਬਚਿਆ ਕਾਰ ਸਵਾਰ ਪਰਿਵਾਰ
Sunday, Feb 09, 2025 - 02:41 PM (IST)
ਨੂਰਪੁਰਬੇਦੀ (ਭੰਡਾਰੀ)- ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਸਥਿਤ ਪੁਲਸ ਚੌਂਕੀ ਕਲਵਾਂ ਅੱਗੇ ਅਚਾਨਕ ਇਕ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ਮੌਕੇ ਚੌਂਕੀ ਵਿਖੇ ਡਿਊਟੀ ’ਤੇ ਮੌਜੂਦ ਪੁਲਸ ਕਰਮਚਾਰੀ ਤੁਰੰਤ ਘਟਨਾ ਦਾ ਪਤਾ ਚੱਲਣ ’ਤੇ ਘਟਨਾ ਸਥਾਨ ’ਤੇ ਬਚਾਅ ਕਾਰਜਾਂ ਲਈ ਪਹੁੰਚ ਗਏ ਪਰ ਇਸ ਹਾਦਸੇ ਦੌਰਾਨ ਕਾਰ ’ਚ ਸਵਾਰ ਪਰਿਵਾਰ ਦਾ ਵਾਲ-ਵਾਲ ਬਚਾਅ ਹੋ ਗਿਆ।
ਚੌਂਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ਾਮ ਨੂੰ ਗੜ੍ਹਸ਼ੰਕਰ ਦੀ ਤਰਫ਼ੋਂ ਮਾਲ ਅਨਲੋਡ ਕਰਕੇ ਆ ਰਹੇ ਇਕ ਟਰੱਕ ਅਤੇ ਬੋਲੈਨੋ ਕਾਰ ਦੀ ਅਚਾਨਕ ਟੱਕਰ ਹੋ ਗਈ। ਇਸ ਦੌਰਾਨ ਉਨ੍ਹਾਂ ਸਮੇਤ ਚੌਕੀ ਵਿਖੇ ਡਿਊਟੀ ’ਤੇ ਮੌਜੂਦ ਪੁਲਸ ਕਰਮਚਾਰੀ ਅਤੇ ਹੋਰ ਆਸ-ਪਾਸ ਦੇ ਦੁਕਾਨਦਾਰ ਤੁਰੰਤ ਹਾਦਸੇ ਦਾ ਪਤਾ ਚੱਲਣ ’ਤੇ ਸਹਾਇਤਾ ਲਈ ਮੌਕੇ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ : ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਲੱਗੀਆਂ ਰੌਂਣਕਾਂ, ਬੇਗਮਪੁਰਾ ਲਈ ਅੱਜ ਰਵਾਨਾ ਹੋਵੇਗੀ ਸਪੈਸ਼ਲ ਟਰੇਨ
ਉਨ੍ਹਾਂ ਆਖਿਆ ਕਿ ਟਰੱਕ ਚਾਲਕ ਵੱਲੋਂ ਸੂਝ-ਬੂਝ ਨਾਲ ਕੰਮ ਲੈਣ ’ਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦਕਿ ਕਾਰ ਕਾਫ਼ੀ ਹੱਦ ਤੱਕ ਨੁਕਸਾਨੀ ਗਈ ਹੈ। ਚੌਂਕੀ ਇੰਚਾਰਜ ਹਰਮੇਸ਼ ਕੁਮਾਰ ਨੇ ਦੱਸਿਆ ਕਿ ਵਿਆਹ ਸਮਾਗਮ ’ਚ ਸ਼ਾਮਲ ਹੋ ਕੇ ਪਰਤ ਰਹੇ ਭਨਾਮ ਅਤੇ ਮੁਕਾਰੀ ਪਿੰਡ ਨਾਲ ਸਬੰਧਤ ਉਕਤ ਪਰਿਵਾਰਾਂ ਦੇ 5 ਜੀਆਂ ’ਚ ਸ਼ਾਮਲ 2 ਪੁਰਸ਼, 2 ਔਰਤਾਂ ਅਤੇ ਇਕ ਬੱਚਾ ਕਾਰ ’ਚ ਸਵਾਰ ਸਨ, ਜਿਨ੍ਹਾਂ ਦਾ ਵਾਲ-ਵਾਲ ਬਚਾ ਹੋ ਗਿਆ ਅਤੇ ਦੋਵੇਂ ਪਾਰਟੀਆਂ ਦਰਮਿਆਨ ਚੌਂਕੀ ਵਿਖੇ ਰਾਜੀਨਾਮੇ ਦੀ ਗੱਲ ਚੱਲ ਰਹੀ ਹੈ ਉਪਰੰਤ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾ ਕੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਬੰਦ ਰਹਿਣਗੇ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e