ਤੇਜ਼ ਹਨੇਰੀ ਕਾਰਨ ਚਲਦੀ ਕਾਰ ’ਤੇ ਡਿੱਗਿਆ ਦਰੱਖ਼ਤ, ਨੌਜਵਾਨ ਦੀ ਮੌਤ

Wednesday, Oct 11, 2023 - 11:40 AM (IST)

ਤੇਜ਼ ਹਨੇਰੀ ਕਾਰਨ ਚਲਦੀ ਕਾਰ ’ਤੇ ਡਿੱਗਿਆ ਦਰੱਖ਼ਤ, ਨੌਜਵਾਨ ਦੀ ਮੌਤ

ਲਾਂਬੜਾ (ਵਰਿੰਦਰ)- ਬੀਤੀ ਰਾਤ ਚੱਲੀ ਤੇਜ਼ ਹਨੇਰੀ ਕਾਰਨ ਇਕ ਬਹੁਤ ਭਾਰੀ ਦਰੱਖ਼ਤ ਦੇ ਅਚਾਨਕ ਇਕ ਚਲਦੀ ਕਾਰ ’ਤੇ ਡਿੱਗਣ ਕਾਰਨ ਕਾਰ ਵਿਚ ਸਵਾਰ ਇਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਅਤੇ ਤਿੰਨ ਪਰਿਵਾਰਿਕ ਮੈਂਬਰਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਜਤਿੰਦਰ ਪਾਲ (31) ਪੁੱਤਰ ਜਸ਼ਪਾਲ ਵਾਸੀ ਪਿੰਡ ਉੱਗੀ ਥਾਣਾ ਨਕੋਦਰ ਆਪਣੇ ਪਿਤਾ ਅਤੇ ਦੋ ਹੋਰ ਪਰਿਵਾਰਕ ਮੈਂਬਰਾਂ ਵੀਨਾ ਅਤੇ ਸੁਮਨ ਨਾਲ ਕਿਸੇ ਸਮਾਗਮ ਵਿਚ ਸ਼ਾਮਲ ਹੋ ਕੇ ਕਾਰ ਵਿਚ ਕਾਲਾ-ਸੰਘਿਆਂ ਸੜਕ ਮਾਰਗ ਰਾਹੀਂ ਜਲੰਧਰ ਤੋਂ ਵਾਪਸ ਆਪਣੇ ਘਰ ਪਿੰਡ ਉੱਗੀ ਨੂੰ ਜਾ ਰਿਹਾ ਸੀ ਕਿ ਰਾਤ ਕਰੀਬ 12.30 ਜਦੋਂ ਇਹ ਕਾਰ ਪਿੰਡ ਚੁਗਾਵਾਂ ਦੇ ਗੇਟ ਨੇੜੇ ਪਹੁੰਚੀ ਤਾਂ ਮੀਂਹ ਦੇ ਨਾਲ ਚੱਲੀ ਤੇਜ਼ ਹਨੇਰੀ ਕਾਰਨ ਅਚਾਨਕ ਇਕ ਭਾਰੀ ਦਰੱਖ਼ਤ ਤੇਜ਼ ਚਲਦੀ ਕਾਰ ’ਤੇ ਆ ਡਿੱਗਿਆ, ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਇਸ ਭਿਆਨਕ ਹਾਦਸੇ ਵਿਚ ਨੌਜਵਾਨ ਜਤਿੰਦਰ ਪਾਲ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਜਦਕਿ ਮ੍ਰਿਤਕ ਦੇ ਪਿਤਾ ਜਸ਼ਪਾਲ, ਵੀਨਾ ਅਤੇ ਸੁਮਨ ਨੂੰ ਜ਼ਖ਼ਮੀ ਹਾਲਤ ਵਿਚ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਜਸ਼ਪਾਲ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦਾ ਅਜੇ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ।

ਘਟਨਾ ਦੀ ਸੂਚਨਾ ਪ੍ਰਾਪਤ ਹੁੰਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਸੀ। ਕਾਰ ’ਤੇ ਡਿੱਗਿਆ ਦਰੱਖ਼ਤ ਇਨ੍ਹਾਂ ਭਾਰੀ ਸੀ ਕਿ ਉਸ ਨੂੰ ਕਾਰ ਅਤੇ ਸੜਕ ਤੋਂ ਚੁੱਕਣ ਲਈ ਪਹਿਲਾਂ ਕਟਾਰਾਂ ਨਾਲ ਕੱਟਿਆ ਗਿਆ ਅਤੇ ਫਿਰ ਜੇ. ਸੀ. ਬੀ. ਮਸ਼ੀਨ ਨਾਲ ਚੁੱਕਿਆ ਗਿਆ। ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ, ਦੋ ਦਿਨ ਦਾ ਮਿਲਿਆ ਪੁਲਸ ਰਿਮਾਂਡ

ਕਮਜ਼ੋਰ ਦਰੱਖ਼ਤਾਂ ਨੂੰ ਕੱਟਿਆ ਜਾਵੇ
ਬੀਤੀ ਰਾਤ ਸਮੇਂ ਕਾਲਾ ਸੰਘਿਆਂ ਰੋਡ ’ਤੇ ਤੇਜ਼ ਹਨੇਰੀ ਮੀਂਹ ਕਾਰਨ ਕਾਰ ’ਤੇ ਭਾਰੀ ਦਰੱਖ਼ਤ ਦੇ ਡਿੱਗ ਜਾਣ ਕਾਰਨ ਭਿਆਨਕ ਹਾਦਸੇ ਵਿਚ ਇਕ ਨੌਜਵਾਨ ਦੀ ਕੀਮਤੀ ਜਾਨ ਚਲੀ ਗਈ ਅਤੇ ਤਿੰਨ ਪਰਿਵਾਰਿਕ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ਦੇ ਕਿਨਾਰੇ ਖੋਖਲੇ ਦਰੱਖ਼ਤਾਂ ਨੂੰ ਜਲਦੀ ਕੱਟਿਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਹਾਦਸਾ ਨਾ ਹੋਵੇ।

ਇਹ ਵੀ ਪੜ੍ਹੋ: ਜਲੰਧਰ: ਰੋਂਦੀ-ਕਰਲਾਉਂਦੀ ਬਜ਼ੁਰਗ ਮਾਂ ਬੋਲੀ, ਕਾਸ਼ ਮੈਂ ਵੀ ਘਰ ਦੇ ਅੰਦਰ ਹੁੰਦੀ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਤਸਵੀਰਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en&pli=1

For IOS:- https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News