ਨਾਜਾਇਜ਼ ਇਸ਼ਤਿਹਾਰਾਂ ਕਾਰਨ ਪਿੱਪਲ ਦਾ ਰੁੱਖ ਹੀ ਛਾਂਗ ਦਿੱਤਾ

02/13/2020 4:19:33 PM

ਜਲੰਧਰ (ਖੁਰਾਣਾ)— ਇਕ ਪਾਸੇ ਸਰਕਾਰਾਂ ਵਾਤਾਵਰਣ ਦੀ ਸੁਰੱਖਿਆ ਸਬੰਧੀ ਕਰੋੜਾਂ ਰੁਪਏ ਖਰਚ ਕਰ ਰਹੀਆਂ ਹਨ ਅਤੇ ਸਖਤ ਕਾਨੂੰਨ ਵੀ ਬਣਾਏ ਜਾ ਰਹੇ ਹਨ ਪਰ ਫਿਰ ਵੀ ਕੁਝ ਲੋਕ ਆਪਣੇ ਨਿੱਜੀ ਸੁਆਰਥ ਲਈ ਬੂਟਿਆਂ ਅਤੇ ਹਰਿਆਲੀ ਦੇ ਦੁਸ਼ਮਣ ਬਣ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਹੋਟਲ ਡਾਲਫਿਨ ਤੋਂ ਥੋੜ੍ਹਾ ਅੱਗੇ ਬਣੇ ਤਿਕੋਣੇ ਚੌਕ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਇਕ ਪ੍ਰਾਈਵੇਟ ਟੈਲੀਕਾਮ ਕੰਪਨੀ ਦੇ ਨਾਜਾਇਜ਼ ਇਸ਼ਤਿਹਾਰ ਤਾਂ ਕਾਫੀ ਸਮੇਂ ਤੋਂ ਲੱਗੇ ਹੀ ਹੋਏ ਹਨ, ਸਗੋਂ ਹੁਣ ਉਥੇ ਚੌਕ ਦੇ ਵਿਚਕਾਰ ਲੱਗਾ ਪਿੱਪਲ ਦਾ ਰੁੱਖ ਸਿਰਫ ਇਸ ਲਈ ਛਾਂਗ ਦਿੱਤਾ ਤਾਂ ਜੋ ਇਸ਼ਤਿਹਾਰ ਨਜ਼ਰ ਆ ਸਕੇ।

ਹੈਰਾਨੀਜਨਕ ਗੱਲ ਇਹ ਹੈ ਕਿ ਨਗਰ ਨਿਗਮ ਜਿੱਥੇ ਇਨ੍ਹਾਂ ਨਾਜਾਇਜ਼ ਇਸ਼ਤਿਹਾਰਾਂ ਸਬੰਧੀ ਚੁੱਪ ਵੱਟੀ ਬੈਠਾ ਹੈ, ਉਥੇ ਇਨ੍ਹਾਂ ਇਸ਼ਤਿਹਾਰਾਂ ਕਾਰਣ ਪਿੱਪਲ ਜਿਹੇ ਰੁੱਖ ਵੱਢਣ ਤੇ ਛਾਂਗਣ ਵਾਲਿਆਂ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।


shivani attri

Content Editor

Related News