ਟਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ, 4 ਘੰਟੇ ਲੇਟ ਰਹੀ ਮਾਲਵਾ ਐਕਸਪ੍ਰੈੱਸ, ਕਰਮਭੂਮੀ ਨੇ ਕਰਵਾਈ 3 ਘੰਟੇ ਉਡੀਕ

Friday, Aug 23, 2024 - 05:08 AM (IST)

ਜਲੰਧਰ (ਪੁਨੀਤ)– ਸ਼ਾਨ-ਏ-ਪੰਜਾਬ ਵਰਗੀਆਂ ਟ੍ਰੇਨਾਂ ਦੇ ਰੱਦ ਹੋਣ ਵਿਚਕਾਰ ਕਈ ਟ੍ਰੇਨਾਂ ਦੇਰੀ ਨਾਲ ਸਟੇਸ਼ਨ ’ਤੇ ਪਹੁੰਚ ਰਹੀਆਂ ਹਨ। ਦੂਜੇ ਪਾਸੇ ਟ੍ਰੇਨਾਂ ਵਿਚ ਯਾਤਰੀਆਂ ਦੀ ਭੀੜ ਦਾ ਸਿਲਸਿਲਾ ਵੀ ਜਾਰੀ ਹੈ। ਰੱਖੜੀ ਤੋਂ ਇਕ ਦਿਨ ਪਹਿਲਾਂ ਟ੍ਰੇਨਾਂ ਵਿਚ ਭੀੜ ਦਾ ਕ੍ਰਮ ਸ਼ੁਰੂ ਹੋਇਆ ਸੀ, ਜਿਸ ਕਾਰਨ ਟਿਕਟਾਂ ਦੇ ਬੁਕਿੰਗ ਕਾਊਂਟਰਾਂ ’ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਰੇਲਵੇ ਸਟਾਫ ਵੱਲੋਂ ਸਪਾਟ ਮਸ਼ੀਨਾਂ ਦੇ ਨੇੜੇ ਡਿਊਟੀ ਕੀਤੀ ਜਾ ਰਹੀ ਹੈ ਤਾਂ ਕਿ ਯਾਤਰੀਆਂ ਦੀ ਮਦਦ ਕੀਤੀ ਜਾ ਸਕੇ। ਟ੍ਰੈਫਿਕ ਬਲਾਕ ਕਾਰਨ ਟ੍ਰੇਨਾਂ ਦੇ ਲੇਟ ਹੋਣ ਕਰ ਕੇ ਯਾਤਰੀਆਂ ਨੂੰ ਪ੍ਰੇਸ਼ਾਨ ਹੁੰਦੇ ਦੇਖਿਆ ਜਾ ਸਕਦਾ ਹੈ। ਟ੍ਰੇਨਾਂ ਦੀ ਦੇਰੀ ਨੂੰ ਦੇਖਦੇ ਹੋਏ ਯਾਤਰੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ ਅਤੇ ਆਪਣੀ ਟ੍ਰੇਨ ਬਾਰੇ ਜਾਣਕਾਰੀ ਲੈ ਕੇ ਹੀ ਘਰੋਂ ਨਿਕਲਣਾ ਚਾਹੀਦਾ ਹੈ ਤਾਂ ਕਿ ਸਟੇਸ਼ਨ ’ਤੇ ਪਹੁੰਚ ਕੇ ਲੰਮੀ ਉਡੀਕ ਨਾ ਕਰਨੀ ਪਵੇ।

ਇਹ ਵੀ ਪੜ੍ਹੋ- ਕਿਸੇ ਦੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਮੋਬਾਇਲ ! ਤੜਫਦੀ ਰਹੀ ਮਰੀਜ਼, ਫ਼ੋਨ 'ਤੇ ਰੁੱਝੀ ਰਹੀ ਨਰਸ, ਹੋ ਗਈ ਮੌਤ

ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਮਾਲਵਾ 12919 ਜਲੰਧਰ ਦੇ ਆਪਣੇ ਨਿਰਧਾਰਿਤ ਸਮੇਂ ਸਾਢੇ 10 ਤੋਂ ਲੱਗਭਗ 4 ਘੰਟੇ ਦੀ ਦੇਰੀ ਨਾਲ ਪੁੱਜੀ, ਜਦੋਂ ਕਿ ਊਧਮਪੁਰ ਐਕਸਪ੍ਰੈੱਸ 20847 ਲੱਗਭਗ 3 ਘੰਟੇ ਲੇਟ ਰਹੀ। ਇਸੇ ਤਰ੍ਹਾਂ ਨਾਲ ਹਮਸਫਰ ਐਕਸਪ੍ਰੈੱਸ 22705 ਸਵਾ ਘੰਟਾ ਲੇਟ ਸਪਾਟ ਹੋਈ।

ਇਕ ਘੰਟੇ ਤਕ ਲੇਟ ਰਹਿਣ ਵਾਲੀਆਂ ਟ੍ਰੇਨਾਂ ਵਿਚ 12407 ਕਰਮਭੂਮੀ ਐਕਸਪ੍ਰੈੱਸ, 15211 ਜਨਨਾਇਕ ਐਕਸਪ੍ਰੈੱਸ ਤੇ 14033 ਜੰਮੂ ਮੇਲ ਸ਼ਾਮਲ ਰਹੀਆਂ। ਦੂਜੇ ਪਾਸੇ ਸ਼ਤਾਬਦੀ 12031 ਦਿੱਲੀ ਤੋਂ ਜਲੰਧਰ ਆਉਣ ਦੇ ਰੂਟ ’ਤੇ 20 ਮਿੰਟ ਲੇਟ ਰਹੀ।

ਇਹ ਵੀ ਪੜ੍ਹੋ- ਹੁਣ ਵਾਹਨ ਖਰੀਦਣਾ ਹੋਇਆ ਮਹਿੰਗਾ, ਵ੍ਹੀਕਲ ਰਜਿਸਟ੍ਰੇਸ਼ਨ ਟੈਕਸ ਦਰਾਂ 'ਚ ਹੋਇਆ ਵਾਧਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News