ਕਈ ਟਰੇਨਾਂ ਨੇ ਕਰਵਾਈ ਲੰਮੀ ਉਡੀਕ, ਸਾਢੇ 6 ਘੰਟੇ ਦੇਰੀ ਨਾਲ ਪਹੁੰਚੀ ਵੈਸ਼ਨੋ ਦੇਵੀ ਐਕਸਪ੍ਰੈੱਸ

Thursday, Jul 11, 2024 - 04:03 AM (IST)

ਜਲੰਧਰ (ਪੁਨੀਤ)– ਜਬਲਪੁਰ ਤੋਂ ਚੱਲ ਕੇ ਵੈਸ਼ਨੋ ਦੇਵੀ ਜਾਣ ਵਾਲੀ 11449 ਐਕਸਪ੍ਰੈੱਸ ਟਰੇਨ ਸਵੇਰੇ 4 ਵਜੇ ਤੋਂ ਸਾਢੇ 6 ਘੰਟੇ ਦੀ ਦੇਰੀ ਨਾਲ 10 ਵਜੇ ਤੋਂ ਬਾਅਦ ਕੈਂਟ ਸਟੇਸ਼ਨ ਪਹੁੰਚੀ। ਇਸ ਟਰੇਨ ਨੂੰ ਡਾਇਵਰਟ ਰੂਟਾਂ ਰਾਹੀਂ ਚਲਾਇਆ ਗਿਆ, ਜਿਸ ਕਾਰਨ ਟਰੇਨ ਨੂੰ ਜ਼ਿਆਦਾ ਸਮਾਂ ਲੱਗਾ।

ਉਥੇ ਹੀ 12497-12498 ਸ਼ਾਨ-ਏ-ਪੰਜਾਬ ਲੁਧਿਆਣਾ ਤੋਂ ਦਿੱਲੀ ਤਕ ਦੇ ਰੂਟ ’ਤੇ ਸੰਚਾਲਿਤ ਕੀਤੀ ਗਈ, ਜਦਕਿ 11 ਜੁਲਾਈ ਨੂੰ ਵੀ ਉਕਤ ਟਰੇਨ ਜਲੰਧਰ ਨਹੀਂ ਆਵੇਗੀ। ਕਰਤਾਰਪੁਰ ’ਤੇ ਚੱਲ ਰਹੇ ਟਰੈਕ ਦੇ ਮੁਰੰਮਤ ਦੇ ਕੰਮ ਕਾਰਨ ਵੱਖ-ਵੱਖ ਟਰੇਨਾਂ ਨੂੰ ਸੰਚਾਲਿਤ ਕਰਨ ਵਿਚ ਵੱਖ-ਵੱਖ ਢੰਗ ਨਾਲ ਬਦਲਾਅ ਕੀਤਾ ਗਿਆ ਹੈ।

ਇਸੇ ਕ੍ਰਮ ਵਿਚ 12549 ਦੁਰਗ ਐੱਮ.ਸੀ.ਟੀ.ਐੱਮ. ਸੁਪਰਫਾਸਟ, 20807 ਹੀਰਾਕੁੰਡ ਐਕਸਪ੍ਰੈੱਸ, 12412 ਇੰਟਰਸਿਟੀ ਐਕਸਪ੍ਰੈੱਸ, ਲੋਕਲ 04592 ਸਮੇਤ ਕਈ ਟਰੇਨਾਂ ਨੂੰ ਰੱਦ ਕੀਤਾ ਗਿਆ, ਜਦਕਿ ਕਈ ਟਰੇਨਾਂ ਡਾਇਵਰਟ ਰੂਟਾਂ ਰਾਹੀਂ ਚਲਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਡਾ. ਅੰਬੇਡਕਰ ਨਗਰ ਸਮਰ ਸਪੈਸ਼ਲ 09322, ਸਰਯੂ-ਯਮੁਨਾ ਐਕਸਪ੍ਰੈੱਸ 14649, ਆਮਰਪਾਲੀ 15707, ਛੱਤੀਸਗੜ੍ਹ 18237, 4 ਘੰਟੇ ਲੇਟ ਰਹੀਆਂ। ਉਥੇ ਹੀ 14650, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 12475 ਲੱਗਭਗ 2 ਘੰਟੇ ਦੇਰੀ ਨਾਲ ਪਹੁੰਚੀਆਂ।

ਇਹ ਵੀ ਪੜ੍ਹੋ- 'ਹੌਟ ਸੀਟ' ਬਣੇ ਜਲੰਧਰ ਵੈਸਟ ਹਲਕੇ ਨੇ ਉਮੀਦਵਾਰਾਂ ਦੇ ਛੁਡਾਏ ਪਸੀਨੇ, ਫ਼ਿਰ ਵੀ 9 ਫ਼ੀਸਦੀ ਘੱਟ ਹੋਈ ਵੋਟਿੰਗ

ਇਸੇ ਤਰ੍ਹਾਂ ਸਹਰਸਾ ਜਨਸਾਧਾਰਨ ਐਕਸਪ੍ਰੈੱਸ 14604, ਲੋਹਿਤ 15651 ਆਪਣੇ ਨਿਰਧਾਰਿਤ ਸਮੇਂ ਤੋਂ ਡੇਢ ਘੰਟਾ ਲੇਟ ਰਹੀਆਂ, ਜਦਕਿ ਬਾਂਦਰਾ ਟਰਮੀਨਲ ਸਮਰ ਸਪੈਸ਼ਲ 09098 ਲੱਗਭਗ ਇਕ ਘੰਟਾ ਦੇਰੀ ਨਾਲ ਪਹੁੰਚੀ।

ਕੱਲ ਤੋਂ ਖਤਮ ਹੋ ਰਹੀ ਟਰੇਨਾਂ ਦੇ ਲੇਟ ਹੋਣ ਦੀ ਪ੍ਰੇਸ਼ਾਨੀ
ਰੇਲਵੇ ਵੱਲੋਂ ਜਾਰੀ ਸ਼ਡਿਊਲ ਮੁਤਾਬਕ 12 ਜੁਲਾਈ ਤਕ ਕਰਤਾਰਪੁਰ ਵਾਲੇ ਟਰੈਕ ’ਤੇ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ, ਇਸ ਕਾਰਨ ਸ਼ੁੱਕਰਵਾਰ ਰਾਤ ਤੋਂ ਟਰੇਨਾਂ ਦਾ ਸਹੀ ਸਮੇਂ ’ਤੇ ਸੰਚਾਲਿਤ ਹੋਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਪੇਸ਼ ਨਹੀ ਆਉਣਗੀਆਂ। ਰੇਲਵੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਪਡੇਟ ਕੰਮ ਕਾਰਨ ਯਾਤਰੀਆਂ ਨੂੰ ਅਸੁਵਿਧਾ ਹੋਈ ਹੈ।

ਇਹ ਵੀ ਪੜ੍ਹੋ- ''AC ਦੀ ਸਰਵਿਸ ਕਰਨ ਆਏ ਹਾਂ ਮਾਤਾ ਜੀ..'', ਫ਼ਿਰ ਲੈ ਗਏ ਸਭ ਕੁੱਝ ਲੁੱਟ ਕੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News