ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਜਨਨਾਇਕ ਤੇ ਅੰਮ੍ਰਿਤਸਰ ਸਪੈਸ਼ਲ 9-9 ਘੰਟੇ ਰਹੀ ਲੇਟ
Thursday, Nov 06, 2025 - 02:09 PM (IST)
ਜਲੰਧਰ (ਪੁਨੀਤ)–ਟ੍ਰੇਨਾਂ ਦੀ ਦੇਰੀ ਦਰਮਿਆਨ ਸ਼ਾਨ-ਏ-ਪੰਜਾਬ ਦਾ ਲੇਟ ਹੋਣਾ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਨਜ਼ਰ ਆਇਆ। ਦਿੱਲੀ ਜਾਣ ਲਈ ਸਿਟੀ ਸਟੇਸ਼ਨ ’ਤੇ ਪਹੁੰਚੇ ਯਾਤਰੀਆਂ ਨੂੰ ਲਗਭਗ 4 ਘੰਟਿਆਂ ਦੀ ਲੰਮੀ ਉਡੀਕ ਕਰਨ ਲਈ ਮਜਬੂਰ ਹੋਣਾ ਪਿਆ, ਜੋ ਕਿ ਦਿੱਕਤਾਂ ਭਰਿਆ ਰਿਹਾ। ਉਥੇ ਹੀ ਜਨਨਾਇਕ, ਅੰਮ੍ਰਿਤਸਰ ਸਪੈਸ਼ਲ ਵਰਗੀਆਂ ਕਈ ਟ੍ਰੇਨਾਂ 9-9 ਘੰਟੇ ਤਕ ਲੇਟ ਰਹੀਆਂ। ਇਸੇ ਲੜੀ ਵਿਚ ਵੈਸ਼ਨੋ ਦੇਵੀ ਅਤੇ ਜੰਮੂ ਜਾਣ ਵਾਲੀਆਂ ਟ੍ਰੇਨਾਂ ਨੇ 1 ਤੋਂ 4 ਘੰਟੇ ਤਕ ਉਡੀਕ ਕਰਵਾਈ। ਸ਼ਤਾਬਦੀ ਵਰਗੀਆਂ ਮਹੱਤਵਪੂਰਨ ਟ੍ਰੇਨਾਂ ਵੀ ਅੱਧਾ ਘੰਟਾ ਦੇਰੀ ਨਾਲ ਪਹੁੰਚੀਆਂ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ! ਰੇਲਵੇ ਸਟੇਸ਼ਨ ਨੇੜੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਇਸੇ ਕ੍ਰਮ ਵਿਚ ਨਵੀਂ ਦਿੱਲੀ ਤੋਂ ਚੱਲਣ ਵਾਲੀ ਸ਼ਾਨ-ਏ-ਪੰਜਾਬ 12497 ਲਗਭਗ 1.10 ਘੰਟੇ ਦੇਰੀ ਨਾਲ ਰੀ-ਸ਼ਡਿਊਲ ਹੋਈ ਅਤੇ ਜਲੰਧਰ ਦੇ ਆਪਣੇ ਨਿਰਧਾਰਿਤ ਸਮੇਂ ਦੁਪਹਿਰ 12.50 ਤੋਂ ਲੱਗਭਗ 4 ਘੰਟੇ ਲੇਟ ਰਹਿੰਦੇ ਹੋਏ ਪੌਣੇ 5 ਵਜੇ ਦੇ ਕਰੀਬ ਸਿਟੀ ਸਟੇਸ਼ਨ ’ਤੇ ਪਹੁੰਚੀ। ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ 12498 ਆਪਣੇ ਨਿਰਧਾਰਿਤ ਸਮੇਂ ਦੁਪਹਿਰ 4.13 ਤੋਂ 4 ਘੰਟੇ ਲੇਟ ਰਹਿੰਦੇ ਹੋਏ ਰਾਤ ਸਵਾ 8 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ 12029 ਜਲੰਧਰ ਦੇ ਤੈਅ ਸਮੇਂ 12.06 ਤੋਂ ਲਗਭਗ ਅੱਧਾ ਘੰਟਾ ਲੇਟ ਰਹਿੰਦੇ ਹੋਏ 12.36 ’ਤੇ ਅੱਗੇ ਰਵਾਨਾ ਹੋਈ। ਉਥੇ ਹੀ ਅੰਮ੍ਰਿਤਸਰ ਤੋਂ ਆਉਣ ਵਾਲੀ 12030 ਆਨ ਟਾਈਮ ਰਹੀ।
ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ
15211 ਜਨਨਾਇਕ ਐਕਸਪ੍ਰੈੱਸ ਦੇਰੀ ਨਾਲ ਚੱਲੀ ਅਤੇ ਜਲੰਧਰ ਦੇ ਆਪਣੇ ਤੈਅ ਸਮੇਂ ਤੋਂ ਲਗਭਗ 9 ਘੰਟੇ ਲੇਟ ਰਹੀ। ਅੰਮ੍ਰਿਤਸਰ ਜਾਣ ਵਾਲੀ 14617 ਜਨਸੇਵਾ ਇਕ ਘੰਟਾ ਲੇਟ ਰਹੀ। ਜੰਮੂ ਜਾਣ ਵਾਲੀ ਲੋਹਿਤ ਐਕਸਪ੍ਰੈੱਸ 15651 ਆਪਣੇ ਨਿਰਧਾਰਿਤ ਸਮੇਂ ਤੋਂ ਡੇਢ ਘੰਟਾ ਲੇਟ ਰਹੀ ਅਤੇ ਸਵੇਰੇ ਪੌਣੇ 10 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ। ਵੈਸ਼ਨੋ ਦੇਵੀ ਜਾਣ ਵਾਲੀ ਮਾਲਵਾ ਐਕਸਪ੍ਰੈੱਸ ਲਗਭਗ 4 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ ਸਵਾ 2 ਵਜੇ ਕੈਂਟ ਪਹੁੰਚੀ। ਉਥੇ ਹੀ ਅੰਮ੍ਰਿਤਸਰ ਜਾਣ ਵਾਲੀ ਸਪੈਸ਼ਲ ਟ੍ਰੇਨ 04651 ਲਗਭਗ 9 ਘੰਟੇ ਦੀ ਦੇਰੀ ਨਾਲ ਸਪਾਟ ਹੋਈ। ਇਸੇ ਤਰ੍ਹਾਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ 14679 ਲਗਭਗ ਇਕ ਘੰਟਾ ਲੇਟ ਰਹੀ।
ਫਿਰੋਜ਼ਪੁਰ, ਲੁਧਿਆਣਾ ਤੋਂ ਆਉਣ ਵਾਲੀਆਂ ਲੋਕਲ ਟ੍ਰੇਨਾਂ ਘੰਟਿਆਂ ਤਕ ਲੇਟ
ਉਥੇ ਹੀ ਲੋਕਲ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਵੀ ਜਾਰੀ ਹੈ। ਇਸ ਵਿਚ ਫਿਰੋਜ਼ਪੁਰ ਤੋਂ ਚੱਲਣ ਵਾਲੀ 54644 ਲੱਗਭਗ 40 ਮਿੰਟ ਦੇਰੀ ਨਾਲ ਪਹੁੰਚੀ। ਹੁਸ਼ਿਆਰਪੁਰ ਤੋਂ ਚੱਲਣ ਵਾਲੀ 74913 ਸਵਾ ਘੰਟੇ ਦੀ ਦੇਰੀ ਨਾਲ ਸਵੇਰੇ 10.30 ਵਜੇ ਦੇ ਕਰੀਬ ਸਿਟੀ ਸਟੇਸ਼ਨ ’ਤੇ ਪਹੁੰਚੀ। ਲੁਧਿਆਣਾ ਤੋਂ ਅੰਮ੍ਰਿਤਸਰ (ਛੇਹਰਟਾ) ਜਾਣ ਵਾਲੀ 64551 ਲੱਗਭਗ ਇਕ ਘੰਟੇ ਦੀ ਦੇਰੀ ਨਾਲ ਜਲੰਧਰ ਪਹੁੰਚੀ।
ਇਹ ਵੀ ਪੜ੍ਹੋ: ਜਲੰਧਰ: ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਹੋਏ ਵੱਡੇ ਖ਼ੁਲਾਸੇ, ਬੱਸ ਤੋਂ ਉਤਰ ਕੇ ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
