ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ

06/08/2018 6:23:48 AM

ਜਲੰਧਰ, (ਗੁਲਸ਼ਨ)- ਵੀਰਵਾਰ ਸ਼ਾਮ ਡੀ. ਏ. ਵੀ. ਕਾਲਜ ਕੋਲ ਪੈਂਦੀ ਨਹਿਰ ਨੇੜੇ ਅੰਮ੍ਰਿਤਸਰ ਤੋਂ ਆ ਰਹੀ ਮਾਲ ਗੱਡੀ ਦੇ ਅੱਗੇ ਛਾਲ ਮਾਰ ਕੇ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਕੇਸ਼ ਖੰਨਾ (50) ਵਾਸੀ ਅਸ਼ੋਕ ਵਿਹਾਰ ਦੇ ਤੌਰ 'ਤੇ ਹੋਈ ਹੈ। ਸੂਚਨਾ ਮਿਲਣ 'ਤੇ ਜੀ. ਆਰ. ਪੀ. ਦੇ ਏ. ਐੈੱਸ. ਆਈ. ਰਾਜਿੰਦਰ ਕੁਮਾਰ ਮੌਕੇ 'ਤੇ ਪਹੁੰਚੇ ਤੇ ਲਾਸ਼ ਕਬਜ਼ੇ 'ਚ ਲਈ। 
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਵਿਅਕਤੀ ਨੇ ਟਰੇਨ ਆਉਂਦੀ ਵੇਖ ਕੇ ਉਸਦੇ ਅੱਗੇ ਛਾਲ ਮਾਰ ਦਿੱਤੀ। ਸੂਚਨਾ ਮੁਤਾਬਕ ਘਟਨਾ ਸਥਾਨ ਕੋਲ ਇਕ ਐਕਟਿਵਾ ਵੀ ਖੜ੍ਹੀ ਸੀ ਜੋ ਕਿ ਮ੍ਰਿਤਕ ਦੀ ਦੱਸੀ ਜਾ ਰਹੀ ਹੈ। ਦੇਰ ਸ਼ਾਮ ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਨੇ ਲਾਸ਼ ਦੀ ਸ਼ਨਾਖਤ ਕੀਤੀ ਹੈ। ਪਰਿਵਾਰ ਵਾਲਿਆਂ ਅਨੁਸਾਰ ਦਿਮਾਗੀ ਪ੍ਰੇਸ਼ਾਨੀ ਕਾਰਨ ਉਨ੍ਹਾਂ ਖੁਦਕੁਸ਼ੀ ਕੀਤੀ ਹੈ। ਏ. ਐੈੱਸ. ਆਈ. ਰਾਜਿੰਦਰ ਕੁਮਾਰ ਨੇ ਕਿਹਾ ਕਿ ਫਿਲਹਾਲ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਕੱਲ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ। 


Related News