ਟਰੇਨ ''ਚ ਸਫ਼ਰ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਰੇਲਾਂ ’ਚ ਵਧਾਏ ਜਾਣਗੇ ਅਣਰਿਜ਼ਰਵ ਕੋਚ
Sunday, Jun 23, 2024 - 07:17 PM (IST)
ਚੰਡੀਗੜ੍ਹ (ਲਲਨ)- ਸਫ਼ਰ ਦੌਰਾਨ ਯਾਰਤੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਰੇਲਵੇ ਵੱਲੋਂ ਨਵੀਂ ਵਿਵਸਥਾ ਲਾਗੂ ਕੀਤੀ ਜਾਵੇਗੀ। ਹੁਣ ਚੰਡੀਗੜ੍ਹ-ਅੰਬਾਲਾ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਲੰਬੀ ਦੂਰੀ ਦੀਆਂ ਰੇਲਾਂ ’ਚ ਅਣਰਿਜ਼ਰਵ ਕੋਚਾਂ ਦੀ ਗਿਣਤੀ ਵਧਾਈ ਜਾਵੇਗੀ। ਰੇਲਵੇ ਨੇ ਕੋਰੋਨਾ ਕਾਲ ਤੋਂ ਬਾਅਦ ਰੇਲਾਂ ’ਚ ਅਣਰਿਜ਼ਰਵਡ ਕੋਚਾਂ ਦੀ ਗਿਣਤੀ ਘਟਾ ਦਿੱਤੀ ਸੀ ਅਤੇ ਉਨ੍ਹਾਂ ਦੀ ਥਾਂ ’ਤੇ ਥਰਡ ਏ. ਸੀ., ਥਰਡ ਇਕਾਨਮੀ ਅਤੇ ਸਲੀਪਰ ਕੋਚਾਂ ਦੀ ਗਿਣਤੀ ਵਧਾ ਦਿੱਤੀ ਸੀ ਪਰ ਤਿਉਹਾਰੀ ਸੀਜ਼ਨ ਅਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਤਾਰ ਅਨਰਿਜ਼ਰਵਡ ਅਤੇ ਸਲੀਪਰ ਕੋਚਾਂ ’ਚ ਭੀੜ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰੇਲਵੇ ਨੇ ਇਹ ਫ਼ੈਸਲਾ ਲਿਆ ਹੈ, ਜਿਸ ਤਹਿਤ ਰੇਲਵੇ ਵੱਲੋਂ 2500 ਤੋਂ ਵੱਧ ਅਣਰਿਜ਼ਰਵਡ ਕੋਚ ਤਿਆਰ ਕੀਤੇ ਜਾ ਰਹੇ ਹਨ। ਇਹ ਕੋਚ ਕਪੂਰਥਲਾ ਦੀ ਫੈਕਟਰੀ ’ਚ ਤਿਆਰ ਕੀਤੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਰੇਲਵੇ ਵੱਲੋਂ ਲੰਬੇ ਰੂਟ ਦੀਆਂ ਟਰੇਨਾਂ ’ਚ ਐੱਲ. ਐੱਚ. ਬੀ. ਦੇ 22 ਅਤੇ ਆਈ. ਸੀ. ਐੱਫ਼. ਦੇ 24 ਕੋਚ ਲਾਏ ਜਾਂਦੇ ਹਨ। ਇਨ੍ਹਾਂ ’ਚ ਸਾਰੀਆਂ ਸ਼੍ਰੇਣੀਆਂ ਦੇ ਕੋਚ ਲੱਗੇ ਹੁੰਦੇ ਹਨ। ਮਿਸਾਲ ਵਜੋਂ ਚੰਡੀਗੜ੍ਹ-ਲਖਨਊ ਸੁਪਰਫਾਸਟ ਅਤੇ ਐਕਸਪ੍ਰੈਸ ਟਰੇਨਾਂ ’ਚ ਥਰਡ ਇਕਾਨਮੀ ਵਾਲੇ ਕੋਚਾਂ ਦੀ ਗਿਣਤੀ ਘੱਟ ਕਰਕੇ ਅਣਰਿਜ਼ਰਵਡ ਕੋਚ ਲਾਏ ਜਾਣਗੇ ਤਾਂ ਜੋ ਲੋਕ ਘੱਟ ਕੀਮਤ ’ਤੇ ਅਣਰਿਜ਼ਰਵਡ ਕੋਚਾਂ ’ਚ ਸਫ਼ਰ ਕਰ ਸਕਣ। ਰੇਲਵੇ ਵੱਲੋਂ ਇਨ੍ਹਾਂ ਅਣਰਿਜ਼ਰਵ ਕੋਚਾਂ ’ਚ ਯਾਤਰੀਆਂ ਨੂੰ ਮੋਬਾਇਲ ਚਾਰਜਰ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਡਿਊਟੀ ਤੋਂ ਘਰ ਜਾ ਰਹੇ ਹੋਮ ਗਾਰਡ ਦੀ ਦਰਦਨਾਕ ਮੌਤ
2 ਦੀ ਬਜਾਏ ਲਾਏ ਜਾਣਗੇ 4 ਅਣਰਿਜ਼ਰਵਡ ਕੋਚ
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਰੇਲਾਂ ’ਚ ਫਿਲਹਾਲ ਦੋ ਅਣਰਿਜ਼ਰਵ ਕੋਚ ਹਨ, ਉਨ੍ਹਾਂ ਦੀ ਗਿਣਤੀ ਵਧੇਗੀ। ਰੇਲਵੇ ਨੇ ਅਣਰਿਜ਼ਰਵਡ ਕੋਚਾਂ ਦੀ ਗਿਣਤੀ ਘਟਾ ਦਿੱਤੀ ਹੈ। ਇਸ ਕਾਰਨ ਸਫ਼ਰ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਰੇਲਵੇ ਨੇ ਇਸ ਗੱਲ ’ਤੇ ਵਿਚਾਰ ਕੀਤਾ ਹੈ ਕਿ ਜਿਨ੍ਹਾਂ ਰੇਲਾਂ ’ਚ ਦੋ ਅਣਰਿਜ਼ਰਵ ਕੋਚ ਲੱਗੇ ਹਨ, ਉਨ੍ਹਾਂ ’ਚ ਚਾਰ ਅਤੇ ਜਿਨ੍ਹਾਂ ’ਚ ਇਕ ਵੀ ਨਹੀਂ ਹੈ, ਉਨ੍ਹਾਂ ’ਚ ਦੋ ਕੋਚ ਲਾਏ ਜਾਣਗੇ।
ਕੋਰੋਨਾ ਕਾਲ ਦੌਰਾਨ ਹਟਾ ਦਿੱਤੇ ਸਨ ਅਣਰਿਜ਼ਰਵਡ ਕੋਚ
ਰੇਲਵੇ ਨੇ ਕੋਵਿਡ-19 ਦੌਰਾਨ 2020-21’ਚ ਸਾਰੀਆਂ ਰੇਲਾਂ ਤੋਂ ਅਣਰਿਜ਼ਰਵਡ ਕੋਚ ਹਟਾ ਦਿੱਤੇ ਸਨ। ਹਾਲਾਂਕਿ ਰੇਲਵੇ ਨੇ ਕੁਝ ਰੇਲਾਂ ’ਚ ਫਿਰ ਤੋਂ ਅਣਰਿਜ਼ਰਵਡ ਕੋਚ ਲਗਾਏ ਸਨ ਪਰ ਉਨ੍ਹਾਂ ਦੀ ਗਿਣਤੀ ਘਟਾ ਦਿੱਤੀ ਸੀ। ਹੁਣ ਇਨ੍ਹਾਂ ਨੂੰ ਦੁਬਾਰਾ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਰੇਲਾਂ ’ਚ ਅਣਰਿਜ਼ਰਵਡ ਕੋਚ ਵਧਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਇਹ ਲੰਬੀ ਪ੍ਰਕਿਰਿਆ ਹੈ, ਹਾਲੇ ਸਮਾਂ ਲੱਗੇਗਾ।-ਮਨਦੀਪ ਸਿੰਘ ਭਾਟੀਆ, ਡੀ.ਆਰ.ਐੱਮ., ਅੰਬਾਲਾ ਮੰਡਲ।
ਇਹ ਵੀ ਪੜ੍ਹੋ- ਚਿੱਟੇ ਨੇ ਲਈ 24 ਸਾਲਾ ਨੌਜਵਾਨ ਦੀ ਜਾਨ, 4 ਭੈਣਾਂ ਦਾ ਸੀ ਇਕਲੌਤਾ ਭਰਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।