ਟਰੈਫਿਕ ਪੁਲਸ ਨੇ ਪ੍ਰਦੂਸ਼ਣ ਬੋਰਡ ਦੇ ਨਾਲ ਮਿਲ ਕੇ 5 ਬੱਸਾਂ ਦੇ ਕੱਟੇ ਚਲਾਨ

06/22/2018 10:36:24 AM

ਕਪੂਰਥਲਾ (ਭੂਸ਼ਣ)—ਟਰੈਫਿਕ ਪੁਲਸ ਕਪੂਰਥਲਾ ਦੀ ਟੀਮ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ 2 ਅਫਸਰਾਂ ਨੂੰ ਨਾਲ ਲੈ ਕੇ ਵਾਤਾਵਰਣ 'ਚ ਪ੍ਰਦੂਸ਼ਣ ਫੈਲਾਉਣ ਵਾਲੀਆਂ 5 ਬੱਸਾਂ ਦੇ ਚਲਾਨ ਕੱਟੇ। ਇਸ ਪੂਰੀ ਮੁਹਿੰਮ ਦੇ ਦੌਰਾਨ 15 ਕਾਰਾਂ ਸਮੇਤ ਕੁੱਲ 45 ਵਾਹਨਾਂ ਦੇ ਚਲਾਨ ਕੱਟਣ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰੈਸ਼ਰ ਹਾਰਨ ਵੀ ਉਤਾਰੇ ਗਏ। 
ਜਾਣਕਾਰੀ ਮੁਤਾਬਕ ਟਰੈਫਿਕ ਪੁਲਸ ਕਪੂਰਥਲਾ ਦੀ ਟੀਮ ਨੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਦੀ ਅਗਵਾਈ 'ਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ 2 ਐੱਸ.ਡੀ.ਓ. ਰੈਂਕ ਦੇ ਅਫਸਰਾਂ ਰਵਿੰਦਰ ਭੱਟੀ ਤੇ ਜਤਿੰਦਰ ਕੁਮਾਰ ਨੂੰ ਨਾਲ ਲੈ ਕੇ ਡੀ.ਸੀ. ਚੌਕ 'ਚ ਇਕ ਵਿਸ਼ੇਸ਼ ਨਾਕਾਬੰਦੀ ਮੁਹਿੰਮ ਚਲਾਈ, ਜਿਸ ਦੌਰਾਨ ਟਰੈਫਿਕ ਪੁਲਸ ਨੇ ਪ੍ਰਦੂਸ਼ਣ ਫੈਲਾਉਣ ਵਾਲੀਆਂ 5 ਬੱਸਾਂ ਦੇ ਚਲਾਨ ਕੱਟੇ, ਉੱਥੇ ਹੀ ਇਸ ਦੌਰਾਨ 15 ਅਜਿਹੀਅ ਕਾਰਾਂ ਦੇ ਚਲਾਨ ਕੱਟੇ ਗਏ ਜੋ ਪ੍ਰਦੂਸ਼ਣ ਫੈਲਾਅ ਰਹੀਆਂ ਸਨ। ਇਸ ਪੂਰੀ ਮੁਹਿੰਮ ਦੌਰਾਨ ਟਰੈਫਿਕ ਪੁਲਸ ਨੇ ਬੱਸ ਡਰਾਇਵਰਾਂ ਨੂੰ ਪ੍ਰੈਸ਼ਰ ਹਾਰਨ ਉਤਾਰਨ ਨੂੰ ਕਿਹਾ ਤੇ ਆਪਣਾ ਪ੍ਰਦੂਸ਼ਣ ਸਮੇਂ-ਸਮੇਂ 'ਤੇ ਚੈੱਕ ਕਰਵਾਉਣ ਨੂੰ ਕਿਹਾ। ਟਰੈਫਿਕ ਪੁਲਸ ਦੀ ਪੂਰੀ ਮੁਹਿੰਮ 3 ਘੰਟੇ ਤੱਕ ਚੱਲਦੀ ਰਹੀ, ਜਿਸ ਦੌਰਾਨ ਵੱਡੀ ਗਿਣਤੀ 'ਚ ਦੋ ਪਹੀਆ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ।


Related News