ਟ੍ਰੈਫਿਕ ਪੁਲਸ ਸਣੇ ਨਿਗਮ ਦੀਆਂ ਟੀਮਾਂ ਵੱਲੋਂ ਦੁਕਾਨਦਾਰਾਂ ਨੂੰ ਚਿਤਾਵਨੀ

11/19/2019 2:04:06 PM

ਜਲੰਧਰ (ਵਰੁਣ)— ਲਾਡੋਵਾਲੀ ਰੋਡ 'ਤੇ ਹੋਏ ਕਬਜ਼ਿਆਂ ਨੂੰ ਛੁਡਾਉੁਣ ਲਈ ਟ੍ਰੈਫਿਕ ਪੁਲਸ ਵੱਲੋਂ ਦਿੱਤੀ ਗਈ 20 ਨਵੰਬਰ ਦੀ ਆਖਰੀ ਤਰੀਕ ਤੋਂ ਪਹਿਲਾਂ ਟ੍ਰੈਫਿਕ ਪੁਲਸ ਸਣੇ ਨਿਗਮ ਦੀ ਟੀਮ ਸੋਮਵਾਰ ਨੂੰ ਦੁਕਾਨਦਾਰਾਂ ਨੂੰ ਚਿਤਾਵਨੀ ਦੇਣ ਪਹੁੰਚੀ। ਟ੍ਰੈਫਿਕ ਪੁਲਸ ਦੀ ਟੀਮ ਨੇ ਕਿਹਾ ਕਿ ਜੇ ਰੋਡ 'ਤੇ ਕਿਸੇ ਵੀ ਤਰ੍ਹਾਂ ਦੇ ਕਬਜ਼ੇ ਹੋਏ ਤਾਂ 21 ਨਵੰਬਰ ਨੂੰ ਹੀ ਪੁਲਸ ਕਾਨੂੰਨੀ ਕਾਰਵਾਈ ਕਰੇਗੀ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੁਕਾਨਦਾਰਾਂ ਨਾਲ ਪੁਲਸ ਲਾਈਨ ਵਿਚ ਮੀਟਿੰਗ ਕਰਕੇ 20 ਨਵੰਬਰ ਤਕ ਫੁਟਪਾਥਾਂ ਅਤੇ ਰੋਡ 'ਤੇ ਕੀਤੇ ਗਏ ਕਬਜ਼ੇ ਹਟਾਉਣ ਨੂੰ ਕਿਹਾ ਗਿਆ ਸੀ। ਸੋਮਵਾਰ ਨੂੰ ਦੁਬਾਰਾ ਟ੍ਰੈਫਿਕ ਪੁਲਸ ਤੇ ਨਿਗਮ ਦੀਆਂ ਟੀਮਾਂ ਲਾਡੋਵਾਲੀ ਰੋਡ 'ਤੇ ਭੇਜੀਆਂ ਗਈਆਂ ਸਨ, ਜਿਨ੍ਹਾਂ ਨੇ 20 ਨਵੰਬਰ ਤੋਂ ਪਹਿਲਾਂ-ਪਹਿਲਾਂ ਹਰ ਤਰ੍ਹਾਂ ਦੇ ਕਬਜ਼ੇ ਹਟਾਉਣ ਨੂੰ ਕਿਹਾ। 

PunjabKesari

ਸੋਮਵਾਰ ਨੂੰ ਵੀ ਜਿਨ੍ਹਾਂ ਦੁਕਾਨਦਾਰਾਂ ਨੇ ਦੁਕਾਨ ਦੇ ਬਾਹਰ ਤਕ ਸਾਮਾਨ ਰੱਖਿਆ ਸੀ ਉਹ ਸਾਰਾ ਸਾਮਾਨ ਦੁਕਾਨ ਦੇ ਅੰਦਰ ਕਰਵਾਇਆ ਗਿਆ। ਏ. ਡੀ. ਸੀ. ਪੀ. ਨੇ ਕਿਹਾ ਕਿ ਜੇ 20 ਨਵੰਬਰ ਤੋਂ ਬਾਅਦ ਉਥੇ ਕਬਜ਼ੇ ਹੋਏ ਤਾਂ ਦੁਕਾਨਦਾਰਾਂ ਖਿਲਾਫ ਕੇਸ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁੱਡਾ ਗਰਾਊਂਡ ਵਿਚ ਦੁਕਾਨਦਾਰਾਂ ਨੂੰ ਸਿਰਫ ਗਾਹਕਾਂ ਤੇ ਖੁਦ ਦੇ ਵਾਹਨ ਖੜ੍ਹੇ ਕਰਨ ਦੀ ਆਗਿਆ ਦਿੱਤੀ ਗਈ ਹੈ। ਉਥੇ ਦੁਕਾਨਦਾਰ ਸਕ੍ਰੈਪ ਜਾਂ ਫਿਰ ਸਕ੍ਰੈਪ ਦੀਆਂ ਗੱਡੀਆਂ ਨਹੀਂ ਰੱਖ ਸਕਣਗੇ। ਦੁਕਾਨ ਦਾ ਸਾਰਾ ਸਾਮਾਨ ਦੁਕਾਨਾਂ ਦੇ ਅੰਦਰ ਹੀ ਰੱਖਿਆ ਜਾਵੇਗਾ।


shivani attri

Edited By shivani attri