ਔਰਤਾਂ ਕੋਲੋਂ ਪਰਸ ਖੋਹਣ ਵਾਲੇ ਤਿੰਨ ਲੁਟੇਰੇ ਕਾਬੂ
Thursday, Feb 15, 2024 - 06:36 PM (IST)
ਸੈਲਾ ਖੁਰਦ (ਰਾਜੇਸ਼ ਅਰੋੜਾ)- ਰਾਹ ਜਾਂਦੀਆਂ ਔਰਤਾਂ ਕੋਲੋਂ ਪਰਸ ਖੋਹਣ ਵਾਲੇ ਤਿੰਨ ਕਥਿਤ ਲੁਟੇਰੇ ਪੁਲਸ ਨੇ ਕਾਬੂ ਕਰਨ ਚ ਸਫਲਤਾ ਪ੍ਰਾਪਤ ਕੀਤੀ। ਥਾਣਾ ਮੁਖੀ ਮਾਹਿਲਪੁਰ ਰਮਨ ਕੁਮਾਰ ਅਤੇ ਸੈਲਾ ਚੋਕੀ ਇੰਚਾਰਜ ਓਂਕਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਹੋਏ ਦੱਸਿਆ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੁੱਟਾਂ ਖੋਹਾਂ ਅਤੇ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸੁਰਿੰਦਰ ਲਾਂਬਾ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ,ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਰਹਿਨੁਮਾਈ ਹੇਠ ਸਤੀਸ਼ ਕੁਮਾਰ ਡੀ ਐੱਸ ਪੀ ਗੜ੍ਹਸ਼ੰਕਰ ਦੀਆ ਹਦਾਇਤਾਂ ਅਨੁਸਾਰ ਸਬ ਇੰਸਪੈਕਟਰ ਰਮਨ ਕੁਮਾਰ ਥਾਣਾ ਮੁਖੀ ਮਾਹਿਲਪੁਰ ਦੀ ਦੇਖ ਰੇਖ ਹੇਠ ਵਧੀਕ ਮੁੱਖ ਅਫਸਰ ਏ ਐੱਸ ਆਈ ਗੁਰਨੇਕ ਸਿੰਘ ਥਾਣਾ ਮਾਹਿਲਪੁਰ ਜੋ ਕੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਘੁਮਿਆਲਾ ਨੇੜੇ ਮੌਜ਼ੂਦ ਸਨ ਤਾਂ ਬੰਧਨਾਂ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਹਲੁਵਾਲ ਨੇ ਇਤਲਾਹ ਦਿੱਤੀ ਕੇ ਉਸ ਦੀ ਨੂੰਹ ਜਸਵਿੰਦਰ ਕੌਰ ਪਤਨੀ ਨਰਿੰਦਰ ਸਿੰਘ ਵਾਸੀ ਹਲੁਵਾਲ ਥਾਣਾ ਮਾਹਿਲਪੁਰ ਪਾਸੋਂ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਪਰਸ ਖੋਹ ਕੇ ਭੱਜ ਗਏ ਹਨ। ਜਿਸ ਤੇ ਪੁਲਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਹਲੂਵਾਲ ਤੋਂ ਖੋਹ ਕਰਨ ਵਾਲੇ ਤਿੰਨ ਕਥਿਤ ਲੁਟੇਰਿਆਂ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਾੜੀਆਂ ਕਲਾਂ ਥਾਣਾ ਚੱਬੇਵਾਲ ਲਵਪ੍ਰੀਤ ਕੁਮਾਰ ਪੁੱਤਰ ਸਤਨਾਮ ਸਿੰਘ ਵਾਸੀ ਬਾੜੀਆਂ ਖੁਰਦ ਥਾਣਾ ਚੱਬੇਵਾਲ ਬਲਜੀਤ ਕੁਮਾਰ ਪੁੱਤਰ ਕੁਲਦੀਪ ਵਾਸੀ ਬਾੜੀਆਂ ਕਲਾਂ ਥਾਣਾ ਚੱਬੇਵਾਲ ਨੂੰ ਸਮੇਤ ਮੋਟਰ ਸਾਈਕਲ ਕਾਬੂ ਕੀਤਾ ਅਤੇ ਉਨ੍ਹਾਂ ਪਾਸੋਂ ਖੋਹ ਕੀਤਾ ਹੋਇਆ ਪਰਸ ਵੀ ਬਰਾਮਦ ਕੀਤਾ ਗਿਆ। ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 14 ਧਾਰਾ 379 ਬੀ 411 ,34 ਥਾਣਾ ਮਾਹਿਲਪੁਰ ਦਰਜ ਕਰਕੇ ਇਨ੍ਹਾਂ ਵਿਅਕਤੀਆਂ ਪਾਸੋਂ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਦੌਰਾਨ ਪੁੱਛਗਿੱਛ ਦੱਸਿਆ ਕੇ ਮੁਕੱਦਮਾ ਨੰਬਰ ਧਾਰਾ 379 ਬੀ 34,ਥਾਣਾ ਮਾਹਿਲਪੁਰ ਵਿੱਚ ਮਿਤੀ 11 ਫਰਵਰੀ 2024 ਨੂੰ ਅੰਜਨਾ ਕੁਮਾਰੀ ਪਤਨੀ ਰਾਜੇਸ਼ ਅਰੋੜਾ ਵਾਸੀ ਸੈਲਾ ਖੁਰਦ ਥਾਣਾ ਮਾਹਿਲਪੁਰ ਪਾਸੋਂ ਨਜ਼ਦੀਕ ਪੱਦੀ ਪੋਅ ਗੜ੍ਹਸ਼ੰਕਰ ਰੋਡ ਤੇ ਜੋ ਪਰਸ ਦੀ ਖੋਹ ਹੋਈ ਸੀ ਉਹ ਵੀ ਉਨਾਂ ਵਲੋਂ ਹੀ ਕੀਤੀ ਗਈ ਸੀ ਜਿਸ ਤੇ ਏ ਐੱਸ ਆਈ ਓਂਕਾਰ ਸਿੰਘ ਚੋਕੀ ਇੰਚਾਰਜ ਸੈਲਾ ਖੁਰਦ ਵਲੋਂ ਦੋਸ਼ੀਆਂ ਨੂੰ ਸ਼ਾਮਲ ਪੜਤਾਲ ਕਰ ਕੇ ਉਨ੍ਹਾਂ ਪਾਸੋਂ ਖੋਹ ਕੀਤਾ ਪਰਸ ਬਰਾਮਦ ਕਰਕੇ ਮੁਕੱਦਮੇ ਨੂੰ ਟਰੇਸ ਕੀਤਾ ਗਿਆ।