ਟਾਂਡਾ ਦੇ ਤਿੰਨ ਪਿੰਡਾਂ ਵਿਚ ਆਏ ਕੋਰੋਨਾ ਲਾਗ ਦੇ ਤਿੰਨ ਨਵੇਂ ਮਾਮਲੇ

8/11/2020 4:42:43 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ.,ਮੋਮੀ) - ਟਾਂਡਾ ਦੇ ਦੋ ਹੋਰ ਪਿੰਡਾਂ ਵਿਚ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਬੀਤੇ ਦਿਨ ਸਰਕਾਰੀ ਹਸਪਤਾਲ ਟਾਂਡਾ ਵਿਚ ਲਏ ਗਏ ਕੋਰੋਨਾ ਟੈਸਟਾਂ ਦੀਆਂ ਆਈਆਂ ਰਿਪੋਰਟਾਂ ਵਿਚ ਟਾਂਡਾ ਦੇ ਦਸ਼ਮੇਸ਼ ਨਗਰ ਅਤੇ ਪਿੰਡ ਦਾਤਾ ਦੇ ਦੋ ਵਿਅਕਤੀਆਂ ਦੀਆਂ ਕੋਰੋਨਾ ਟੈਸਟਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜਿਸ ਤੋਂ ਬਾਅਦ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੇ ਇਨ੍ਹਾਂ ਇਲਾਕਿਆਂ ਵਿਚ ਕਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਉੱਦਮ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਹੀ ਟਾਂਡਾ ਦੇ ਪਿੰਡ ਝਾਵਾਂ ਅਤੇ ਪਲਾ ਚੱਕ ਵਿਚ ਦੋ ਵਿਅਕਤੀਆਂ ਦੇ ਟੈਸਟਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਸਨ। ਅੱਜ ਪਿੰਡ ਮੂਨਕ ਕਲਾ ਦਾ ਇਕ ਵਿਆਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।

ਮੂਨਕ ਕਲਾਂ 'ਚ ਇੱਕ ਵਿਅਕਤੀ ਦੇ ਪਾਜੇਟਿਵ ਪਾਏ ਜਾਣ ਕਾਰਨ ਮਚਿਆ ਹੜਕੰਪ

ਟਾਂਡਾ ਉੜਮੁੜ(ਜਸਵਿੰਦਰ) - ਬੀਤੇ ਦਿਨ ਟਾਂਡਾ ਦੇ  ਪਿੰਡ ਮੂਨਕ ਕਲਾਂ ਵਿਖੇ ਕੋਰੋਨਾ ਪਾਜੇਟਿਵ ਨਾਲ ਹੋਈ ਇਕ ਔਰਤ ਦੀ ਮੌਤ ਉਪਰੰਤ  ਸਿਹਤ ਮਹਿਕਮੇ ਵੱਲੋਂ ਲਏ ਗਏ  ਸੈਂਪਲਾਂ 'ਚ ਇਕ ਵਿਅਕਤੀ ਦੇ ਪਾਜੇਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਔਰਤ ਦੇ ਘਰ  ਦੇ ਸਾਰੇ ਮੈਂਬਰ ਨੈਗਟਿਵ ਪਾਏ ਗਏ ਹਨ। ਜਦੋਂਕਿ ਨਜ਼ਦੀਕ ਰਹਿੰਦੇ ਇਕ ਵਿਅਕਤੀ ਦੇ ਪਾਜੇਟਿਵ ਪਾਏ ਜਾਣ ਨਾਲ ਪਿੰਡ ਵਿਚ ਹੜਕੰਪ ਮਚ ਗਿਆ। ਜਿਸ ਦੇ ਚਲਦਿਆਂ ਮਹਿਕਮੇ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ।  ਜ਼ਿਕਰਯੋਗ ਹੈ ਕਿ ਮ੍ਰਿਤਕ ਔਰਤ ਦੇ ਘਰ ਦਿਆਂ ਨੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਆਪਣੇ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਤਾਂ ਜੋ ਪਿੰਡ ਵਿਚ ਸੁੱਖ ਸ਼ਾਂਤੀ ਬਣੀ ਰਹੇ। ਇੱਕ ਵਿਅਕਤੀ ਦੇ ਪਾਜ਼ੇਟਿਵ ਪਾਏ ਜਾਣ ਕਾਰਨ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ।


Harinder Kaur

Content Editor Harinder Kaur