ਤਾਲੇ ਤੋੜ ਸਾਢੇ 4 ਤੋਲੇ ਸੋਨੇ ਸਮੇਤ ਹਜ਼ਾਰਾਂ ਰੁਪਏ ਦੀ ਨਕਦੀ ਲੈ ਫਰਾਰ ਹੋਏ ਚੋਰ
Friday, Jun 07, 2019 - 09:33 PM (IST)

ਜਲੰਧਰ,(ਕਮਲੇਸ਼): ਥਾਣਾ ਨੰਬਰ 5 ਅਧੀਨ ਆਉਂਦੇ ਉਜਾਲਾ ਨਗਰ 'ਚ ਚੋਰਾਂ ਨੇ ਇਕ ਘਰ 'ਚ ਧਾਵਾ ਬੋਲ ਕੇ ਨਕਦੀ ਤੇ ਗਹਿਣਿਆਂ 'ਤੇ ਹੱਥ ਸਾਫ ਕਰ ਦਿੱਤਾ। ਰਾਜ ਕੁਮਾਰ ਪੁੱਤਰ ਕਸਤੂਰੀ ਲਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਣੇ ਯਮੁਨਾ ਨਗਰ ਕਿਸੇ ਕੰਮ ਲਈ ਗਏ ਹੋਏ ਸਨ ਤੇ ਘਰ 'ਚ ਤਾਲੇ ਲੱਗੇ ਸਨ। ਇਸ ਗੱਲ ਦਾ ਫਾਇਦਾ ਉਠਾ ਕੇ ਚੋਰ ਘਰ 'ਚ ਰੱਖੇ ਸਾਮਾਨ 'ਤੇ ਹੱਥ ਸਾਫ ਕਰ ਗਏ। ਉਨ੍ਹਾਂ ਦੱਸਿਆ ਕਿ ਚੋਰ 1 ਲੈਪਟਾਪ, 35 ਹਜ਼ਾਰ ਕੈਸ਼, ਕੱਪੜੇ, ਕਾਗਜ਼ਾਤ ਤੇ ਸਾਢੇ ਚਾਰ ਤੋਲੇ ਸੋਨਾ ਚੋਰੀ ਕਰ ਕੇ ਲੈ ਗਏ। ਉਨ੍ਹਾਂ ਨੂੰ ਚੋਰਾਂ ਦੀ ਸੂਚਨਾ ਗੁਆਂਢੀ ਵੱਲੋਂ ਦਿੱਤੀ ਗਈ। ਥਾਣਾ ਨੰਬਰ 5 ਦੀ ਪੁਲਸ ਨੂੰ ਚੋਰਾਂ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ।