ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਤੀਜੀ ਮੀਟਿੰਗ ਇੰਦਰਪ੍ਰਸਥ ਹੋਟਲ ’ਚ ਸਮਾਪਤ

03/16/2022 4:31:21 PM

ਜਲੰਧਰ (ਪਾਂਡੇ)– ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਸ਼੍ਰੀ ਰਾਮ ਚੌਕ ਤੋਂ ਦੁਪਹਿਰ 1 ਵਜੇ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਅਤੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਕਮੇਟੀ ਦੀ ਤੀਜੀ ਮੀਟਿੰਗ ਹੋਟਲ ਇੰਦਰਪ੍ਰਸਥ ਵਿਚ ਸਮਾਪਤ ਹੋਈ।

ਸ਼੍ਰੀ ਹਨੂਮਾਨ ਚਾਲੀਸਾ ਨਾਲ ਹੋਇਆ ਮੀਟਿੰਗ ਦਾ ਸ਼ੁੱਭਆਰੰਭ
ਮੀਟਿੰਗ ਦਾ ਸ਼ੁੱਭਆਰੰਭ ਬ੍ਰਜਮੋਹਨ ਸ਼ਰਮਾ ਨੇ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਨਾਲ ਕੀਤਾ। ਇਸ ਮੌਕੇ ਉਨ੍ਹਾਂ ‘ਐਸੀ ਲਾਗੀ ਲਗਨ ਮੀਰਾ ਹੋ ਗਈ ਮਗਨ’, ‘ਦੋ ਅਕਸ਼ਰ ਕਾ ਨਾਮ’ ਆਦਿ ਭਜਨ ਗਾ ਕੇ ਸਭ ਨੂੰ ਆਨੰਦਿਤ ਕਰ ਦਿੱਤਾ। ਉਨ੍ਹਾਂ ਦਾ ਸਾਥ ਅੰਕਿਤ ਸ਼ਰਮਾ ਤੇ ਸੁਮਿਤ ਸ਼ਰਮਾ ਨੇ ਦਿੱਤਾ।

ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਹੋਲੇ-ਮਹੱਲੇ 'ਤੇ ਜਾ ਰਹੇ 2 ਸਕੇ ਭਰਾਵਾਂ ਸਣੇ 3 ਮੁੰਡਿਆਂ ਦੀ ਮੌਤ

PunjabKesari

ਜੋਤੀ ਸ਼ਰਮਾ ਐਂਡ ਪਾਰਟੀ ਨੇ ਪੇਸ਼ ਕੀਤੇ ਭਜਨ
ਇਸ ਮੌਕੇ ਜੋਤੀ ਸ਼ਰਮਾ ਐਂਡ ਪਾਰਟੀ ਨੇ ਪ੍ਰਭੂ ਦਾ ਗੁਣਗਾਨ ਕੀਤਾ। ਗਣੇਸ਼ ਵੰਦਨਾ ਉਪਰੰਤ ਬਾਲਾਜੀ ਦਾ ਭਜਨ ਤੇ ਦੇਸ਼ ਭਗਤੀ ਦੇ ਗੀਤ ਸਮੇਤ ਭੋਲੇ ਭੰਡਾਰੀ ਦਾ ਗੁਣਗਾਨ ਕੀਤਾ ਿਗਆ। ਉਪਰੰਤ ਛੋਟੀ ਬੱਚੀ ਵੰਸ਼ਿਕਾ ਵੱਲੋਂ ਕੀਤੇ ਗਏ ਸ਼ਿਵ ਨ੍ਰਿਤ ਦੀ ਪੇਸ਼ਕਾਰੀ ਨੂੰ ਸਭ ਨੇ ਸਲਾਹਿਆ।

ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਸਮਾਜ ’ਚ ਭਾਈਚਾਰੇ ਨੂੰ ਕਰਦੀ ਹੈ ਮਜ਼ਬੂਤ
ਖੇਡ ਉਦਯੋਗ ਸੰਘ ਦੇ ਪ੍ਰਧਾਨ ਰਵਿੰਦਰ ਧੀਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ ਨਿਕਲਣ ਵਾਲੀ ਸ਼ੋਭਾ ਯਾਤਰਾ ਸਮਾਜ ਵਿਚ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੀ ਹੈ, ਜਿਸ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਸ਼ੋਭਾ ਯਾਤਰਾ ਵਿਚ ਭਾਰੀ ਗਿਣਤੀ ਵਿਚ ਸ਼ਾਮਲ ਹੁੰਦੇ ਹਨ। ਸ਼੍ਰੀ ਚੋਪੜਾ ਸਮਾਜ ਨੂੰ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਲਈ ਪ੍ਰੇਰਿਤ ਕਰਦੇ ਹਨ। ਅਸੀਂ ਸਭ ਕਿਸਮਤ ਵਾਲੇ ਹਾਂ ਜਿਹੜੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਮੈਂਬਰ ਹਾਂ। ਮੀਟਿੰਗ ਵਿਚ ਖੇਡ ਉਦਯੋਗ ਸੰਘ ਵੱਲੋਂ 11000 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ।

ਇਹ ਵੀ ਪੜ੍ਹੋ: ਸੰਦੀਪ ਨੰਗਲ ਕਤਲ ਦਾ ਮਾਮਲਾ ਗਰਮਾਇਆ, ਪਰਿਵਾਰਕ ਮੈਂਬਰਾਂ ਨੇ ਨਕੋਦਰ ਸਿਵਲ ਹਸਪਤਾਲ 'ਚ ਦਿੱਤਾ ਧਰਨਾ

PunjabKesari

ਰਾਮਾਇਣ ਗਿਆਨ ਯੱਗ 2 ਅਪ੍ਰੈਲ ਤੋਂ
ਸ਼੍ਰੀ ਰਾਮ ਸ਼ਰਣਮ ਆਸ਼ਰਮ, 17 ਲਿੰਕ ਰੋਡ ਦੇ ਮੁੱਖ ਸੇਵਾਦਾਰ ਡਾ. ਨਰੇਸ਼ ਬੱਤਰਾ ਨੇ ਆਪਣੇ ਸੰਬੋਧਨ ਵਿਚ ਨਗਰ ਨਿਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਿਹਤ ਬਹੁਤ ਵਧੀਆ ਨਾ ਹੋਣ ਦੇ ਬਾਵਜੂਦ ਜਲੰਧਰ ਵਾਸੀਆਂ ਦੇ ਪ੍ਰੇਮ ਵਿਚ ਵੱਸ ਹੋ ਕੇ ਪੂਜਨੀਕ ਕ੍ਰਿਸ਼ਨ ਜੀ ਮਹਾਰਾਜ ਅਤੇ ਪੂਜਨੀਕ ਰੇਖਾ ਜੀ 2 ਅਪ੍ਰੈਲ ਤੋਂ 9 ਅਪ੍ਰੈਲ ਤੱਕ ਸਾਈਂ ਦਾਸ ਸਕੂਲ ਦੀ ਗਰਾਊਂਡ ਵਿਚ ਹੋਣ ਵਾਲੇ ਰਾਮਾਇਣ ਗਿਆਨ ਯੱਗ ਵਿਚ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣਗੇ।

ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਕ੍ਰਿਸ਼ਨ ਲਾਲ ਨੂੰ ਮਿਲਿਆ
ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਆਏ ਹੋਏ ਰਾਮ ਭਗਤਾਂ ਦਾ ਸਵਾਗਤ ਕਰਦਿਆਂ ਪੰਕਚੁਐਲਿਟੀ ਅਤੇ ਲੱਕੀ ਡਰਾਅ ਕਢਵਾਏ, ਜਿਸ ਤਹਿਤ ਬੀ. ਓ. ਸੀ. ਟਰੈਵਲ ਦੇ ਜਗਮੋਹਨ ਸਬਲੋਕ ਵੱਲੋਂ ਸਪਾਂਸਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਡਰਾਅ ਜੇਤੂ ਕ੍ਰਿਸ਼ਨ ਲਾਲ ਨੂੰ ਮਿਲਿਆ। ਇਸੇ ਤਰ੍ਹਾਂ 4 ਸਫਾਰੀ ਸੂਟ ਦੀਵਾਨ ਅਮਿਤ ਅਰੋੜਾ, 5 ਗਿਫਟ ਰਮਨ ਦੱਤ, 5 ਗੀਤਾ ਰਵੀਸ਼ੰਕਰ ਸ਼ਰਮਾ, 5 ਰਾਮਾਇਣ ਅਸ਼ਵਨੀ ਸ਼ਰਮਾ, 4 ਗਿਫਟ ਐੱਸ. ਕੇ. ਰਾਮਪਾਲ, 4 ਗਿਫਟ ਵਿਨੋਦ ਸ਼ਰਮਾ ਬਿੱਟੂ, ਇਕ ਜੈਕੇਟ ਗਿਫਟ ਪ੍ਰਿੰਸ ਅਸ਼ੋਕ ਗਰੋਵਰ, ਇਕ ਗਿਫਟ ਸੁਮੇਸ਼ ਆਨੰਦ, ਇਕ ਗਿਫਟ ਨਿਸ਼ੂ ਨਈਅਰ ਅਤੇ 10 ਕੈਲੰਡਰ ਸੁਨੀਲ ਕਪੂਰ ਵੱਲੋਂ ਸਪਾਂਸਰਡ ਲੱਕੀ ਡਰਾਅ ਜੇਤੂਆਂ ਨੂੰ ਦਿੱਤੇ ਗਏ।

PunjabKesari

ਰਾਮ ਭਗਤਾਂ ਦਾ ਹੋਇਆ ਮੈਡੀਕਲ ਚੈੱਕਅਪ
ਇਸ ਮੌਕੇ ਡਾ. ਮੁਕੇਸ਼ ਵਾਲੀਆ ਦੀ ਦੇਖ-ਰੇਖ ’ਚ ਪ੍ਰਭੂ ਸ਼੍ਰੀ ਰਾਮ ਭਗਤਾਂ ਲਈ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ਤਹਿਤ ਰਣਜੀਤ ਹਸਪਤਾਲ ਪਟੇਲ ਚੌਕ ਦੇ ਚੈਸਟ ਸਪੈਸ਼ਲਿਸਟ ਡਾ. ਐੱਚ. ਜੇ. ਸਿੰਘ, ਜੁਆਇੰਟਸ ਸਪੈਸ਼ਲਿਸਟ ਡਾ. ਤਰੁਣਦੀਪ ਸਿੰਘ, ਡਾ. ਰਾਜੇਸ਼ ਕੁਮਾਰ, ਸੁਨੀਲ ਸ਼ਰਮਾ, ਰਮਨ, ਗੁਰਪਾਲ ਸਿੰਘ, ਸ਼ੈਫਾਲੀ, ਬਲਜੀਤ ਸਿੰਘ, ਕਪਿਲ ਚੌਹਾਨ ਆਦਿ ਦੀ ਟੀਮ ਨੇ ਹੱਡੀਆਂ ਵਿਚ ਕੈਲਸ਼ੀਅਮ, ਬਲੱਡ ਸ਼ੂਗਰ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੀ ਜਾਂਚ ਕਰ ਕੇ ਮਰੀਜ਼ਾਂ ਨੂੰ ਸਲਾਹ ਦਿੱਤੀ। ਇਸੇ ਤਰ੍ਹਾਂ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਅਰੁਣ ਵਰਮਾ ਨੇ ਅੱਖਾਂ ਦਾ ਚੈੱਕਅਪ ਕੀਤਾ। ਆਸ਼ੀਰਵਾਦ ਲੈਬ ਦੇ ਰੋਹਿਤ ਬਮੋਤਰਾ ਨੇ ਬਲੱਡ ਗਰੁੱਪਿੰਗ, ਹੋਮਿਓਗਲੋਬਿਨ ਅਤੇ ਕਪਿਲ ਹਸਪਤਾਲ ਦੇ ਰਾਕੇਸ਼ ਸਿਡਾਨਾ ਆਦਿ ਨੇ ਰਾਮ ਭਗਤਾਂ ਦਾ ਚੈੱਕਅਪ ਕੀਤਾ।

ਇਹ ਵੀ ਪੜ੍ਹੋ: ‘ਆਪ’ ਦੀ ਸਰਕਾਰ: ਨਵੇਂ ‘ਗੌਡਫਾਦਰ’ ਦੀ ਭਾਲ ’ਚ ਜੁਟੀ ਸੂਬੇ ਦੀ ਅਫ਼ਸਰਸ਼ਾਹੀ

ਕਮੇਟੀ ਮੈਂਬਰਾਂ ਨੇ ਨਿਭਾਈਆਂ ਡਿਊਟੀਆਂ
ਰਾਮ ਭਗਤਾਂ ਨੂੰ ਲੱਕੀ ਡਰਾਅ ਕੂਪਨ ਵੰਡਣ ਦੀ ਜ਼ਿੰਮੇਵਾਰੀ ਰਵਿੰਦਰ ਖੁਰਾਣਾ, ਮੱਟੂ ਸ਼ਰਮਾ, ਪ੍ਰਦੀਪ ਛਾਬੜਾ ਅਤੇ ਰਾਜ ਕੁਮਾਰ ਘਈ ਨੇ ਨਿਭਾਈ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਦੀ ਮੈਂਬਰਸ਼ਿਪ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਇੰਚਾਰਜ ਐੱਮ. ਡੀ. ਸੱਭਰਵਾਲ, ਗੁਲਸ਼ਨ ਸੱਭਰਵਾਲ, ਹੇਮੰਤ ਜੋਸ਼ੀ, ਅਸ਼ੋਕ ਸ਼ਰਮਾ, ਗੁਲਸ਼ਨ ਸੁਨੇਜਾ, ਅਜੈ ਸੱਭਰਵਾਲ, ਵਿਜੇ ਸੇਠੀ ਅਤੇ ਮਨਮੋਹਨ ਕਪੂਰ ਨੇ ਨਿਭਾਈ। ਰਾਮ ਭਗਤਾਂ ਨੂੰ ਮੈਂਬਰਸ਼ਿਪ ਕਾਪੀ ਵੰਡਣ ਦੀ ਜ਼ਿੰਮੇਵਾਰੀ ਪੰਡਿਤ ਹੇਮੰਤ ਸ਼ਰਮਾ ਨੇ ਅਤੇ ਮੈਂਬਰਸ਼ਿਪ ਪਛਾਣ-ਪੱਤਰ ਬਣਾਉਣ ਦੀ ਜ਼ਿੰਮੇਵਾਰੀ ਅਸ਼ਵਨੀ ਸਹਿਗਲ ਨੇ ਨਿਭਾਈ।

PunjabKesari

ਮੀਟਿੰਗ ’ਚ ਸ਼ਾਮਲ ਹੋਏ ਰਾਮ ਭਗਤ
ਮੀਟਿੰਗ ਵਿਚ ਮੁੱਖ ਰੂਪ ਵਿਚ ਨਵਲ ਕੰਬੋਜ, ਵਰਿੰਦਰ ਸ਼ਰਮਾ, ਵਿਵੇਕ ਖੰਨਾ, ਰਮੇਸ਼ ਸਹਿਗਲ, ਰਵੀਸ਼ ਸੁਗੰਧ, ਪਵਨ ਭੋਡੀ, ਤਰਸੇਮ ਕਪੂਰ, ਯਸ਼ਪਾਲ ਸਫਰੀ, ਵਿਕਰਮ ਬੱਤਰਾ, ਹੈਪੀ ਦੀਵਾਨ, ਸੁਭਾਸ਼ ਕਪੂਰ, ਨੰਦ ਲਾਲ, ਸੁਮਿਤ ਕਾਲੀਆ, ਹਰੀਸ਼ ਸ਼ਰਮਾ, ਅਸ਼ਵਨੀ ਬਾਵਾ, ਰੋਜ਼ੀ ਅਰੋੜਾ, ਸੁਨੀਲ ਸ਼ਰਮਾ, ਸ਼ੰਮੀ ਕਨੌਜੀਆ, ਰਾਜਿੰਦਰ ਸਿੰਘ ਕੈਰੋਂ, ਪ੍ਰਵੀਨ ਕੁਮਾਰ, ਡਾ. ਰਾਜ ਕੁਮਾਰ ਸ਼ਰਮਾ, ਸੁਸ਼ੀਲ ਪਾਠਕ, ਸੰਜੂ ਅਰੋੜਾ, ਵਿਜੇ ਧੀਰ, ਵਿਪਿਨ, ਨੰਦ ਕਿਸ਼ੋਰ ਸੱਭਰਵਾਲ, ਪ੍ਰੇਮ ਉੱਪਲ, ਸੰਦੀਪ ਗਾਂਧੀ, ਹਰੀਸ਼ ਆਨੰਦ, ਰਾਜਿੰਦਰ ਚਤਰਥ, ਨਿਤਿਨ ਪੁਰੀ, ਕਪਿਲ ਢੀਂਗਰਾ, ਨਵੀਨ ਸੋਨੀ, ਅਜੈ ਕੁਮਾਰ, ਨਿਖਿਲ ਸੋਨੀ ਸਮੇਤ ਵੱਡੀ ਗਿਣਤੀ ਵਿਚ ਰਾਮ ਭਗਤ ਸ਼ਾਮਲ ਹੋਏ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News