ਚੋਰਾਂ ਨੇ ਸੇਵਾ ਕੇਂਦਰ ਨੂੰ ਬਣਾਇਆ ਨਿਸ਼ਾਨਾ, ਦਿੱਤਾ ਵਾਰਦਾਤ ਨੂੰ ਅੰਜਾਮ
Wednesday, Oct 26, 2022 - 10:30 PM (IST)
ਕਪੂਰਥਲਾ (ਚੰਦਰ ਮੜੀਆ) : ਇਲਾਕੇ 'ਚ ਸਰਗਰਮ ਚੋਰ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਦੇ ਚੱਲਦਿਆਂ ਲੋਕਾਂ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ 'ਚ ਸਥਿਤ ਇਕ ਸੇਵਾ ਕੇਂਦਰ ਵਿਖੇ ਚੋਰੀ ਦਾ ਸਾਹਮਣੇ ਆਇਆ ਹੈ, ਜਿੱਥੇ ਚੋਰ-ਲੁਟੇਰੇ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਉਥੋਂ ਹਜ਼ਾਰਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਚੋਰ ਨੇ ਇੱਥੋਂ LCD, ਬੈਟਰੀ, AC ਤੇ ਕੈਮਰਿਆਂ ਦਾ DVR ਚੋਰੀ ਕਰਕੇ ਸਰਕਾਰ ਨੂੰ ਵੱਡਾ ਚੂਨਾ ਲਾਇਆ ਹੈ।
ਇਹ ਵੀ ਪੜ੍ਹੋ : Breaking News: CM ਮਾਨ ਪਹੁੰਚੇ ਦਿੱਲੀ, ਭਲਕੇ ਫਰੀਦਾਬਾਦ ਦੇ ਸੂਰਜਕੁੰਡ ਵਿਖੇ ਚਿੰਤਨ ਕੈਂਪ 'ਚ ਲੈਣਗੇ ਹਿੱਸਾ
ਇਸ ਸਬੰਧੀ ਸੇਵਾ ਕੇਂਦਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਤੇ ਪਹੁੰਚੇ ਸਨ, ਜਦੋਂ ਜਿੰਦਰੇ ਖੋਲ੍ਹਣ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਸੇਵਾ ਕੇਂਦਰ ਦਾ ਮੇਨ ਜਿੰਦਰਾ ਪਹਿਲਾਂ ਹੀ ਖੁੱਲ੍ਹਾ ਹੋਇਆ ਸੀ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਸਾਮਾਨ ਵੀ ਆਪਣੀ ਜਗ੍ਹਾ 'ਤੇ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਨਾਲ ਕੰਮ ਕਰਦੇ ਕਰਮਚਾਰੀਆਂ ਨੂੰ ਜਾਣਕਾਰੀ ਦਿੰਦਿਆਂ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ।
ਇਹ ਵੀ ਪੜ੍ਹੋ : ਪੁਲਸ ਦੀ ਢਿੱਲੀ ਕਾਰਵਾਈ ਤੋਂ ਖਫ਼ਾ ਪ੍ਰਵਾਸੀ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ, ਨਾਅਰੇਬਾਜ਼ੀ
ਸੀਨੀਅਰ ਆਪ੍ਰੇਟਰ ਨੇ ਕਿਹਾ ਕਿ ਜਦੋਂ ਉਹ ਸੀਸੀਟੀਵੀ ਖੰਗਾਲਣ ਲੱਗੇ ਤਾਂ ਡੀਵੀਆਰ ਆਪਣੀ ਜਗ੍ਹਾ ਨਹੀਂ ਸੀ ਲੱਗਾ ਹੋਇਆ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੀ ਕੋਈ ਸੀਸੀਟੀਵੀ ਫੁਟੇਜ ਦਾ ਮਿਲਣਾ ਸੰਭਵ ਨਹੀਂ ਸੀ। ਦੂਜੇ ਪਾਸੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।