ਚੋਰਾਂ ਨੇ ਬਣਾਇਆ ਦੋ ਦੁਕਾਨਾਂ ਨੂੰ ਨਿਸ਼ਾਨਾ, ਨਕਦੀ ਕੀਤੀ ਚੋਰੀ

Thursday, Dec 03, 2020 - 12:21 PM (IST)

ਚੋਰਾਂ ਨੇ ਬਣਾਇਆ ਦੋ ਦੁਕਾਨਾਂ ਨੂੰ ਨਿਸ਼ਾਨਾ, ਨਕਦੀ ਕੀਤੀ ਚੋਰੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼): ਬੀਤੀ ਰਾਤ ਚੋਰਾਂ ਨੇ ਸਰਕਾਰੀ ਹਸਪਤਾਲ ਚੋਂਕ ਨਜ਼ਦੀਕ ਸਵੀਟ ਸ਼ਾਪ ਅਤੇ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਚੋਰੀ ਕਰ  ਲਈ ਹੈ। ਚੋਰ ਨੇ ਸੰਦੀਪ ਸਵੀਟ ਸ਼ਾਪ 'ਚ ਛੱਤ ਵੱਲੋ ਦੁਕਾਨ 'ਚ ਦਾਖ਼ਲ ਹੋ ਹੋ ਕੇ ਗੱਲੇ 'ਚੋਂ ਲਗਭਗ 60 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਚੋਰ ਦੀ ਇਹ ਕਰਤੂਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਜਿਸ 'ਚ ਉਸ ਦਾ ਚਿਹਰਾ ਵੀ ਸਾਫ ਵੇਖਿਆ ਜਾ ਸਕਦਾ ਹੈ ਅਤੇ ਉਸ ਨੇ ਬੜੀ ਤਸੱਲੀ ਨਾਲ ਦੁਕਾਨ ਅੰਦਰ ਫਰੋਲਾ-ਫਰਾਲੀ ਕਰਕੇ ਨਕਦੀ ਚੋਰੀ ਕੀਤੀ।

PunjabKesari

ਦੁਕਾਨ ਮਾਲਕ ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਚੋਰ ਦੁਕਾਨ 'ਚੋਂ ਲਗਭਗ 60 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਚੋਰਾਂ ਨੇ ਸਰਕਾਰੀ ਹਸਪਤਾਲ ਚੋਂਕ ਨਜ਼ਦੀਕ ਹੀ ਦਿਆਲ ਮੈਡੀਕਲ ਹਾਲ ਦੀ ਛੱਤ ਦਾ ਦਰਵਾਜ਼ਾ ਤੋੜ ਕੇ ਚੋਰੀ ਕੀਤੀ।

PunjabKesari

ਦੁਕਾਨ ਮਾਲਕ ਰਾਜਾ ਦਿਆਲ ਨਿਵਾਸੀ ਉੜਮੁੜ ਨੇ ਦੱਸਿਆ ਕਿ ਚੋਰ ਦੁਕਾਨ 'ਚੋਂ ਲਗਭਗ 8 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਹਨ। ਸੂਚਨਾ ਮਿਲਣ ਤੇ ਟਾਂਡਾ ਪੁਲਸ ਦੀ ਟੀਮ ਨੇ ਸੀ. ਸੀ. ਟੀ. ਵੀ. ਫੁੱਟੇਜ ਦੀ ਮਦਦ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। |


author

Aarti dhillon

Content Editor

Related News