ਚੋਰਾਂ ਨੇ ਖੇਤੀਬਾੜੀ ਸੈਕਟਰ ਨੂੰ ਬਣਾਇਆ ਨਿਸ਼ਾਨਾ, ਪਾਣੀ ਵਾਲੀਆਂ ਮੋਟਰਾਂ ਦੀਆਂ ਬਿਜਲੀ ਸਪਲਾਈ ਤਾਰਾਂ ਚੋਰੀ

Wednesday, Apr 22, 2026 - 01:18 PM (IST)

ਚੋਰਾਂ ਨੇ ਖੇਤੀਬਾੜੀ ਸੈਕਟਰ ਨੂੰ ਬਣਾਇਆ ਨਿਸ਼ਾਨਾ, ਪਾਣੀ ਵਾਲੀਆਂ ਮੋਟਰਾਂ ਦੀਆਂ ਬਿਜਲੀ ਸਪਲਾਈ ਤਾਰਾਂ ਚੋਰੀ

ਭੁਲੱਥ (ਰਜਿੰਦਰ)-ਪੁਲਸ ਦੀ ਰਾਤ ਦੀ ਗਸ਼ਤ ’ਤੇ ਸਵਾਲੀਆਂ ਚਿੰਨ੍ਹ ਲਗਾਉਂਦੇ ਹੋਏ ਚੋਰਾਂ ਨੇ ਬੀਤੀ ਰਾਤ ਭੁਲੱਥ ਦੇ ਨੇੜਲੇ ਪਿੰਡ ਖੱਸਣ ਦੇ ਇਲਾਕੇ ਵਿਚ ਖੇਤੀਬਾੜੀ ਸੈਕਟਰ ਨੂੰ ਨਿਸ਼ਾਨਾ ਬਣਾਇਆ। ਜਿਸ ਦੌਰਾਨ ਚੋਰਾਂ ਨੇ ਖੇਤਾਂ ਵਿਚ ਸਟਾਰਟਰਾਂ ਤੋਂ ਸਿੰਚਾਈ ਮੋਟਰਾਂ ਤੱਕ ਲੱਗੀਆਂ ਬਿਜਲੀ ਸਪਲਾਈ ਦੀਆਂ ਕਾਪਰ ਵਾਲੀਆਂ ਤਾਰਾਂ ਚੋਰੀ ਕਰ ਲਈਆਂ। ਜ਼ਿਕਰਯੋਗ ਹੈ ਕਿ ਇਹ ਵਾਰਦਾਤਾਂ ਪਿੰਡ ਖੱਸਣ ਤੋਂ ਲਿੱਟਾਂ ਨੂੰ ਜਾਂਦੀ ਲਿੰਕ ਸੜਕ ’ਤੇ ਅੰਜਾਮ ਦਿੱਤੀਆ ਗਈਆ ਹਨ।

ਇਹ ਵੀ ਪੜ੍ਹੋ: Punjab: ਰਜਿਸਟਰੀ ਕਰਵਾਉਣ ਵਾਲੇ ਦੇਣ ਧਿਆਨ! ਝੱਲਣੀ ਪਵੇਗੀ ਇਹ ਵੱਡੀ ਮੁਸੀਬਤ

ਇਕੱਤਰ ਜਾਣਕਾਰੀ ਅਨੁਸਾਰ ਕਿਸਾਨ ਜੋਗਿੰਦਰ ਸਿੰਘ ਅਤੇ ਮਹਿੰਦਰ ਸਿੰਘ ਵਾਸੀ ਖੱਸਣ ਨੇ ਦੱਸਿਆ ਕਿ ਪਿੰਡ ਖੱਸਣ ਤੋਂ ਲਿੱਟਾਂ ਰੋਡ ਦੇ ਇਲਾਕੇ ਵਿਚ ਉਨ੍ਹਾਂ ਦਾ ਡੇਰਾ ਹੈ। ਜਿੱਥੇ ਬੀਤੀ ਰਾਤ ਆਏ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਡੇਰੇ ਤੋਂ ਸਪਰੇਅ ਵਾਲੇ ਤਿੰਨ ਪੰਪਾਂ ਦੇ ਸਿਲੰਡਰ ਅਤੇ ਪਾਣੀ ਵਾਲੀਆਂ ਮੋਟਰਾਂ ਦੀ ਬਿਜਲੀ ਸਪਲਾਈ ਵਾਲੀਆਂ ਤਾਰਾਂ, ਜੋ ਕਾਪਰ ਦੀਆਂ ਸਨ, ਚੋਰੀ ਕਰਕੇ ਲੈ ਗਏ।

ਉਨ੍ਹਾਂ ਦੱਸਿਆ ਕਿ ਚੋਰ ਇਕ ਸਟਾਰਟਰ ਵਿਚੋਂ ਕਾਪਰ ਦੀ ਕਵੈਲ ਵੀ ਲੈ ਗਏ ਹਨ। ਸਵੇਰੇ ਜਦੋਂ ਅਸੀਂ ਰੋਜ਼ਾਨਾਂ ਦੀ ਤਰ੍ਹਾਂ ਡੇਰੇ ’ਤੇ ਆਏ ਤਾਂ ਉਕਤ ਚੋਰੀ ਬਾਰੇ ਪਤਾ ਲੱਗਾ। ਉਨ੍ਹਾਂ ਦਸਿਆ ਕਿ ਇਹ ਚੌਥੀ ਵਾਰਦਾਤ ਹੈ, ਇਸ ਤੋਂ ਪਹਿਲਾਂ ਇਥੇ ਤਿੰਨ ਵਾਰ ਚੋਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਚੋਰ ਇਥੇ ਨੇੜੇ ਸਿਕੰਦਰ ਸਿੰਘ ਦੇ ਖੇਤਾਂ ਵਿਚ ਲੱਗੀ ਮੋਟਰ ਦੀ ਬਿਜਲੀ ਸਪਲਾਈ ਵਾਲੀ ਕਾਪਰ ਦੀ ਤਾਰ ਚੋਰੀ ਕਰਕੇ ਲੈ ਗਏ ਹਨ। ਇਸ ਦੇ ਨਾਲ ਹੀ ਕਿਸਾਨ ਰੰਮੀ ਅਰੋੜਾ ਵਾਸੀ ਖੱਸਣ ਨੇ ਦੱਸਿਆ ਕਿ ਚੋਰ ਬੀਤੀ ਰਾਤ ਉਸ ਦੇ ਖੇਤਾਂ ਵਿਚ ਸਿੰਚਾਈ ਲਈ ਲੱਗੀ ਮੋਟਰ ਦੀ ਬਿਜਲੀ ਸਪਲਾਈ ਦੀ ਕਾਪਰ ਦੀ ਤਾਰ ਚੋਰੀ ਕਰ ਕੇ ਲੈ ਗਏ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨੀਜਨਕ ਮਾਮਲਾ! 9ਵੀਂ ਜਮਾਤ ਦੀ ਕੁੜੀ ਨੇ ਮੁੰਡੇ ਨੂੰ ਦਿੱਤਾ ਜਨਮ, ਇੰਝ ਖੁੱਲ੍ਹਿਆ ਭੇਤ

ਗੱਲਬਾਤ ਕਰਦਿਆ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂਆਂ ਨੇ ਐੱਸ. ਐੱਸ. ਪੀ. ਕਪੂਰਥਲਾ ਕੋਲੋਂ ਮੰਗ ਕੀਤੀ ਹੈ ਕਿ ਭੁਲੱਥ ਇਲਾਕੇ ਵਿਚ ਰਾਤ ਦੀ ਪੁਲਸ ਗਸ਼ਤ ਯਕੀਨੀ ਬਣਾਈ ਜਾਵੇ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਲਤ ਅਨਸਰਾਂ ਵਿਚ ਪੁਲਸ ਦਾ ਡਰ ਬਣਿਆ ਰਹੇ ਕਿ ਰਾਤ ਸਮੇਂ ਵੀ ਪੁਲਸ ਗਸ਼ਤ ਕਰਦੀ ਹੈ। ਇਸ ਤਰ੍ਹਾਂ ਹੋਣ ਨਾਲ ਭਵਿੱਖ ਵਿਚ ਅਜਿਹੀਆਂ ਚੋਰੀਆਂ ’ਤੇ ਰੋਕ ਲੱਗਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ ਪਸੀਨੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News