ਇਕੋ ਰਾਤ ਦੋ ਪਿੰਡਾਂ ’ਚੋਂ ਚੋਰਾਂ ਵੱਲੋਂ 12 ਬੱਕਰੇ-ਬੱਕਰੀਆਂ ਚੋਰੀ, ਪਸ਼ੂ ਪਾਲਕਾਂ ’ਚ ਦਹਿਸ਼ਤ
Friday, Nov 21, 2025 - 07:16 PM (IST)
ਹਾਜੀਪੁਰ (ਜੋਸ਼ੀ)-ਪੁਲਸ ਸਟੇਸ਼ਨ ਹਾਜੀਪੁਰ ਅਧੀਨ ਪੈਂਦੇ ਪਿੰਡਾਂ ਸ਼ੇਖਾਮੱਤਾ ਅਤੇ ਸਵਾਰ ’ਚ ਚੋਰਾਂ ਵੱਲੋਂ ਇਕੋ ਰਾਤ ਦੋ ਵਾਰਦਾਤਾਂ ਨੂੰ ਅੰਜਾਮ ਦਿੰਦੇ 12 ਬੱਕਰੇ ਅਤੇ ਬੱਕਰੀਆਂ ਚੋਰੀ ਕਰ ਲਏ ਜਾਣ ਨਾਲ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਹਾਜੀਪੁਰ ਪੁਲਸ ਨੂੰ ਦਿੱਤੇ ਆਪਣੇ ਸ਼ਿਕਾਇਤ ਪੱਤਰ ਰਾਹੀਂ ਪਿੰਡ ਸ਼ੇਖਾਮੱਤਾ ਦੇ ਵਾਸੀ ਬੱਗਾ ਪੁੱਤਰ ਜਮਾਲਦੀਨ ਅਤੇ ਪਿੰਡ ਸਵਾਰ ਦੇ ਵਾਸੀ ਸੰਤੋਖ ਕੁਮਾਰ ਪੁੱਤਰ ਰੁਲਦੂ ਰਾਮ ਨੇ ਦੱਸਿਆ ਹੈ ਕਿ ਅਣਪਛਾਤੇ ਚੋਰਾਂ ਨੇ ਪਹਿਲਾਂ ਪਿੰਡ ਸ਼ੇਖਾਮੱਤਾ ’ਚ ਬੱਗਾ ਪੁੱਤਰ ਜਮਾਲਦੀਨ ਦੇ ਡੇਰੇ ’ਚੋਂ 4 ਬੱਕਰੇ ਅਤੇ 4 ਬੱਕਰੀਆਂ ਚੋਰੀ ਕੀਤੀਆਂ ਅਤੇ ਜਾਂਦੇ ਸਮੇਂ ਉਸ ਦੇ ਘਰ ਨੂੰ ਬਾਹਰੋਂ ਬੰਦ ਕਰ ਗਏ।
ਇਹ ਵੀ ਪੜ੍ਹੋ: ਜਲੰਧਰ ਦੇ ਵਪਾਰੀ ਨੇ ਪੁਲਸ 'ਤੇ ਲਾਏ ਥਰਡ ਡਿਗਰੀ ਦੇ ਦੋਸ਼! ਪੈਰ ਤੋੜਿਆ ਤੇ ਜਬਰਨ ਲਾਈ ਹੱਥਕੜੀ
ਇਸ ਤੋਂ ਬਾਅਦ ਚੋਰ ਜਾਂਦੇ ਹੋਏ ਪਿੰਡ ਸਵਾਰ ਦੇ ਸੰਤੋਖ ਸਿੰਘ ਪੁੱਤਰ ਰੁਲਦੂ ਰਾਮ ਦੇ ਘਰੋਂ 4 ਬੱਕਰੇ ਚੋਰੀ ਕਰਕੇ ਲੈ ਗਏ। ਉਨ੍ਹਾਂ ਅੱਗੇ ਦੱਸਿਆ ਕਿ ਚੋਰੀ ਦੀ ਘਟਨਾ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਜਦੋਂ ਉਨ੍ਹਾਂ ਉੱਠ ਕੇ ਵੇਖਿਆ ਕਿ ਉਨ੍ਹਾਂ ਦੇ ਘਰ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ। ਉਨ੍ਹਾਂ ਨੇ ਕਿਸੇ ਕੋਲੋਂ ਘਰ ਦੀ ਕੁੰਡੀ ਖੁਲ੍ਹਵਾਉਣ ਤੋਂ ਬਾਅਦ ਬਾਹਰ ਆ ਕੇ ਵੇਖਿਆ ਤਾਂ ਉਨ੍ਹਾਂ ਦੀ ਸ਼ੈੱਡ ’ਚੋਂ ਅਣਪਛਾਤੇ ਚੋਰ ਬੱਕਰੇ-ਬੱਕਰੀਆਂ ਚੋਰੀ ਕਰ ਕੇ ਲੈ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਉਨ੍ਹਾਂ ਦੇ ਬੱਚੇ ਬਹੁਤ ਸਹਿਮੇ ਹੋਏ ਹਨ ਅਤੇ ਨਾਲ ਹੀ ਇਲਾਕੇ ਦੇ ਪਸ਼ੂ ਪਾਲਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਨੇ ਚੋਰੀ ਦੀਆਂ ਉਪਰੋਕਤ ਦੋਵੇਂ ਘਟਨਾਵਾਂ ਦੀ ਸੂਚਨਾ ਹਾਜੀਪੁਰ ਪੁਲਸ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
