ਚੋਰਾਂ ਨੇ ਬੇਕਰੀ ਦੀ ਦੁਕਾਨ ’ਚ ਬੋਲਿਆ ਧਾਵਾ, 1 ਲੱਖ ਦੀ ਨਕਦੀ ਸਣੇ ਲੁੱਟਿਆ ਹੋਰ ਸਾਮਾਨ (ਵੀਡੀਓ)

Wednesday, Oct 12, 2022 - 12:58 PM (IST)

ਕਪੂਰਥਲਾ (ਓਬਰਾਏ)- ਤਿਉਹਾਰਾਂ ਦਾ ਸੀਜ਼ਨ ਆਉਂਦੇ ਹੀ ਚੋਰਾਂ ਦੇ ਹੌਂਸਲੇ ਵੀ ਬੁਲੰਦ ਹੋ ਗਏ ਹਨ। ਇਸੇ ਦੇ ਚਲਦਿਆਂ ਕਪੂਰਥਲਾ ’ਚ ਮੁੱਖ ਬਾਜ਼ਾਰ ’ਚ ਸਥਿਤ ਇਕ ਮਸ਼ਹੂਰ ਬੇਕਰੀ ਦੀ ਦੁਕਾਨ ’ਤੇ ਦੇਰ ਰਾਤ ਚੋਰਾਂ ਨੇ ਧਾਵਾ ਬੋਲ ਦਿੱਤਾ। ਇਸ ਦੌਰਾਨ ਇਕ ਲੱਖ ਤੋਂ ਵੱਧ ਦੀ ਨਕਦੀ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਚੋਰਾਂ ਵੱਲੋਂ ਕੀਤੀ ਗਈ ਚੋਰੀ ਦੀ ਵਾਰਦਾਤ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਹੈ। ਸ਼ਹਿਰ ਦੇ ਸ਼ਿਵ ਮੰਦਰ ਚੌਂਕ ਦੇ ਨੇੜੇ ਨਿਊ ਖ਼ਾਲਸਾ ਬੇਕਰੀ ’ਚ 3 ਅਣਪਛਾਤੇ ਮੁਲਜ਼ਮਾਂ ਨੇ ਚੋਰੀ ਦੀ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਦੁਕਾਨ ਦਾ ਸ਼ਟਰ ਤੋੜਦੇ ਹੋਏ ਗੱਲੇ ’ਚ ਪਈ ਸਵਾ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਨੂੰ ਅੰਜ਼ਾਮ ਦੇਣ ਵਾਲੇ ਤਿੰਨੇ ਮੁਲਜ਼ਮ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਏ।

PunjabKesari

ਜਾਣਕਾਰੀ ਦਿੰਦੇ ਹੋਏ ਨਿਊ ਖਾਲਸਾ ਬੇਕਰੀ ਦੇ ਮਾਲਕ ਦਮਨਜੀਤ ਸਿੰਘ ਨੇ ਦੱਸਿਆ ਕਿ ਉਹ ਮੰਗਲਵਾਰ ਦੀ ਰਾਤ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਚਲੇ ਗਏ ਸਨ। ਇਸੇ ਦੌਰਾਨ ਉਨ੍ਹਾਂ ਨੂੰ ਬੁੱਧਵਾਰ ਦੀ ਸਵੇਰ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਅਤੇ ਉਨ੍ਹਾਂ ਦੇ ਦੁਕਾਨ ’ਚ ਚੋਰੀ ਹੋਈ ਸੀ। ਜਿਸ ’ਤੇ ਜਦੋਂ ਉਹ ਦੁਕਾਨ ’ਚ ਪਹੁੰਚੇ ਤਾਂ ਜਾਂਚ ਦੌਰਾਨ ਗੱਲੇ ’ਚ ਪਈ 1.25 ਲੱਖ ਰੁਪਏ ਦੀ ਨਕਦੀ ਗਾਇਬ ਮਿਲੀ। ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਅਣਪਛਾਤੇ ਮੁਲਜ਼ਮਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਕਿਸੇ ਵੱਡੇ ਸੱਬਲ ਨਾਲ ਸ਼ਟਰ ਨੂੰ ਤੋੜਿਆ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਮੌਕੇ ’ਤੇ ਪੁੱਜੀ। ਜਾਂਚ ਦੌਰਾਨ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਖ਼ੁਲਾਸਾ ਹੋਇਆ ਕਿ ਇਸ ਵਾਰਦਾਤ ਨੂੰ ਮੋਟਰਸਾਈਕਲ ’ਤੇ ਆਏ 3 ਮੁਲਜ਼ਮਾਂ ਨੇ ਅੰਜ਼ਾਮ ਦਿੱਤਾ ਹੈ। ਜੋ ਕੈਮਰਿਆਂ ’ਚ ਚੋਰੀ ਕਰਦੇ ਨਜ਼ਰ ਆ ਰਹੇ ਹਨ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਦਾ ਦੌਰ ਤੇਜ ਕਰ ਦਿੱਤਾ ਹੈ। ਇਹ ਵਾਰਦਾਤ ਸ਼ਹਿਰ ਦੇ ਮੁੱਖ ਚੌਂਕ ਅਤੇ ਥਾਣਾ ਸਿਟੀ ਅਤੇ ਐੱਸ. ਐੱਸ. ਪੀ. ਕਪੂਰਥਲਾ ਦੇ ਨਿਵਾਸ ਸਥਾਨ ਤੋਂ ਕਰੀਬ ਇਕ ਕਿਲੋਮੀਟਰ ਦੇ ਨੇੜੇ ਹੋਈ। ਇਸ ਚੋਰੀ ਨੇ ਪੁਲਸ ਦੇ ਤਿਉਹਾਰਾਂ ’ਚ ਪੂਰੀ ਚੁਸਤੀ ਅਤੇ ਸਖ਼ਤੀ ਦੇ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। 

ਇਹ ਵੀ ਪੜ੍ਹੋ: ‘ਖਾਲਿਸਤਾਨ ਜਨਮਤ ਸੰਗ੍ਰਹਿ’ ਸਬੰਧੀ ਭਾਰਤ ਦੇ ਡਿਮਾਰਸ਼ ’ਤੇ ‘ਸਿੱਖਸ ਫਾਰ ਜਸਟਿਸ’ ਨੇ ਚੁੱਕੇ ਸਵਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News