ਪੈਟਰੋਲ ਪੰਪ ਦੇ ਦਫ਼ਤਰ ਦਾ ਸ਼ਟਰ ਤੋੜ ਕੇ ਚੋਰਾਂ ਨੇ ਉਡਾਈ ਹਜ਼ਾਰਾਂ ਦੀ ਨਕਦੀ
Thursday, Dec 26, 2024 - 06:27 PM (IST)
ਗੜ੍ਹਸ਼ੰਕਰ (ਭਾਰਦਵਾਜ਼)- ਅਣਪਛਾਤੇ ਚੋਰਾਂ ਨੇ ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਪਿੰਡ ਬੋੜਾ ਨੇੜੇ ਇਕ ਪੈਟਰੋਲ ਪੰਪ ਦਾ ਸ਼ਟਰ ਤੋੜ ਕੇ 81 ਹਜ਼ਾਰ ਰੁਪਏ ਚੋਰੀ ਕਰ ਲਏ। ਗੜ੍ਹਸ਼ੰਕਰ ਪੁਲਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਨੇੜੇ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਦੀਪ ਕੌਰ ਦੇ ਨਾਂ ’ਤੇ ਲਾਲ ਦਿਆਲ ਜੀ ਫਿਲਿੰਗ ਸਟੇਸ਼ਨ ਗੜ੍ਹਸ਼ੰਕਰ ਸ੍ਰੀ ਆਨੰਦਪੁਰ ਸਾਹਿਬ ਰੋਡ 'ਤੇ ਸਥਿਤ ਪਿੰਡ ਬੋੜਾ ਨੇੜੇ ਪਟਰੋਲ ਪੰਪ 'ਤੇ ਬੀਤੀ ਰਾਤ ਪੌਣੇ ਬਾਰਾਂ ਵਜੇ ਅਣਪਛਾਤੇ ਚੋਰ ਪੈਟਰੋਲ ਪੰਪ ਦੀ ਪਿਛਲੀ ਕੰਧ ਟੱਪ ਕੇ ਦਾਖ਼ਲ ਹੋਏ। ਅੰਦਰ ਆ ਕੇ ਉਕਤ ਚੋਰਾਂ ਨੇ ਦਫ਼ਤਰ ਦਾ ਸ਼ਟਰ ਤੋੜ ਕੇ ਕੱਲ੍ਹ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਦੇ ਕਾਊਂਟਰ ਵਿੱਚ ਪਏ 81 ਹਜ਼ਾਰ ਰੁਪਏ ਚੋਰੀ ਕਰ ਲਏ। ਗੜ੍ਹਸ਼ੰਕਰ ਪੁਲਸ ਵੱਲੋਂ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ 331 (4), 305 ਬੀ. ਐੱਨ. ਐੱਸ. ਅਧੀਨ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਵਿਦੇਸ਼ ਜਾ ਕੇ ਪਤੀ ਨੇ ਚਾੜ੍ਹਿਆ ਚੰਨ, ਵੇਖ ਪੂਰੇ ਟੱਬਰ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e