NRI ਭਰਾਵਾਂ ਦੀ ਬੰਦ ਪਈ ਕੋਠੀ ’ਚ ਚੋਰਾਂ ਨੇ ਬੋਲਿਆ ਧਾਵਾ, ਲੱਖਾਂ ਦੀ ਕੀਮਤ ਦਾ ਸਾਮਾਨ ਕੀਤਾ ਚੋਰੀ

Thursday, Jul 11, 2024 - 06:11 PM (IST)

NRI ਭਰਾਵਾਂ ਦੀ ਬੰਦ ਪਈ ਕੋਠੀ ’ਚ ਚੋਰਾਂ ਨੇ ਬੋਲਿਆ ਧਾਵਾ, ਲੱਖਾਂ ਦੀ ਕੀਮਤ ਦਾ ਸਾਮਾਨ ਕੀਤਾ ਚੋਰੀ

ਕੋਟ ਫ਼ਤੂਹੀ (ਬਹਾਦਰ ਖਾਨ)-ਸਥਾਨਕ ਪਿੰਡ ਦੇ ਖੂਹ ਵਾਲੇ ਅੱਡੇ ਦੇ ਨੇੜੇ ਵਿਦੇਸ਼ ਵਿਚ ਰਹਿੰਦੇ ਚਾਰ ਐੱਨ. ਆਰ. ਆਈ. ਭਰਾਵਾਂ ਦੀ ਬੰਦ ਪਈ ਕੋਠੀ ਵਿਚੋਂ ਚੋਰ ਇਕ ਲੱਖ ਰੁਪਏ ਦੇ ਬਰਤਨ, ਟੂਟੀਆਂ, ਕੱਪੜੇ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਰਾਣਾ, ਪ੍ਰੇਮ ਸਿੰਘ, ਗੁਰਜੀਤ ਸਿੰਘ ਢਿੱਲੋਂ ਪੰਚ, ਬਲਵੀਰ ਕੌਰ, ਜਰਨੈਲ ਸਿੰਘ ਢਿੱਲੋਂ ਆਦਿ ਨੇ ਦੱਸਿਆ ਕਿ ਇਹ ਬੰਦ ਪਈ ਕੋਠੀ ਕੈਨੇਡਾ ਰਹਿੰਦੇ ਬਲਵੀਰ ਸਿੰਘ ਪੁੱਤਰ ਪੂਰਨ ਸਿੰਘ ਅਤੇ ਉਸ ਦੇ ਇੰਗਲੈਂਡ ਰਹਿੰਦੇ ਤਿੰਨ ਭਰਾ ਜਗਤਾਰ ਸਿੰਘ, ਤਾਰਾ, ਪਰਮਜੀਤ ਸਿੰਘ ਦੀ ਸਾਂਝੀ ਹੈ।

ਜਿਸ ਦੀ ਸਫ਼ਾਈ ਲਈ ਜਦੋਂ ਅਸੀਂ ਕੋਠੀ ਦੇ ਅੰਦਰ ਆਏ ਤਾਂ ਵੇਖਿਆ ਕਿ ਚੋਰ ਕੋਠੀ ਦੇ ਪਿਛਲੇ ਪਾਸੇ ਦੇ ਲੱਕੜੀ ਦੇ ਦਰਵਾਜ਼ੇ ਦਾ ਹੇਠਲੇ ਪਾਸੇ ਦਾ ਬੋਰਡ ਤੋੜ ਕੇ ਅੰਦਰ ਦਾਖ਼ਲ ਹੋਏ। ਅੰਦਰੋਂ ਕਮਰਿਆਂ ਦੇ ਤਾਲੇ ਤੋੜ ਕੇ ਚਾਰ ਅਲਮਾਰੀਆਂ, ਤਿੰਨ ਪੇਟੀਆਂ ਦੀ ਫਰੋਲਾ-ਫਰਾਲੀ ਕਰ ਕੇ ਅੰਦਰ ਪਏ ਨਵੇਂ ਖ਼ਰੀਦੇ ਇਕ ਲੱਖ ਰੁਪਏ ਦੇ ਬਰਤਨ, ਚਾਰ ਬਾਥਰੂਮਾਂ ਦੀਆਂ ਸਾਰੀਆਂ ਟੂਟੀਆਂ, ਇਕ ਗੀਜ਼ਰ, ਨਵੇ ਕੱਪੜੇ, ਚਾਦਰਾਂ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। 

ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਭਾਰਤੀ ਕਸ਼ਮੀਰ 'ਚ ਦਹਿਸ਼ਤ ਫ਼ੈਲਾਉਣਾ ਚਾਹੁੰਦਾ ਹੈ ਪਾਕਿਸਤਾਨ, ਖ਼ੁਦ ਕਰਵਾਈ ਰਾਵਲਕੋਟ ਜੇਲ੍ਹ ਬ੍ਰੇਕ

 

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News