ਦੜੇ-ਸੱਟੇ ਦਾ ਧੰਦਾ ਕਰਦੇ ਪੁਲਸ ਨੇ ਤਿੰਨ ਵਿਅਕਤੀ ਕੀਤੇ ਗ੍ਰਿਫ਼ਤਾਰ
Wednesday, Jul 09, 2025 - 07:12 PM (IST)

ਹਰਿਆਣਾ (ਰੱਤੀ)-ਥਾਣਾ ਹਰਿਆਣਾ ਪੁਲਸ ਵੱਲੋਂ ਦੜੇ-ਸੱਟੇ ਦਾ ਧੰਦਾ ਕਰਨ ’ਤੇ 3 ਵਿਅਕਤੀਆਂ ਖ਼ਿਲਾਫ਼ ਗੈਂਬਲਿੰਗ ਐਕਟ ਦੀ ਧਾਰਾ 13ਏ-3-67 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਏ. ਐੱਸ. ਆਈ. ਅਨਿਲ ਕੁਮਾਰ ਵੱਲੋਂ ਢੋਲਵਾਹਾ ਰੋਡ ’ਤੇ ਸਥਿਤ ਪੱਠਿਆਂ ਦੇ ਟਾਲ ਪਿੱਛੇ ਦੁਕਾਨ ਅੰਦਰ ਦੜੇ-ਸੱਟੇ ਦਾ ਕੰਮ ਕਰਨ ’ਤੇ ਜਸਵਿੰਦਰਪਾਲ ਪੁੱਤਰ ਅਸ਼ੋਕ ਕੁਮਾਰ, ਰਾਹੁਲ ਪੁੱਤਰ ਰਜਿੰਦਰ ਕੁਮਾਰ ਵਾਸੀਆਨ ਮੁਹੱਲਾ ਸੂਰਾਜਾ ਅਤੇ ਰਾਜਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਨਜ਼ਦੀਕ ਆਈ. ਟੀ. ਆਈ. ਹਰਿਆਣਾ ਪਾਸੋਂ 2320 ਰੁਪਏ ਬਰਾਮਦ ਕਰਕੇ ਉਨ੍ਹਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਇਹ ਵੀ ਪੜ੍ਹੋ: SGPC ਦੇ ਪ੍ਰਧਾਨ ਧਾਮੀ ਦਾ ਵੱਡਾ ਬਿਆਨ, ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਹੋਣੀ ਚਾਹੀਦੀ ਹੈ ਸਜ਼ਾ-ਏ-ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e