ਨਸ਼ੀਲੀਆਂ ਗੋਲ਼ੀਆਂ ਸਣੇ ਇਕ ਵਿਅਕਤੀ ਗ੍ਰਿਫ਼ਤਾਰ

Friday, Jun 27, 2025 - 06:51 PM (IST)

ਨਸ਼ੀਲੀਆਂ ਗੋਲ਼ੀਆਂ ਸਣੇ ਇਕ ਵਿਅਕਤੀ ਗ੍ਰਿਫ਼ਤਾਰ

ਹੁਸ਼ਿਆਰਪੁਰ (ਰਾਕੇਸ਼)-ਥਾਣਾ ਵਾਲਾ ਟਾਊਨ ਪੁਲਸ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਬਲਵਿੰਦਰ ਕੌਰ ਸਾਥੀ ਕਰਮਚਾਰੀਆਂ ਦੇ ਨਾਲ ਰਹੀਮਪੁਰ ਚੌਕ ਤੋਂ ਫਤਿਹਗੜ੍ਹ ਚੁੰਗੀ ਨੂੰ ਜਾ ਰਹੀ ਸੀ। ਜਦੋਂ ਪੁਲਸ ਪਾਰਟੀ ਟੀ-ਪੁਆਇੰਟ ਸਕੀਮ ਨੰਬਰ 2 ਕੋਲ ਪਹੁੰਚੀ ਤਾਂ ਸਕੀਮ ਨੰਬਰ 2 ਵਾਲੀ ਸਾਈਡ ਖਾਲੀ ਪਲਾਟ ’ਚ ਇਕ ਵਿਅਕਤੀ ਵਿਖਾਈ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਜੋ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਉੱਥੋਂ ਖਿਸਕਣ ਲੱਗਾ ਅਤੇ ਮੁੜਦੇ ਸਮੇਂ ਆਪਣੀ ਪਹਿਨੀ ਹੋਈ ਲੋਅਰ ਦੀ ਜੇਬ ’ਚੋਂ ਇਕ ਲਿਫ਼ਾਫ਼ਾ ਸੜਕ ਕੰਢੇ ਖੱਬੇ ਪਾਸੇ ਕੱਚੇ ਸਥਾਨ ’ਤੇ ਸੁੱਟ ਦਿੱਤਾ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਜਿਤੇਂਦਰ ਕੁਮਾਰ ਪੁੱਤਰ ਰਾਮਕ੍ਰਿਸ਼ਨ ਨਿਵਾਸੀ ਵਾਰਡ ਨੰਬਰ 14 ਰਹੀਮਪੁਰ ਥਾਣਾ ਮਾਡਲ ਟਾਊਨ ਦੱਸਿਆ। ਉਸ ਵੱਲੋਂ ਸੁੱਟੇ ਗਏ ਲਿਫ਼ਾਫ਼ੇ ਨੂੰ ਖੋਲ੍ਹ ਕੇ ਚੈੱਕ ਕਰਨ ’ਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਗਿਣਤੀ ਕਰਨ ’ਤੇ 283 ਗੋਲ਼ੀਆਂ ਹੋਈਆਂ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News