12 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਣੇ ਕਾਰ ਚਾਲਕ ਗ੍ਰਿਫ਼ਤਾਰ, ਦੂਜਾ ਮੁਲਜ਼ਮ ਫਰਾਰ

Friday, Oct 03, 2025 - 05:44 PM (IST)

12 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਣੇ ਕਾਰ ਚਾਲਕ ਗ੍ਰਿਫ਼ਤਾਰ, ਦੂਜਾ ਮੁਲਜ਼ਮ ਫਰਾਰ

ਨਵਾਂਸ਼ਹਿਰ (ਤ੍ਰਿਪਾਠੀ)- ਬਹਿਰਾਮ ਥਾਣੇ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਆਲਟੋ ਕਾਰ ਵਿੱਚ ਵੱਖ-ਵੱਖ ਬ੍ਰਾਂਡਾਂ ਦੀ ਲਿਆਂਦੀ ਜਾ ਰਹੀ ਸ਼ਰਾਬ ਦੀਆਂ 12 ਪੇਟੀਆਂ ਸਮੇਤ ਇਕ ਸ਼ਰਾਬ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਤਲਾਸ਼ ਵਿੱਚ ਮੁੱਖ ਹਾਈਵੇਅ 'ਤੇ ਆਬਕਾਰੀ ਇੰਸਪੈਕਟਰ ਜਸਪਾਲ ਸਿੰਘ ਸਰਕਲ ਬਹਿਰਾਮ ਦੀ ਮੌਜੂਦਗੀ ਵਿੱਚ ਇਕ ਧਾਰਮਿਕ ਸਥਾਨ ਦੇ ਨੇੜੇ ਮੌਜੂਦ ਸੀ ਅਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਆਲਟੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਸ 'ਤੇ ਡਰਾਈਵਰ ਨੇ ਤੁਰੰਤ ਗੱਡੀ ਰੋਕੀ ਅਤੇ ਪਿਛੇ ਨੂੰ ਮੁੜਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਬੰਦ ਹੋ ਗਈ ਅਤੇ ਡਰਾਈਵਰ ਨਾਲ ਬੈਠਾ ਵਿਅਕਤੀ ਤਾਕੀ ਖੋਲ੍ਹ ਕੇ ਉੱਥੋਂ ਭੱਜ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਦੁਸਹਿਰੇ ਮੌਕੇ ਪੁਲਸ ਨਾਲ ਹੀ ਘੁੰਮਦਾ ਰਿਹਾ 'ਜੂਆ ਡਕੈਤੀ' ਦਾ ਮੁਲਜ਼ਮ, ਤਸਵੀਰਾਂ ਹੋਈਆਂ ਵਾਇਰਲ

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਅਤੇ ਗੱਡੀ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ ਪੰਜਾਬ ਕਲੱਬ ਵ੍ਹਿਸਕੀ ਦੀਆਂ ਤਿੰਨ ਪੇਟੀਆਂ, ਅਫ਼ਸਰ ਚੁਆਇਸ ਦੀਆਂ ਤਿੰਨ ਪੇਟੀਆਂ, ਪੰਜਾਬ ਫਸਟ ਚੁਆਇਸ ਦੋ ਪੇਟੀਆਂ, ਰਾਇਲ ਸਟੈਗ ਦੀਆਂ ਦੋ ਪੇਟੀਆਂ ਅਤੇ ਮਾਸਟਰ ਮੁਮਿਟ ਦੀਆਂ ਦੋ ਪੇਟੀਆਂ ਸਮੇਤ ਕੁੱਲ੍ਹ 12 ਪੇਟੀਆਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ: ਜਲੰਧਰ ਦੀ PPR ਮਾਰਕਿਟ 'ਚ ਹੰਗਾਮਾ, ਮੁੰਡੇ ਦੀ ਲਾਹ ਦਿੱਤੀ 'ਪੱਗ', ਵੀਡੀਓ ਵਾਇਰਲ

ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਵਤਾਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਚੱਕਗੁਰੂ, ਥਾਣਾ ਬਹਿਰਾਮ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਮਹਿਲਾ ਨਾਲ ਤਹਿਖਾਨੇ 'ਚੋਂ ਫੜਿਆ ਗਿਆ 'ਡੇਰਾ ਮੁਖੀ' ! ਅੰਦਰ ਪਿਆ ਸਾਮਾਨ ਵੇਖ ਉੱਡੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News