ਧਾਰਮਿਕ ਸਥਾਨ 'ਤੇ ਕੀਤੀ ਚੋਰੀ, ਮਾਮਲਾ ਦਰਜ

10/05/2022 4:15:03 PM

ਬੰਗਾ (ਚਮਨ ਲਾਲ/ਰਾਕੇਸ਼)- ਥਾਣਾ ਸਦਰ ਬੰਗਾ ਪੁਲਸ ਨੇ ਇਥੋਂ ਦੇ ਨਜ਼ਦੀਕੀ ਪੈਂਦੇ ਪਿੰਡ ਜੰਡਿਆਲਾ ਵਿਖੇ ਬਣੇ ਇਕ ਧਾਰਮਿਕ ਸਥਾਨ ਹੋਈ ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਨੂੰ ਨਾਮਜ਼ਦ ਕਰ ਉਸ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਪਿੰਡ ਜੰਡਿਆਲਾ ਨਿਵਾਸੀ ਵਰਿੰਦਰ ਕੁਮਾਰ ਪੁੱਤਰ ਗੁਰਨਾਮ ਲਾਲ ਨੇ ਦੱਸਿਆ ਕਿ ਉਹ ਪਿੰਡ ਜੰਡਿਆਲਾ ਵਿਖੇ ਬਣੇ ਮਾਹੀ ਗੋਤ ਦੇ ਜਠੇਰਿਆਂ ਦੇ ਧਾਰਮਿਕ ਸਥਾਨ ਦੀ ਦੇਖਰੇਖ ਕਰਦਾ ਹੈ। ਉਸ ਨੇ ਦੱਸਿਆ ਕਿ ਉਕਤ ਸਥਾਨ 'ਤੇ ਪ੍ਰਬੰਧਕ ਕਮੇਟੀ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਕਰੇ ਤਾਂ ਉਹ ਕੈਮਰਿਆਂ ਵਿੱਚ ਕੈਦ ਹੋ ਜਾਵੇ।

ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਜਲੰਧਰ 'ਚ ਭਾਰਗੋ ਕੈਂਪ ਦੇ 16 ਸਾਲਾ ਮੁੰਡੇ ਨੇ ਤਿਆਰ ਕੀਤਾ ਵੱਖਰੇ ਢੰਗ 'ਚ ਰਾਵਣ, ਹੋ ਰਹੀਆਂ ਤਾਰੀਫ਼ਾਂ

ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਜਦੋਂ ਬੀਤੇ ਦਿਨ ਧਾਰਮਿਕ ਸਥਾਨ 'ਤੇ ਧੁਪਬੱਤੀ ਕਰਨ ਗਿਆ ਤਾਂ ਉਕਤ ਸਥਾਨ 'ਤੇ ਦੋਹਾਂ ਪਾਸੇ ਲੱਗੇ ਗੇਟ ਨਹੀਂ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਸਥਾਨ ਤੋਂ ਉਤਾਰੇ ਹੋਏ ਗੇਟਾਂ ਦੀ ਆਸ ਪਾਸ ਦੂਰ ਤੱਕ ਭਾਲ ਕੀਤੀ ਪਰ ਉਹ ਉਸ ਨੂੰ ਨਹੀਂ ਮਿਲੇ। ਜਦੋਂ ਉਸ ਨੇ ਜਠੇਰਿਆਂ ਦੀ ਇਕ ਸਾਇਡ 'ਤੇ ਬਣੀ ਰਸੋਈ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾ ਉਸ ਨੂੰ ਇਕ ਉਕਤ ਕੈਮਰਿਆਂ ਵਿੱਚ ਨੌਜਵਾਨ ਵਿਅਕਤੀ ਵਿਖਾਈ ਦਿੱਤਾ, ਜਿਸ ਨੇ ਸਿਰ 'ਤੇ ਟੋਪੀ ਲਈ ਹੋਈ ਸੀ ਅਤੇ ਟੀ ਸ਼ਰਟ ਅਤੇ ਨਿੱਕਰ ਪਹਿਣੀ ਹੋਈ ਸੀ।ਜੋ ਉਕਤ ਸਥਾਨ 'ਤੇ ਇਕ ਮੋਟਰ ਸਾਈਕਲ ਨੰਬਰੀ ਪੀ. ਬੀ. 32 ਡੀ. 8951 'ਤੇ ਉਕਤ ਗੇਟ ਨੂੰ ਖੋਲ੍ਹ ਕੇ ਲੱਦ ਕੇ ਲਿਜਾਂਦਾ ਵਿਖਾਈ ਦਿੱਤਾ।

ਉਸ ਦੀ ਪਛਾਣ ਲਈ ਉਨ੍ਹਾਂ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੱਖ-ਵੱਖ ਪਿੰਡਾਂ ਦੇ ਵਿਅਕਤੀ ਨੂੰ ਭੇਜੀ ਤਾਂ ਉਕਤ ਦੀ ਪਛਾਣ ਸੰਦੀਪ ਕੁਮਾਰ ਉਰਫ਼ ਸ਼ੀਪਾ ਪੁੱਤਰ ਬਲਵਿੰਦਰ ਰਾਮ ਵਾਸੀ ਖਾਨਖਾਨਾ ਥਾਣਾ ਮੁਕੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਜੋ ਹੋਈ। ਕਾਰਵਾਈ ਕਰਦੇ ਹੋਏ ਥਾਣਾ ਸਦਰ ਬੰਗਾ ਪੁਲਸ ਨੇ ਉਕਤ ਖ਼ਿਲਾਫ਼ ਭਾਰਤੀ ਦੰਡਵਾਲੀ ਦੀ ਧਾਰਾ 379 ਅਧੀਨ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਏ. ਐੱਸ. ਆਈ. ਰਾਮ ਲਾਲ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਕੁਝ ਸਮੇ ਬਾਅਦ ਹੀ ਕਾਬੂ ਕਰ ਲਿਆ ਪਰ ਚੋਰੀ ਕੀਤਾ ਗੇਟ ਨਹੀ ਬਰਾਮਦ ਹੋ ਸਕਿਆ, ਜਿਸ ਦੀ ਬਰਾਮਦੀ ਲਈ ਉਕਤ ਪਾਸੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਕੁੜੀ ਨੇ ਸ਼ਰੇਆਮ ਕੀਤੇ ਹਵਾਈ ਫਾਇਰ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੂੰ ਪਈਆਂ ਭਾਜੜਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News