ਵਿਆਹ ਸਮਾਗਮ ਤੋਂ ਪਰਤੇ ਤਾਂ ਘਰ ਦੇ ਹਾਲਾਤ  ਦੇਖ ਕੇ ਉੱਡੇ ਹੋਸ਼, ਵਿਦੇਸ਼ੀ ਕਰੰਸੀ ਅਤੇ ਗਹਿਣੇ ਚੋਰੀ

02/21/2023 11:37:44 PM

 ਟਾਂਡਾ ਉੜਮੁੜ (ਵਰਿੰਦਰ ਪੰਡਿਤ , ਪਰਮਜੀਤ ਸਿੰਘ ਮੋਮੀ) : ਚੋਰਾਂ ਨੇ ਪਿੰਡ ਨੱਥੂਪੁਰ ਵਿਖੇ ਇਕ ਘਰ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਹਜ਼ਾਰਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਕੱਪੜੇ ਅਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰਾਂ ਨੇ ਅਮਰੀਕ ਸਿੰਘ  ਦੇ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਹ ਪਰਿਵਾਰ ਸਮੇਤ ਇਬ੍ਰਹਿਮਪੁਰ ਵਿਆਹ ਸਮਾਗਮ ’ਚ ਗਏ ਹੋਏ ਸਨ। ਪ੍ਰਵਾਸੀ ਭਾਰਤੀ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਪਿੰਡ ਇਬਰਾਹੀਮ ਪੁਰ ਵਿਖੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਗਏ ਸਨ। ਉਹ ਅੱਜ ਕਰੀਬ 4 ਵਜੇ ਘਰ ਆਏ ਤਾਂ ਘਰ ਦੇ ਗੇਟ ਦੇ ਬਾਹਰ ਦਾ ਤਾਲਾ ਟੁੱਟਿਆ ਹੋਇਆ ਸੀ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਨੇ ਸਾਰੇ ਕਮਰਿਆਂ ਦੀ ਫੋਲਾ ਫਰਾਲੀ ਕੀਤੀ ਹੋਈ ਸੀ।

ਇਹ ਵੀ ਪੜ੍ਹੋ : ਨਿਗਮ ਦੀ ਹੱਦ ’ਚ ਸ਼ਾਮਲ ਹੋਏ 12 ਪਿੰਡਾਂ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ

ਉਨ੍ਹਾਂ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀਆਂ ਅਲਮਾਰੀਆਂ ਜੋ 65 ਹਜ਼ਾਰ ਰੁਪਏ ਦੀ ਨਕਦੀ, ਹਜ਼ਾਰਾਂ ਰੁਪਏ ਸੋਨੇ ਦੇ ਗਹਿਣੇ, 1000 ਹਜ਼ਾਰ ਡਾਲਰ, 500 ਯੂਰੋ ਅਤੇ ਵਿਆਹ ਵਾਸਤੇ ਖਰੀਦੇ  ਹੋਏ ਨਵੇਂ ਕਪੜੇ ਚੋਰੀ ਕਰ ਲਏ। ਸੂਚਨਾ ਮਿਲਣ ’ਤੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।      

ਇਹ ਵੀ ਪੜ੍ਹੋ : ਨਿੱਜੀ ਸਕੂਲਾਂ-ਕਾਲਜਾਂ ਨੂੰ ਨਹੀਂ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ, ਹਦਾਇਤਾਂ ਦੇ ਬਾਵਜੂਦ ਨਹੀਂ ਲਾਏ ਪੰਜਾਬੀ ’ਚ ਲਿਖੇ ਬੋਰਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News