ਚੋਰੀ ਦੇ ਸਾਮਾਨ ਸਮੇਤ 2 ਗ੍ਰਿਫਤਾਰ
Wednesday, Oct 24, 2018 - 04:46 AM (IST)

ਕਪੂਰਥਲਾ, (ਮੱਲ੍ਹੀ)- ਆਰ. ਸੀ. ਐੱਫ., ਕਪੂਰਥਲਾ ਦੀ ਸੁਰੱਖਿਆ ਯੂਨਿਟ ਆਰ. ਪੀ. ਐੱਫ. ਦੇ ਪੋਸਟ ਕਮਾਂਡਰ ਯੋਗੇਸ਼ ਭਾਟੀ ਦੀ ਅਗਵਾਈ ਤੇ ਦਿਸ਼ਾ-ਨਿਰਦੇਸ਼ਾਂ ਤਹਿਤ ਉਪ ਕਮਾਂਡਰ ਗੁਲਜ਼ਾਰ ਸਿੰਘ ਹਮਰਾਹ ਦੀ ਦੇਖ-ਰੇਖ ਹੇਠ ਕਾਂਸਟੇਬਲ ਅਮਿਤ ਪਵਾਰ, ਕਾਂਸਟੇਬਲ ਮਹਿੰਦਰ ਸਿੰਘ ਤੇ ਰੇਲ ਸੁਰੱਖਿਆ ਬਲ ਪੋਸਟ ਰੇਡਿਕਾ ਸਹਾਇਕ ਉਪ ਅਧਿਕਾਰੀ ਸੁਰਿੰਦਰ ਸਿੰਘ ਨੇ ਰੇਡਿਕਾ ਦੀ ਵਰਕਸ਼ਾਪ ਏਰੀਆ ’ਚ ਗਸ਼ਤ ਦੌਰਾਨ 2 ਬਾਹਰਲੇ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਗ੍ਰਿਫਤਾਰ ਕੀਤਾ ਹੈ। ਉਕਤ ਵਿਅਕਤੀਅਾਂ ਦੀ ਪਛਾਣ ਕਾਰੀਅਾ ਰਾਮ ਪੁੱਤਰ ਰਾਮ ਜੀ ਬਿੰਦ ਨਿਵਾਸੀ ਸੁਲਤਾਨਪੁਰ ਲੋਧੀ, ਜਦਕਿ ਦੂਸਰਾ ਵਿਅਕਤੀ ਰਾਜੂ ਪੁੱਤਰ ਸੰਜੇ ਵਾਸੀ ਸੁਲਤਾਨਪੁਰ ਲੋਧੀ ਹੈ। ਜਿਨ੍ਹਾਂ ਕੋਲੋਂ ਤਲਾਸ਼ੀ ਲੈਣ ’ਤੇ 2-2 ਵ੍ਹੀਲ ਐਕਸਲ ਕਵਰ ਬਰਾਮਦ ਹੋਏ। ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਸੀ. ਜੀ. ਐੱਮ. ਦੀ ਅਦਾਲਤ ਕਪੂਰਥਲਾ ਵਿਖੇ ਪੇਸ਼ ਕਰ ਕੇ ਦੋਹਾਂ ਨੂੰ ਇਕ ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ ਗਿਆ।