ਇਤਰਾਜ਼ਯੋਗ ਫ਼ੋਟੋ ਵਾਇਰਲ ਹੋਣ ''ਤੇ ਨੌਜਵਾਨ ਹੋਇਆ ਲਾਪਤਾ

Saturday, Sep 30, 2023 - 12:13 PM (IST)

ਇਤਰਾਜ਼ਯੋਗ ਫ਼ੋਟੋ ਵਾਇਰਲ ਹੋਣ ''ਤੇ ਨੌਜਵਾਨ ਹੋਇਆ ਲਾਪਤਾ

ਮਹਿਤਪੁਰ (ਚੋਪੜਾ) : ਮਹਿਤਪੁਰ ’ਚ ਇਕ ਨੌਜਵਾਨ ਇੰਟਰਨੈੱਟ ’ਤੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ। ਧੋਖਾਧੜੀ ਕਰਨ ਵਾਲਾ ਰਿਹਾਨ ਖ਼ਾਨ ਪੁੱਤਰ ਇੰਤਜ਼ਾਰ ਖ਼ਾਨ, ਜੋ ਕਿ ਮਹਿਤਪੁਰ ਸਥਿਤ ਆਰ. ਕੇ. ਬੁਟੀਕ ’ਤੇ ਪਿਛਲੇ ਡੇਢ ਸਾਲ ਤੋਂ ਕੰਮ ਕਰਦਾ ਸੀ । ਦੁਕਾਨ ਮਾਲਕ ਸੁਖਵੀਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਦੁਕਾਨ ਤੋਂ ਬਾਹਰ ਗਏ ਹੋਏ ਸੀ। ਪਿਛੋਂ ਉਸ ਦੀ ਦੁਕਾਨ ’ਤੇ ਕੰਮ ਕਰਦਾ ਰਿਹਾਨ ਖ਼ਾਨ ਕਿਧਰੇ ਗਾਇਬ ਹੋ ਗਿਆ, ਜਿਸ ਦਾ ਮੋਬਾਇਲ ਫ਼ੋਨ ਅਤੇ ਬਟੂਆ ਦੁਕਾਨ ’ਤੇ ਹੀ ਪਿਆ ਮਿਲਿਆ, ਕਾਫੀ ਤਲਾਸ਼ ਕਰਨ ਤੋਂ ਬਾਅਦ ਵੀ ਉਹ ਨਹੀਂ ਮਿਲਿਆ, ਇਸ ਤੋਂ ਬਾਅਦ ਜਦੋਂ ਉਸ ਦੇ ਭਰਾ ਨੇ ਆ ਕੇ ਮੋਬਾਇਲ ਦੀ ਤਲਾਸ਼ੀ ਲਈ ਤਾਂ ਉਸ ਨੂੰ ਚੈਟ 'ਚ ਪਤਾ ਲੱਗਾ ਕਿ ਉਸ ਨੂੰ ਕਿਸੇ ਵੈੱਬਸਾਈਟ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ :  ਮਨਪ੍ਰੀਤ ਬਾਦਲ ਨੂੰ ਲੈ ਕੇ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਵਿਅਕਤੀਆਂ ਨੇ ਖੋਲ੍ਹ 'ਤਾ ਸਾਰਾ ਕੱਚਾ-ਚਿੱਠਾ

ਉਸ ਦੇ ਭਰਾ ਨੇ ਦੱਸਿਆ ਕਿ ਇੰਟਰਨੈੱਟ ’ਤੇ ਉਸਦੀ ਇਤਰਾਜ਼ਯੋਗ ਫ਼ੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਕਈ ਵਾਰ ਪੈਸੇ ਵੀ ਵਸੂਲ ਕੀਤੇ ਗਏ, ਆਖਿਰ ਉਸ ਨੌਜਵਾਨ ਦੀ ਇਤਰਾਜ਼ਯੋਗ ਫੋਟੋ ਉਸਦੇ ਮਾਮੇ ਦੇ ਲੜਕੇ ਨੇ ਵਾਇਰਲ ਕਰ ਦਿੱਤੀ ਜਿਸ ਕਾਰਨ ਉਕਤ ਨੌਜਵਾਨ ਪ੍ਰੇਸ਼ਾਨ ਹੋ ਗਿਆ ਅਤੇ ਆਪਣਾ ਫ਼ੋਨ ਤੇ ਪਰਸ ਦੁਕਾਨ ’ਤੇ ਹੀ ਛੱਡ ਕੇ ਕਿਤੇ ਚਲਾ ਗਿਆ। ਦੁਕਾਨ ਮਾਲਕ ਸੁਖਬੀਰ ਸਿੰਘ ਨੇ ਆਪਣੇ ਕਾਰੀਗਰ ਰਿਹਾਨ ਖ਼ਾਨ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਹੈ। ਇਸ ਮਾਮਲੇ ’ਚ ਸਥਾਨਕ ਪੁਲਸ ਨੇ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News