ਲੰਮੀ ਉਡੀਕ ਬਣੀ ਮੁਸ਼ਕਿਲ: ਅੰਮ੍ਰਿਤਸਰ ਐਕਸਪ੍ਰੈੱਸ 10 ਅਤੇ ਵੈਸ਼ਨੋ ਦੇਵੀ ਕਟੜਾ 7 ਘੰਟੇ ਦੀ ਦੇਰੀ ਨਾਲ ਪਹੁੰਚੀ
Monday, Jul 22, 2024 - 11:35 AM (IST)
ਜਲੰਧਰ (ਪੁਨੀਤ)-ਟਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ, ਜੋਕਿ ਦਿੱਕਤਾਂ ਭਰਿਆ ਸਾਬਤ ਹੋ ਰਿਹਾ ਹੈ। ਗਰਮੀ ਕਾਰਨ ਯਾਤਰੀਆਂ ਦੀ ਹਾਲਤ ਖ਼ਰਾਬ ਹੋ ਰਹੀ ਹੈ। ਗਰਮੀ ਤੋਂ ਬਚਣ ਲਈ ਯਾਤਰੀ ਟਰੇਨ ਦੀ ਐਂਟਰੀ ਅਤੇ ਪੌੜ੍ਹੀਆਂ ਵਿਚ ਬੈਠ ਜਾਂਦੇ ਹਨ, ਜੋਕਿ ਇਕ ਜੋਖ਼ਮ ਭਰਿਆ ਸਫ਼ਰ ਬਣ ਸਕਦਾ ਹੈ।
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਟਰੇਨਾਂ ਦੀਆਂ ਪੌੜ੍ਹੀਆਂ ਵਿਚ ਬੈਠ ਕੇ ਸਫ਼ਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਿਛਲੇ ਸਮੇਂ ਦੌਰਾਨ ਅਜਿਹੇ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿਚ ਰਸਤੇ ਵਿਚ ਬੈਠਣ ਵਾਲੇ ਯਾਤਰੀ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸੇ ਤਰ੍ਹਾਂ ਹਾਲ ਹੀ ਵਿਚ 14650 ਸ਼ਹੀਦ ਐਕਸਪ੍ਰੈੱਸ ਦੇ ਜਲੰਧਰ ਸਟੇਸ਼ਨ ਤੋਂ ਜਾਣ ਸਮੇਂ ਯਾਤਰੀ ਰਾਜੇਸ਼ ਕੁਮਾਰ ਦਾ ਟਰੇਨ ਵਿਚ ਭੱਜ ਕੇ ਚੜ੍ਹਨ ਸਮੇਂ ਪੈਰ ਤਿਲਕ ਗਿਆ, ਜਿਸ ਨਾਲ ਉਹ ਟਰੇਨ ਦੇ ਵਿਚਾਲੇ ਫਸ ਗਿਆ। ਕਾਂਸਟੇਬਲ ਸੁਭਾਸ਼ ਚੰਦ ਨੇ ਖਿੱਚ ਕੇ ਯਾਤਰੀ ਨੂੰ ਹਾਦਸੇ ਤੋਂ ਬਚਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਸੁਰੱਖਿਅਤ ਸਫ਼ਰ ਕਰਨਾ ਚਾਹੀਦਾ ਹੈ ਅਤੇ ਰਸਤੇ ਵਿਚ ਨਹੀਂ ਬੈਠਣਾ ਚਾਹੀਦਾ। ਇਸ ਕਾਰਨ ਟਰੇਨ ਚੜ੍ਹਨ ਸਮੇਂ ਹੋਰ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
ਇਹ ਵੀ ਪੜ੍ਹੋ- ਟਰੈਫਿਕ ਪੁਲਸ ਦੀ ਸਖ਼ਤੀ, ਰੇਹੜੀ ਵਾਲਿਆਂ ਨੂੰ ਜਾਰੀ ਕਰ ਦਿੱਤੇ ਨੋਟਿਸ
ਟਰੇਨਾਂ ਦੀ ਦੇਰੀ ਦੀ ਗੱਲ ਕੀਤੀ ਜਾਵੇ ਤਾਂ ਹਾਲਤ ਇਹ ਹੈ ਕਿ ਕਈ ਐਕਸਪ੍ਰੈੱਸ ਟਰੇਨਾਂ 10 ਘੰਟੇ ਤਕ ਲੇਟ ਚੱਲ ਰਹੀਆਂ ਹਨ ਅਤੇ ਇੰਨੀ ਲੰਮੀ ਉਡੀਕ ਯਾਤਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸੇ ਸਿਲਸਿਲੇ ਵਿਚ ਦੁਪਹਿਰ 2 ਵਜੇ ਆਉਣ ਵਾਲੀ ਅੰਮ੍ਰਿਤਸਰ ਐਕਸਪ੍ਰੈੱਸ 11057 ਲੱਗਭਗ 10 ਘੰਟੇ ਦੀ ਦੇਰੀ ਨਾਲ ਸ਼ਨੀਵਾਰ ਦੇਰ ਰਾਤ 12 ਵਜੇ ਤੋਂ ਬਾਅਦ ਸਟੇਸ਼ਨ ’ਤੇ ਪੁੱਜੀ। ਅੰਮ੍ਰਿਤਸਰ ਜਨ-ਸੇਵਾ 14617 ਲਗਭਗ ਸਵਾ ਘੰਟਾ ਲੇਟ ਰਹੀ ਅਤੇ ਸ਼ਾਮ 4.20 ਵਜੇ ਪਹੁੰਚੀ। ਸਵੇਰੇ 9.30 ਵਜੇ ਆਉਣ ਵਾਲੀ ਮਾਤਾ ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ 09321 ਲਗਭਗ 7 ਘੰਟੇ ਦੀ ਦੇਰੀ ਨਾਲ ਸ਼ਾਮ 4 ਵਜੇ ਕੈਂਟ ਸਟੇਸ਼ਨ ’ਤੇ ਪੁੱਜੀ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, ਦੋ ਕਾਰਾਂ ਦੀ ਹੋਈ ਭਿਆਨਕ ਟੱਕਰ 'ਚ ਉੱਡੇ ਗੱਡੀਆਂ ਦੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।