ਸਰਕਾਰੀ ਫੀਸ ਤੋਂ ਜ਼ਿਆਦਾ ਪੈਸੇ ਵਸੂਲਦੇ ਮਿਲੇ ਪਾਰਕਿੰਗ ਠੇਕੇਦਾਰ ਦੇ ਕਰਿੰਦੇ, ਸੈਕਟਰੀ ਨੇ ਠੋਕਿਆ 40 ਹਜ਼ਾਰ ਦਾ ਜੁਰਮਾਨਾ

11/25/2023 6:23:59 PM

ਜਲੰਧਰ (ਵਰੁਣ) : ਮਕਸੂਦਾਂ ਸਬਜ਼ੀ ਮੰਡੀ ’ਚ ਇਕ ਆੜ੍ਹਤੀ ਤੋਂ ਡਬਲ ਐਂਟਰੀ ਫੀਸ ਲੈਣ ਦੇ ਵਿਵਾਦ ਤੋਂ ਬਾਅਦ ਮੰਡੀ ਦੇ ਗੇਟਾਂ ’ਤੇ ਮਾਰਕੀਟ ਕਮੇਟੀ ਦੇ ਸੈਕਟਰੀ ਸੰਜੀਵ ਕੁਮਾਰ ਸ਼ਰਮਾ ਨੇ ਰੇਡ ਮਾਰੀ। ਇਸ ਦੌਰਾਨ ਉਨ੍ਹਾਂ ਪਾਇਆ ਕਿ ਠੇਕੇਦਾਰ ਦੇ ਕਰਿੰਦੇ ਆਪਣੀ ਪਰਚੀ ਕੱਟ ਕੇ ਮੰਡੀ ’ਚ ਆਉਣ ਵਾਲੇ ਵਾਹਨਾਂ ਤੋਂ ਸਰਕਾਰੀ ਫ਼ੀਸ ਤੋਂ ਕਾਫੀ ਜ਼ਿਆਦਾ ਪੈਸੇ ਵਸੂਲ ਰਹੇ ਸਨ। ਸੈਕਟਰੀ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਅਧੀਨ ਉਹ ਚੈਕਿੰਗ ਲਈ ਪਹੁੰਚੇ ਤਾਂ ਕਰਿੰਦੇ ਜ਼ਿਆਦਾ ਫੀਸ ਲੈਂਦੇ ਹੋਏ ਪਾਏ ਗਏ। ਅਜਿਹੇ ਵਿਚ ਉਨ੍ਹਾਂ ਵਿਭਾਗੀ ਕਾਰਵਾਈ ਅਨੁਸਾਰ ਠੇਕੇਦਾਰ ਨੂੰ 40 ਹਜ਼ਾਰ ਰੁਪਏ ਜੁਰਮਾਨਾ ਠੋਕਿਆ ਹੈ ਅਤੇ ਨੋਟਿਸ ਵੀ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਵੋਟਰ ਸੂਚੀ ਦੀ ਤਿਆਰੀ ਲਈ ਨਵੇਂ ਨਿਰਦੇਸ਼ ਜਾਰੀ

ਉਨ੍ਹਾਂ ਕਿਹਾ ਕਿ ਨੋਟਿਸ ’ਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਇਹ ਗਲਤੀ ਦੁਬਾਰਾ ਕੀਤੀ ਤਾਂ ਠੇਕਾ ਰੱਦ ਕਰਨ ਦਾ ਪ੍ਰੋਸੈੱਸ ਸ਼ੁਰੂ ਕਰ ਦਿੱਤਾ ਜਾਵੇਗਾ, ਹਾਲਾਂਕਿ ਹਾਲ ਹੀ ’ਚ ਪਾਰਕਿੰਗ ਠੇਕੇਦਾਰ ਅਤੇ ਆੜ੍ਹਤੀਆਂ ਨਾਲ ਹੋਈ ਮੀਟਿੰਗ ’ਚ ਠੇਕੇਦਾਰ ਨੇ ਜਲਦ ਸਰਕਾਰੀ ਫੀਸ ’ਤੇ ਪਰਚੀ ਕੱਟਣ ਦਾ ਭਰੋਸਾ ਦਿੱਤਾ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਅਜੇ ਤਕ ਪਰਚੀਆਂ ਪ੍ਰਿੰਟ ਹੋ ਕੇ ਨਹੀਂ ਆਈਆਂ ਸਨ ਅਤੇ ਇਸੇ ਵਿਚਕਾਰ ਸੈਕਟਰੀ ਵੱਲੋਂ ਕਾਰਵਾਈ ਕਰ ਦਿੱਤੀ ਗਈ। ਸੈਕਟਰੀ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਸਟਾਫ ਹੁਣ ਸਮੇਂ-ਸਮੇਂ ’ਤੇ ਮੰਡੀ ਦੇ ਗੇਟਾਂ ’ਤੇ ਚੈਕਿੰਗ ਕਰਦਾ ਰਹੇਗਾ ਤਾਂ ਕਿ ਪਰਚੀ ਦੇ ਜ਼ਿਆਦਾ ਪੈਸੇ ਨਾ ਵਸੂਲੇ ਜਾਣ।

ਇਹ ਵੀ ਪੜ੍ਹੋ : ਭਾਰਤ ਨੇ ਏਸ਼ੀਆਈ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ''ਚ ਹਾਸਲ ਕੀਤਾ ਪਹਿਲਾ ਸਥਾਨ, PM ਮੋਦੀ ਨੇ ਦਿੱਤੀ ਵਧਾਈ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News