ਸਕੂਲੀ ਵਿਦਿਆਰਥੀ ਨੂੰ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਿਆ, ਇੱਟਾਂ ਮਾਰ ਕੇ ਕੀਤਾ ਜ਼ਖ਼ਮੀ

12/07/2023 6:22:42 PM

ਜਲੰਧਰ ਵਰੁਣ) : ਕੇ. ਐੱਮ. ਵੀ. ਕਾਲਜ ਨੇੜੇ ਬੁੱਧਵਾਰ ਦੀ ਦੁਪਹਿਰ ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ ਦੇ ਵਿਦਿਆਰਥੀ ’ਤੇ ਬਾਹਰ ਤੋਂ ਬੁਲਾਏ ਗਏ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਵਿਦਿਆਰਥੀ ਨੂੰ ਪਹਿਲਾਂ ਤਾਂ ਬੁਰੀ ਤਰ੍ਹਾਂ ਕੁੱਟਿਆ ਅਤੇ ਬਾਅਦ ’ਚ ਉਸਦੇ ਸਿਰ ’ਤੇ ਇੱਟਾਂ ਨਾਲ ਹਮਲਾ ਕਰ ਕੇ ਉਸ ਨੂੰ ਖੂਨ ਨਾਲ ਲਥਪਥ ਕਰ ਕੇ ਭੱਜ ਗਏ। ਜ਼ਖ਼ਮੀ ਵਿਦਿਆਰਥੀ ਦੀ ਪਛਾਣ ਅਰਮਾਨ ਮਲਿਕ ਵਜੋਂ ਹੋਈ, ਜਿਸ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ, ਜਦਕਿ ਪੀੜਤ ਧਿਰ ਨੇ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਅਨੁਸਾਰ ਅਰਮਾਨ ਮਲਿਕ ਆਪਣੇ ਦੋਸਤਾਂ ਨਾਲ ਸਕੂਲ ’ਚ ਛੁੱਟੀ ਤੋਂ ਬਾਅਦ ਕੇ. ਐੱਮ. ਕਾਲਜ ਕੋਲ ਸਥਿਤ ਦੁਕਾਨਾਂ ਦੇ ਬਾਹਰ ਆਇਆ ਸੀ। ਪਹਿਲਾਂ ਤੋਂ ਹੀ ਉਸਦੀ ਕਿਸੇ ਹੋਰ ਵਿਦਿਆਰਥੀ ਨਾਲ ਬਹਿਸ ਹੋਈ ਸੀ, ਜਿਸ ਨੇ ਆਪਣੇ ਦੋਸਤਾਂ ਨੂੰ ਫੋਨ ਕਰ ਕੇ ਮੌਕੇ ’ਤੇ ਬੁਲਾ ਲਿਆ। ਜਿਵੇਂ ਹੀ ਬਾਹਰ ਤੋਂ ਬੁਲਾਏ ਨੌਜਵਾਨ ਆਏ ਤਾਂ ਪਹਿਲਾਂ ਗਾਲੀ-ਗਲੋਚ ਹੋਈ ਅਤੇ ਫਿਰ ਲਗਭਗ 3 ਨੌਜਵਾਨਾਂ ਨੇ ਅਰਮਾਨ ਮਲਿਕ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਰੈਸਟੋਰੈਂਟ, ਕਲੱਬ ਅਤੇ ਖਾਣ-ਪੀਣ ਵਾਲੀਆਂ ਥਾਵਾਂ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਹੁਕਮ ਜਾਰੀ

ਇਸੇ ਦੌਰਾਨ ਇਕ ਨੌਜਵਾਨ ਨੇ ਅਰਮਾਨ ਮਲਿਕ ਨੂੰ ਸੜਕ ਤੋਂ ਇੱਟ ਚੁੱਕ ਕੇ ਮਾਰ ਦਿੱਤੀ, ਜਦਕਿ ਦੁਬਾਰਾ ਫਿਰ ਇੱਟ ਚੁੱਕ ਕੇ ਉਸਦੇ ਸਿਰ ’ਤੇ ਮਾਰੀ। ਜਿਵੇਂ ਹੀ ਅਰਮਾਨ ਮਲਿਕ ਦੇ ਸਿਰ ਵਿਚੋਂ ਖੂਨ ਨਿਕਲਣ ਲੱਗਾ ਤਾਂ ਮੁਲਜ਼ਮ ਉਥੋਂ ਐਕਟਿਵਾ ’ਤੇ ਫ਼ਰਾਰ ਹੋ ਗਏ। ਹੋਰਨਾਂ ਵਿਦਿਆਰਥੀਆਂ ਨੇ ਅਰਮਾਨ ਮਲਿਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਅਤੇ ਉਸਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੀ ਕੈਬਨਿਟ ਸਬ-ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਵਿਚਾਰੇ ਗਏ ਅਹਿਮ ਮਸਲੇ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News