ਘਰ ਦੀ ਅਚਾਨਕ ਡਿੱਗੀ ਛੱਤ, ਪਰਿਵਾਰਕ ਮੈਂਬਰ ਵਾਲ-ਵਾਲ ਬਚੇ
Friday, Jul 14, 2023 - 12:31 PM (IST)
ਰੂਪਨਗਰ (ਕੈਲਾਸ਼)- ਬਰਸਾਤ ਨੇ ਜਿੱਥੇ ਸ਼ਹਿਰ ’ਚ ਭਾਰੀ ਤਬਾਹੀ ਮਚਾਈ ਹੈ, ਉੱਥੇ ਹੀ ਚੋਆਂ ਮੁਹੱਲੇ ’ਚ ਇਕ ਘਰ ਦੀ ਛੱਤ ਅਚਾਨਕ ਡਿੱਗ ਗਈ ਪਰ ਦੂਜੇ ਪਾਸੇ ਘਰ ਦੇ ਸਾਰੇ ਮੈਂਬਰ ਵਾਲ-ਵਾਲ ਬਚ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਦਨ ਲਾਲ ਅਤੇ ਉਸ ਦੀ ਪਤਨੀ ਪੰਮੀ ਨੇ ਦੱਸਿਆ ਕਿ ਜਦੋਂ ਤੇਜ਼ ਮੀਂਹ ਪੈ ਰਿਹਾ ਸੀ ਤਾਂ ਉਹ ਆਪਣੇ ਘਰ ਵਿੱਚ ਮੌਜੂਦ ਸਨ ਤਾਂ ਉਨ੍ਹਾਂ ਦੇ ਘਰ ਦੇ ਅਗਲੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ, ਜਿਸ ਕਾਰਨ ਉਸ ਦੇ ਘਰ ਦਾ ਸਾਰਾ ਸਾਮਾਨ ਦੱਬ ਗਿਆ ਅਤੇ ਘਰ ਦੇ ਦੂਜੇ ਕਮਰੇ ’ਚ ਰੱਖਿਆ ਸਾਮਾਨ ਵੀ ਬਰਸਾਤ ਦੇ ਪਾਣੀ ਕਾਰਨ ਬਰਬਾਦ ਹੋ ਗਿਆ।
ਉਸ ਨੇ ਦੱਸਿਆ ਕਿ ਉਸ ਦੀ ਛੱਤ ਗਾਡਰ ਅਤੇ ਬਾਲਿਆਂ ਦੀ ਬਣੀ ਹੋਈ ਹੈ ਅਤੇ ਉਸ ਨੇ ਛੱਤ ’ਤੇ ਲੈਂਟਰ ਪਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ, ਮੁੱਖ ਮੰਤਰੀ ਆਵਾਸ ਯੋਜਨਾ ਅਤੇ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਨੂੰ ਕਈ ਵਾਰ ਮਦਦ ਦੀ ਅਪੀਲ ਵੀ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਸ ਨੇ ਦੱਸਿਆ ਕਿ ਉਹ ਠੇਕੇ ’ਤੇ ਸਵੀਪਰ ਵਜੋਂ ਨਿਯੁਕਤ ਹੈ ਪਰ ਤਨਖ਼ਾਹ ਘੱਟ ਹੋਣ ਕਾਰਨ ਉਸ ਲਈ ਘਰ ਦਾ ਖ਼ਰਚਾ ਚਲਾਉਣਾ ਮੁਸ਼ਕਿਲ ਹੁੰਦਾ ਹੈ। ਉਸ ਨੇ ਦੱਸਿਆ ਕਿ ਹੁਣ ਉਸ ਕੋਲ ਡਿੱਗੀ ਛੱਤ ਨੂੰ ਠੀਕ ਕਰਨ ਜਾਂ ਲੈਂਟਰ ਲਗਾਉਣ ਲਈ ਪੈਸੇ ਨਹੀਂ ਹਨ ਅਤੇ ਉਸ ਨੇ ਕਿਸੇ ਹੋਰ ਜਾਣਕਾਰ ਦੇ ਘਰ ਸ਼ਰਨ ਲਈ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਲਾਕਾ ਵਿਧਾਇਕ ਤੋਂ ਛੱਤ ਪਵਾਉਣ ਲਈ ਮਦਦ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ- ਮਨਾਲੀ 'ਚ ਲਾਪਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711