ਧੋਗੜੀ ਰੋਡ ਤੋਂ ਫੜੇ ਗਏ ਲੁਟੇਰਿਆਂ ਦੀ ਪੁਲਸ ਨੇ ਵਿਖਾਈ ਗ੍ਰਿਫ਼ਤਾਰੀ, ਕੇਸ ਦਰਜ
Wednesday, Nov 06, 2024 - 04:04 PM (IST)
ਜਲੰਧਰ (ਮਹੇਸ਼)- ਧੋਗੜੀ ਰੋਡ ’ਤੇ ਲੋਕਾਂ ਦੀ ਮਦਦ ਨਾਲ ਕਾਬੂ ਕੀਤੇ ਗਏ 2 ਲੁਟੇਰਿਆਂ ਦੀ ਮੰਗਲਵਾਰ ਥਾਣਾ ਆਦਮਪੁਰ ਦੀ ਪੁਲਸ ਚੌਂਕੀ ਜੰਡੂ ਸਿੰਘਾ ਨੇ ਗ੍ਰਿਫ਼ਤਾਰੀ ਵਿਖਾਈ। ਉਨ੍ਹਾਂ ਖ਼ਿਲਾਫ਼ ਥਾਣਾ ਆਦਮਪੁਰ ਵਿਚ ਆਮਦਪੁਰ ’ਚ 304 (2) ਅਤੇ 317 (2) ਬੀ. ਐੱਨ. ਐੱਸ. ਤਹਿਤ ਐੱਫ਼. ਆਈ. ਆਰ. ਨੰਬਰ-149 ਦਰਜ ਕੀਤੀ। ਡੀ. ਐੱਸ. ਪੀ. ਆਦਮਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦੀ ਪਛਾਣ ਅਜੈ ਕੁਮਾਰ ਪੁੱਤਰ ਰਤਨ ਚੰਦ ਵਾਸੀ ਮੰਨਾ ਮਾਰਕੀਟ ਹਰਗੋਬਿੰਦ ਨਗਰ ਨੇੜੇ ਟਰਾਂਸਪੋਰਟ ਨਗਰ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਤੇ ਰਾਹੁਲ ਕੁਮਾਰ ਪੁੱਤਰ ਅਮਰੀਕ ਵਾਸੀ ਪਿੰਡ ਰੇਰੂ ਥਾਣਾ ਨੰ. 8 ਵਜੋਂ ਹੋਈ ਹੈ ਜਦਕਿ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸਾਬੀ ਨਿਵਾਸੀ ਪਰਸ਼ੂਰਾਮ ਨਗਰ ਨੇੜੇ ਰੇਰੂ ਚੌਂਕ ਜਲੰਧਰ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ- ਬੱਚੇ ਦੇ ਜਨਮ ਦੀ ਖ਼ੁਸ਼ੀ 'ਚ ਮਠਿਆਈ ਵੰਡ ਕੇ ਪਰਤ ਰਹੇ 2 ਦੋਸਤਾਂ ਨਾਲ ਹੋਇਆ ਉਹ ਜੋ ਸੋਚਿਆ ਨਾ ਸੀ
ਫੜੇ ਮੁਲਜ਼ਮ ਮੁਲਜ਼ਮਾਂ ਨੇ ਧੋਗੜੀ ਰੋਡ ’ਤੇ ਸਥਿਤ ਇਕ ਫੈਕਟਰੀ ਵਿਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਪੱਪੂ ਕੁਮਾਰ ਪੁੱਤਰ ਹੰਸ ਲਾਲ ਵਾਸੀ ਜ਼ਿਲ੍ਹਾ ਗਾਜ਼ੀਪੁਰ ਯੂ. ਪੀ. ਨੂੰ ਪਿੰਡ ਧੋਗੜੀ ਰੋਡ ’ਤੇ ਹੀ ਆਉਂਦੀ ਰਸੂਲਪੁਰ ਪੁਲੀ ਨੇੜੇ ਘੇਰ ਕੇ ਕੁੱਟਮਾਰ ਕਰਕੇ ਆਪਣਾ ਸ਼ਿਕਾਰ ਬਣਾਇਆ ਸੀ। ਡੀ. ਐੱਸ. ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਅਜੇ ਕੁਮਾਰ ਅਤੇ ਰਾਹੁਲ ਕੁਮਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਮਾਂ ਨਾਲ ਚਾਈਂ-ਚਾਈਂ ਨਾਨਕੇ ਜਾ ਰਹੀ 9 ਸਾਲਾ ਬੱਚੀ ਨਾਲ ਵਾਪਰੀ ਅਣਹੋਣੀ
ਆਦਮਪੁਰ ਥਾਣੇ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਅਤੇ ਜੰਡੂ ਸਿੰਘਾ ਪੁਲਸ ਚੌਂਕੀ ਇੰਚਾਰਜ ਵੱਲੋਂ ਰਾਹੁਲ ਅਤੇ ਅਜੈ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਆਦਮਪੁਰ ਰਵਿੰਦਰ ਨੇ ਦੱਸਿਆ ਹੈ ਕਿ ਫੜੇ ਗਏ ਲੁਟੇਰਿਆਂ ਤੋਂ ਪੁਲਸ ਨੂੰ ਹੋਰ ਵੀ ਕਈ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਪਤਾ ਲੱਗਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਦੂਰ ਹੋ ਗਿਆ ਭੰਬਲਭੂਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8