ਚੋਰੀ ਕਰਨ ਆਏ ਵਿਅਕਤੀ ਨੂੰ ਲੋਕਾਂ ਨੇ ਕੀਤਾ ਕਾਬੂ, ਖੰਭੇ ਨਾਲ ਬੰਨ੍ਹ ਕੀਤੀ ਛਿੱਤਰ ਪਰੇਡ

10/14/2023 2:28:15 PM

ਜਲੰਧਰ (ਸੁਨੀਲ) : ਜਲੰਧਰ ਦੇ ਮਾਡਲ ਹਾਉਸ ਵਿਖੇ ਚੋਰੀ ਕਰਨ ਦੇ ਦੋਸ਼ 'ਚ ਲੋਕਾਂ ਨੇ ਇਕ ਵਿਅਕਤੀ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਲੋਕਾਂ ਨੇ ਫੜੇ ਗਏ ਵਿਅਕਤੀ ਨੂੰ ਖੰਭੇ ਨਾਲ ਬੰਨ੍ਹਿਆ ਸੀ ਅਤੇ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਲੋਕਾਂ ਨੇ ਆਪਣੇ ਪੱਧਰ 'ਤੇ ਪੁੱਛਗਿੱਛ ਕੀਤੀ ਸੀ। ਬਾਅਦ 'ਚ ਲੋਕਾਂ ਨੇ ਇਸ ਦੀ ਸੂਚਨਾ ਭਾਰਗੋ ਕੈਂਪ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਜਲੰਧਰ ਦੇ ਸਮਾਰਟ ਸਿਟੀ ਪ੍ਰਾਜੈਕਟ 'ਚ ਕਰੋੜਾਂ ਦਾ ਘਪਲਾ, ਵੱਡੇ ਅਧਿਕਾਰੀਆਂ ਨੂੰ ਤਲਬ ਕਰ ਸਕਦੀ ਹੈ ਸੂਬਾ ਸਰਕਾਰ

ਮੌਕੇ 'ਤੇ ਮੌਜੂਦ ਮਾਡਲ ਹਾਉਸ ਦੇ ਰਹਿਣ ਵਾਲੇ ਇਕ ਡਰਾਇਵਰ ਨੇ ਦੱਸਿਆ ਕਿ ਉਹ ਫੈਕਟਰੀ ਤੋਂ ਮਾਲ ਲੋਡ ਕਰਨ ਲਈ ਆਉਂਦਾ ਹੈ। ਫੈਕਟਰੀ ਦਾ ਮਹਿੰਗਾ ਸਾਮਾਨ ਉਸ ਦੀ ਗੱਡੀ 'ਚ ਲੋਡ ਕੀਤਾ ਜਾਂਦਾ ਹੈ, ਜਿਸ ਨੂੰ ਬਾਅਦ 'ਚ ਵਿਦੇਸ਼ਾਂ 'ਚ ਭੇਜਿਆ ਜਾਂਦਾ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਮਾਲ ਦੇਣ ਆਇਆ ਸੀ ਅਤੇ ਕੁਝ ਦਿਨਾਂ ਤੋਂ ਉਸ ਦੀ ਗੱਡੀ 'ਚੋਂ ਕੁਝ ਨਾ ਕੁਝ ਚੋਰੀ ਹੋ ਰਿਹਾ ਸੀ। ਫਿਰ ਉਨ੍ਹਾਂ ਦੇ ਹੱਥ ਉਹ ਚੋਰ ਲੱਗ ਹੀ ਗਿਆ ਬਾਅਦ 'ਚ ਜਿਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News