ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

10/06/2020 10:40:59 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਰਾਹੁਲ ਦੀ 'ਟਰੈਕਟਰ ਰੈਲੀ' ਨੂੰ ਹਰਿਆਣਾ ਬਾਰਡਰ 'ਤੇ ਰੋਕਿਆ, ਫਿਰ ਮਿਲੀ ਇਜਾਜ਼ਤ
ਕੁਰੂਕਸ਼ੇਤਰ— ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਮੰਗਲਵਾਰ ਯਾਨੀ ਕਿ ਅੱਜ 'ਖੇਤੀ ਬਚਾਓ ਯਾਤਰਾ' ਰੈਲੀ ਲਈ ਦੇਸ਼ ਸ਼ਾਮ ਪੰਜਾਬ ਤੋਂ ਹੁੰਦੇ ਹੋਏ ਹਰਿਆਣਾ ਪੁੱਜ ਗਏ ਹਨ। ਰਾਹੁਲ ਗਾਂਧੀ ਦੀ 'ਟਰੈਕਟਰ ਰੈਲੀ' ਨੂੰ ਹਰਿਆਣਾ ਦੇ ਬਾਰਡਰ 'ਤੇ ਰੋਕ ਦਿੱਤਾ ਗਿਆ। ਇੱਥੇ ਦਰਜਨ ਭਰ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਰੈਲੀ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਰਾਹੁਲ ਗਾਂਧੀ ਦੇ ਟਰੈਕਟਰ ਸਮੇਤ ਹੋਰ ਟਰੈਕਟਰਾਂ 'ਤੇ ਸਵਾਰ  ਲੋਕਾਂ ਨੂੰ ਸੂਬੇ ਵਿਚ ਐਂਟਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। 

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en 

ਮਾਨਸਾ 'ਚ ਆਵਾਰਾ ਕੁੱਤਿਆਂ ਦਾ ਕਹਿਰ, ਮਾਤਾ ਨੂੰ ਨੋਚ-ਨੋਚ ਖਾ ਗਏ ਕੁੱਤੇ, ਸਿਰ ਵੀ ਕੀਤਾ ਵੱਖ
ਮਾਨਸਾ (ਸੰਦੀਪ ਮਿੱਤਲ) : ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਵਿਖੇ ਆਵਾਰਾ ਕੁੱਤਿਆਂ ਨੇ ਅਜਿਹਾ ਕਹਿਰ ਵਰਤਾਇਆ ਕਿ ਇਕ ਬਜ਼ੁਰਗ ਮਾਤਾ ਨੂੰ ਨੋਚ-ਨੋਚ ਜਿਊਂਦੀ ਨੂੰ ਹੀ ਖਾ ਗਏ। ਜਾਣਕਾਰੀ ਅਨੁਸਾਰ ਪਿੰਡ ਕੋਟ ਧਰਮੂ ਦੀ ਦਲੀਪ ਕੌਰ (80) ਪਤਨੀ ਤਾਰਾ ਸਿੰਘ ਆਪਣੇ ਘਰ 'ਚ ਇਕੱਲੀ ਸੀ, ਉਸ ਦਾ ਪੁੱਤਰ ਕਾਕਾ ਸਿੰਘ ਮਜ਼ਦੂਰੀ ਆਦਿ ਕਰਨ ਲਈ ਗਿਆ ਹੋਇਆ ਸੀ। ਇਨ੍ਹਾਂ ਦਾ ਘਰ ਹੱਡਾ ਰੋੜੀ ਤੋਂ ਤਕਰੀਬਨ ਦੋ-ਢਾਈ ਸੌ ਮੀਟਰ ਦੀ ਦੂਰੀ 'ਤੇ ਹੈ।

ਅੰਮ੍ਰਿਤਸਰ 'ਚ BSF ਨੂੰ ਵੱਡੀ ਸਫ਼ਲਤਾ, ਪਲਾਸਟਿਕ ਦੀ ਬੋਤਲ 'ਚ ਪੈਕ ਕਰੋੜਾਂ ਦੀ ਹੈਰੋਇਨ ਜ਼ਬਤ
ਅੰਮ੍ਰਿਤਸਰ (ਨੀਰਜ) : ਬੀ. ਐੱਸ. ਐੱਫ. ਦੀ 71ਵੀਂ ਬਟਾਲੀਅਨ ਨੇ ਪਾਕਿਸਤਾਨੀ ਤਸਕਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ ਅੰਮ੍ਰਿਤਸਰ ਸੈਕਟਰ ਦੀ ਇਕ ਸੰਵੇਦਨਸ਼ੀਲ ਬੀ. ਓ. ਪੀ. ’ਤੇ ਪਲਾਸਟਿਕ ਬੋਤਲ ’ਚ ਪੈਕ 5 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ।

ਹੈਰਾਨੀਜਨਕ : ਪੰਜਾਬ 'ਚ 2 ਹਫ਼ਤਿਆਂ 'ਚ ਵੇਖੀਆਂ ਗਈਆਂ ਪਰਾਲੀ ਸਾੜਨ ਦੀਆਂ 1200 ਘਟਨਾਵਾਂ
ਚੰਡੀਗੜ੍ਹ (ਬਿਊਰੋ) : ਪੰਜਾਬ ’ਚ ਹਰ ਸਾਲ ਵੱਡੇ ਪੱਧਰ ’ਤੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉਸੇ ਤਰ੍ਹਾਂ ਇਸ ਸਾਲ ਵੀ ਪੰਜਾਬ ’ਚ ਪਰਾਲੀ ਸਾੜਨ ਦੀ ਸ਼ੁਰੂਆਤ ਕਿਸਾਨਾਂ ਵਲੋਂ ਕਰ ਦਿੱਤੀ ਗਈ ਹੈ। ਪਰਾਲੀ ਦੇ ਧੂਏ ਨਾਲ ਦਿੱਲੀ ਸਮੇਤ ਬਹੁਤ ਸਾਰੇ ਸੂਬਿਆਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ।

ਪੰਜਾਬ ਦੇ ਸਿਹਤ ਮੰਤਰੀ ਨੂੰ ਹੋਇਆ 'ਕੋਰੋਨਾ', ਰਾਹੁਲ ਗਾਂਧੀ ਦੀ ਰੈਲੀ 'ਚ ਕੀਤੀ ਸੀ ਸ਼ਿਰਕਤ
ਮੋਹਾਲੀ (ਪਰਦੀਪ) : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਕੋਰੋਨਾ ਲਾਗ ਦੀ ਲਪੇਟ 'ਚ ਆ ਗਏ ਹਨ। ਮੰਗਲਵਾਰ ਨੂੰ ਬਾਅਦ ਦੁਪਹਿਰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਗੱਲ ਦੀ ਪੁਸ਼ਟੀ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕੀਤੀ ਹੈ।

ਵੱਡੀ ਖ਼ਬਰ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਖੇਤੀ ਕਾਨੂੰਨਾਂ ਖ਼ਿਲਾਫ਼ ਐੱਸ. ਸੀ. 'ਚ ਪਾਈ ਪਟੀਸ਼ਨ ਲਵੇਗਾ ਵਾਪਸ
ਫਤਿਹਗ਼ੜ੍ਹ ਸਾਹਿਬ (ਜਗਦੇਵ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਮਾਣਯੋਗ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਹੈ। ਫਤਿਹਗੜ੍ਹ ਸਾਹਿਬ ਵਿਖੇ 13 ਕਿਸਾਨ  ਜਥੇਬੰਦੀਆਂ ਦੀ ਸਾਂਝੀ ਗੱਠਜੋੜ ਕਮੇਟੀ ਦੀ ਮੀਟਿੰਗ ਵਿਚ ਇਹ ਫ਼ੈਸਲਾ ਗਿਆ ਹੈ। 

ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਿਆਣੀ ਦਾ ਵੱਡਾ ਬਿਆਨ
ਫਾਜ਼ਿਲਕਾ (ਨਾਗਪਾਲ,ਗੁਰਪ੍ਰੀਤ): ਭਾਰਤੀ ਜਨਤਾ ਪਾਰਟੀ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਤਿੰਨ ਬਿੱਲਾਂ ਤੇ ਕਿਸਾਨਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਬਣਾਈ ਗਈ ਕਿਸਾਨ ਕਮੇਟੀ ਦੇ ਚੇਅਰਮੈਨ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਦੇਸ਼ ਦੇ ਸਭ ਤੋਂ ਵੱਡੇ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ ਦਾ ਸਾਥ ਮਿਲ ਗਿਆ ਹੈ।

ਰਾਹੁਲ ਦੇ ਮੰਚ 'ਤੇ ਕੈਪਟਨ ਦੀ ਮੋਦੀ ਨੂੰ ਦਹਾੜ, 'ਕਿਸਾਨਾਂ ਦੀ ਲੜਾਈ ਹਰ ਹਾਲ 'ਚ ਜਿੱਤਾਂਗੇ'
ਪਟਿਆਲਾ : ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪਟਿਆਲਾ ਵਿਖੇ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਰੈਲੀ ਕੱਢੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨਾਲ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਹਾੜਦਿਆਂ ਕਿਹਾ ਹੈ ਕਿ ਕਿਸਾਨਾਂ ਦੀ ਲੜਾਈ  ਨੂੰ ਉਹ ਸਿਖ਼ਰ 'ਤੇ ਪਹੁੰਚਾਉਣਗੇ ਅਤੇ ਹਰ ਹਾਲ 'ਚ ਇਹ ਲੜਾਈ ਜਿੱਤੀ ਜਾਵੇਗੀ।

ਦੇਰ ਰਾਤ ਕਿਸਾਨਾਂ ਨਾਲ ਧਰਨੇ 'ਤੇ ਬੈਠੀ ਰਹੀ ਸੋਨੀਆ ਮਾਨ, ਸਰਕਾਰਾਂ ਨੂੰ ਪਾਈਆਂ ਲਾਹਨਤਾਂ
ਜਲੰਧਰ(ਬਿਊਰੋ) ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਹੈ।ਕਿਸਾਨ ਆਪਣੇ ਹੱਕਾਂ ਲਈ ਸੜਕਾਂ 'ਤੇ ਲਗਾਤਾਰ ਧਰਨਾ ਲਗਾ ਰਹੇ ਹਨ।ਅਜਿਹੇ 'ਚ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਵੀ ਧਰਨੇ 'ਤੇ ਬੈਠ ਰਹੇ ਹਨ ਤੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ।ਕਿਸਾਨਾਂ ਨਾਲ ਜਿੱਥੇ ਸੰਗੀਤ ਜਗਤ ਦੇ ਨਾਮੀਂ ਗਾਇਕ ਧਰਨਿਆਂ 'ਚ ਹਿੱਸਾ ਬਣ ਰਹੇ ਹਨ ਉਥੇ ਹੀ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੋਨੀਆ ਮਾਨ ਵੀ ਕਿਸਾਨਾਂ ਦੇ ਹੱਕਾਂ ਲਈ ਧਰਨੇ 'ਤੇ ਪਹੁੰਚੀ । 

ਪਿਛਲੇ 20 ਸਾਲਾਂ ਦੌਰਾਨ ਪੰਜਾਬ ’ਚ ਕਿਸਾਨ ਖੁਦਕੁਸ਼ੀਆਂ ’ਚ ਵਾਧਾ, ਇੱਕ ਹੋਰ ਕਿਸਾਨ ਵਲੋਂ ਖੁਦਕੁਸ਼ੀ
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਸਹੂਲਤਾਵਾਂ ਨਹੀਂ ਮਿਲ ਰਹੀਆਂ, ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਇਸ ਲਈ ਪੰਜਾਬ ਦੇ ਬਹੁਤ ਸਾਰੇ ਕਿਸਾਨ ਕਰਜ਼ਿਆਂ ਦੇ ਬੋਝ ਹੇਠ ਦੱਬੇ ਹੋਏ ਹਨ। ਇਸ ਬੋਝ ਕਰਕੇ ਪੰਜਾਬ ਵਿੱਚ ਖੁਦਕੁਸ਼ੀਆਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ।

ਰੇਲ ਪਟੜੀਆਂ ਦੇ ਨੇੜੇ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਫੈਲੀ ਸਨਸਨੀ
ਜਲੰਧਰ (ਵਰੁਣ): ਅਰਬਨ ਸਟੇਟ ਦੀ ਰੇਲ ਪਟੜੀਆਂ ਦੇ ਕੰਢੇ ਇਕ ਦਰੱਖਤ 'ਤੇ ਲਾਸ਼ ਲਟਕਦੀ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮੌਕੇ 'ਤੇ ਥਾਣਾ ਸੱਤ ਦੀ ਪੁਲਸ ਪਹੁੰਚੀ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਮ੍ਰਿਤਕ ਦੀ ਪਛਾਣ ਕੁਮਾਰ ਨਿਵਾਸੀ ਗ੍ਰੀਨ ਐਵਨਿਊ ਮੂਲ ਨਿਵਾਸੀ ਯੂ.ਪੀ. ਹੈ।


Bharat Thapa

Content Editor

Related News