ਗਊਸ਼ਾਲਾ ''ਚ ਬੇਜ਼ੁਬਾਨਾਂ ਨਾਲ ਹੋਈ ਅਣਹੋਣੀ, ਇਕ-ਇਕ ਕਰ ਕੇ 10 ਗਾਵਾਂ ਦੀ ਹੋ ਗਈ ਮੌਤ

Monday, Dec 09, 2024 - 05:45 AM (IST)

ਗਊਸ਼ਾਲਾ ''ਚ ਬੇਜ਼ੁਬਾਨਾਂ ਨਾਲ ਹੋਈ ਅਣਹੋਣੀ, ਇਕ-ਇਕ ਕਰ ਕੇ 10 ਗਾਵਾਂ ਦੀ ਹੋ ਗਈ ਮੌਤ

ਫਗਵਾੜਾ (ਜਲੋਟਾ)- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਮੇਹਲੀ ਗੇਟ ’ਚ ਦੇਰ ਰਾਤ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਸ਼੍ਰੀ ਕ੍ਰਿਸ਼ਨ ਗਊਸ਼ਾਲਾ (ਨੇੜੇ ਸ਼ਿਵ ਮੰਦਰ ਤਲਾਬ ਅਰੋੜਾਆਂ) ’ਚ ਕਈ ਗਊਆਂ ਅਚਾਨਕ ਬੇਹੋਸ਼ ਹੋ ਗਈਆਂ ਅਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋਣ ਲੱਗੀ।

ਜਾਣਕਾਰੀ ਮੁਤਾਬਕ ਗਊਸ਼ਾਲਾ ’ਚ 10 ਗਊਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਗਊਸ਼ਾਲਾ ’ਚ ਮੌਜੂਦ ਕਈ ਹੋਰ ਗਊਆਂ ਦੀ ਹਾਲਤ ਬੇਹੱਦ ਗੰਭੀਰ ਅਤੇ ਨਾਜ਼ੁਕ ਬਣੀ ਹੋਈ ਦੱਸੀ ਜਾ ਰਹੀ ਹੈ। ਸ਼ੱਕ ਹੈ ਕਿ ਗਊਆਂ ਨੂੰ ਕਿਸੇ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਜ਼ਹਿਰ ਦੇ ਕੇ ਕਤਲ ਕੀਤਾ ਹੈ। ਇਸ ਅਣ-ਕਿਆਸੇ ਘਟਨਾਕ੍ਰਮ ਤੋਂ ਬਾਅਦ ਫਗਵਾੜਾ ਦੇ ਮੇਹਲੀ ਗੇਟ ਸਮੇਤ ਪੂਰੇ ਸ਼ਹਿਰ ’ਚ ਹਿੰਦੂ ਸੰਗਠਨਾਂ ਸਮੇਤ ਲੋਕਾਂ ’ਚ ਭਾਰੀ ਗੁੱਸੇ ਦੀ ਲਹਿਰ ਹੈ ਅਤੇ ਵੱਡੀ ਗਿਣਤੀ ’ਚ ਫਗਵਾੜਾ ਵਾਸੀ ਸੋਸ਼ਲ ਮੀਡੀਆ ’ਤੇ ਇਸ ਘਟਨਾ ਨੂੰ ਲੈ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।

ਖ਼ਬਰ ਲਿਖੇ ਜਾਣ ਤੱਕ ਵੱਡੀ ਗਿਣਤੀ ਵਿਚ ਲੋਕ, ਪੁਲਸ ਫੋਰਸ ਅਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਆਗੂ ਮੇਹਲੀ ਗੇਟ ਵਿਖੇ ਮੌਜੂਦ ਹਨ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਾਰੇ ਲੋਕਾਂ ਵੱਲੋਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਮਹੱਤਵਪੂਰਨ ਪਹਿਲੂ ਇਹ ਹੈ ਕਿ ਇਹ ਘਟਨਾ ਫਗਵਾੜਾ ਵਿਚ ਉਸ ਰਾਤ ਵਾਪਰੀ ਹੈ, ਜਦੋਂ ਪੰਜਾਬ ਸਰਕਾਰ ਵੱਲੋਂ ਅੱਜ ਹੀ ਅਧਿਕਾਰਤ ਤੌਰ ’ਤੇ 21 ਦਸੰਬਰ ਨੂੰ ਫਗਵਾੜਾ ਨਗਰ ਨਿਗਮ ਚੋਣਾਂ ਕਰਵਾਉਣ ਦੀ ਤਰੀਕ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਗਊਸ਼ਾਲਾ ਵਿਚ 10 ਗਊਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਗਊਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗਊਸ਼ਾਲਾ ਵਿਚ ਮੌਜੂਦ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਗੰਭੀਰ ਹਾਲਤ ’ਚ ਚਲ ਰਹੀਆਂ ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਐੱਸ. ਪੀ. ਭੱਟੀ ਨੇ ਕਿਹਾ ਕਿ ਹੁਣ ਤੱਕ ਜੋ ਵੇਖਿਆ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਗਊ ਮਾਤਾ ਨੂੰ ਇੱਕੋ ਸਮੇਂ ਜ਼ਹਿਰ ਦਿੱਤਾ ਗਿਆ ਹੋਵੇਗਾ ਪਰ ਉਨ੍ਹਾਂ ਕਿਹਾ ਕਿ ਸਰਕਾਰੀ ਡਾਕਟਰਾਂ ਵੱਲੋਂ ਮ੍ਰਿਤਕ ਗਊਆਂ ਦੀ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਹੀ ਗਊਆਂ ਦੀ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਫਿਲਹਾਲ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗਊ ਮਾਤਾ ਨੂੰ ਜ਼ਹਿਰ ਦੇ ਮਾਰਿਆ ਗਿਆ ਹੈ।

ਐੱਸ. ਪੀ. ਭੱਟੀ ਨੇ ਦੱਸਿਆ ਕਿ ਪੁਲਸ ਗਊਸ਼ਾਲਾ ਸਮੇਤ ਆਸ ਪਾਸ ਦੇ ਇਲਾਕਿਆਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗਊਸ਼ਾਲਾ ਵਿਚ ਕੌਣ-ਕੌਣ ਆਇਆ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਪੁਲਸ ਉਕਤ ਬਹੁਤ ਗੰਭੀਰ ਅਤੇ ਸੰਵੇਦਨਸ਼ੀਲ ਮਾਮਲੇ ਸਬੰਧੀ ਥਾਣਾ ਸਿਟੀ ਫਗਵਾੜਾ ਵਿਖੇ ਪੁਲਸ ਕੇਸ ਦਰਜ ਕਰ ਕੇ ਜਾਂਚ ਨੂੰ ਅੱਗੇ ਵਧਾ ਰਹੀ ਹੈ ? ਉਨ੍ਹਾਂ ਕਿਹਾ ਕਿ ਮ੍ਰਿਤਕ ਗਊਆਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪੁਲਸ ਕਾਰਵਾਈ ਪੂਰੀ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹੋਵੇਗਾ ਉਸ ਵਿਰੁੱਧ ਸਖਤ ਪੁਲਸ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੱਦ ਤੱਕ ਪੋਸਟਮਾਰਟਮ ਰਿਪੋਰਟ ’ਚ ਸਭ ਕੁਝ ਸਾਫ ਨਹੀਂ ਹੋ ਜਾਂਦਾ ਹੈ, ਤੱਦ ਤਕ ਕੁਝ ਵੀ ਕਹਿਣਾ ਜਲਦਬਾਜ਼ੀ ਹੀ ਹੋਵੇਗੀ। ਪੁਲਸ ਹਰ ਪੱਖੋ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਬਖਸ਼ੇ ਨਹੀਂ ਜਾਣਗੇ।

ਇਹ ਵੀ ਪੜ੍ਹੋ- ਪੰਜਾਬ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ; ਅੱਜ ਤੇ ਭਲਕੇ ਸਕੂਲਾਂ 'ਚ ਮਨਾਇਆ ਜਾਵੇਗਾ 'ਮੈਗਾ ਅਪਾਰ ਦਿਵਸ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News