ਮੇਲੇ ਬਣੇ ਚੋਰਾਂ ਲਈ ਚਾਂਦੀ, ਲਗਾਤਾਰ ਮੇਲਿਆਂ ''ਚੋਂ ਮੋਟਰਸਾਈਕਲ ਹੋ ਰਹੇ ਚੋਰੀ
Friday, Jun 20, 2025 - 06:45 PM (IST)

ਭੁਲੱਥ (ਭੂਪੇਸ਼)-ਮੇਲਿਆਂ ਵਿੱਚ ਚੋਰਾਂ ਵੱਲੋਂ ਲਗਾਤਾਰ ਚੋਰੀਆਂ ਦਾ ਸਿਲਸਿਲਾ ਬਿਨਾਂ ਪੁਲਸ ਦੇ ਡਰ ਬੇਖੌਫ਼ ਹੋ ਕੇ ਚੱਲ ਰਿਹਾ ਹੈ। ਕਸਬਾ ਭੁਲੱਥ ਵਿਖੇ ਮਿਤੀ 18 ਜੂਨ ਨੂੰ ਕਰਵਾਏ ਗਏ ਦਰਬਾਰ ਪੀਰ ਬਾਬਾ ਨੌਬਤ ਸ਼ਾਹ ਵਲੀ ਜੀ (ਥਾਣੇ ਵਾਲੇ ਬੋਹੜ ਵਾਲੇ ਬਾਬਾ ) ਜਦਕਿ 19 ਜੂਨ ਨੂੰ ਕਰਵਾਏ ਗਏ ਪੀਰ ਬਾਬਾ ਮੁਆਫ਼ੀ ਵਾਲਾ ਖੂਹ ਜੀ ਦੇ ਦਰਬਾਰ 'ਤੇ ਕਰਵਾਏ ਗਏ ਮੇਲਿਆਂ ਵਿੱਚ ਜਿੱਥੇ ਦਰਸ਼ਕਾਂ ਨੇ ਵੱਖ-ਵੱਖ ਕਲਾਕਾਰਾਂ ਦੀ ਫੰਨ ਦਾ ਕਮਾਲ ਵੇਖ ਕੇ ਅਨੰਦ ਮਾਣਦਿਆਂ ਉਨ੍ਹਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਵੇਖਣ ਨੂੰ ਆਮ ਮਿਲੀ ਪਰ ਕੁਝ ਦਰਸ਼ਕਾਂ ਦੇ ਚਿਹਰਿਆਂ 'ਤੇ ਉਦਾਸੀ ਛਾ ਗਈ ਅਤੇ ਉਨਾਂ ਦੇ ਪੈਰੋਂ ਹੇਠੋਂ ਜਮੀਨ ਖਿੱਸਕ ਗਈ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਮੋਟਰਸਾਈਕਲ ਅਤੇ ਵ੍ਹੀਕਲ ਚੋਰ ਲੈ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਦਰਦਨਾਕ ਹਾਦਸਾ! ਬਾਈਕ ਨੂੰ ਦੂਰ ਤੱਕ ਘੜੀਸਦੀ ਲੈ ਗਈ ਗੱਡੀ, ਉੱਡੇ ਪਰਖੱਚੇ
ਭਾਵੇਂ ਇਸ ਖੇਤਰ ਵਿਚ ਲਗਾਤਾਰ ਮੋਟਰ ਸਾਈਕਲ ਚੋਰੀ ਹੋਣ ਦਾ ਸਿਲਸਿਲਾ ਚੱਲ ਰਿਹਾ ਹੈ ਪਰ ਭੁਲੱਥ ਪੁਲਸ ਵੱਲੋਂ ਕਈ ਚੋਰਾਂ ਪਾਸੋਂ ਵ੍ਹੀਕਲ ਬਰਾਮਦ ਵੀ ਕਰ ਰੱਖੇ ਹਨ। ਪੁਲਸ ਅਨੁਸਾਰ ਚੋਰੀ ਦੇ ਮੋਟਰਸਾਈਕਲਾਂ ਦੀ ਬਰਾਮਦਗੀ ਕਰਨ ਦੇ ਬਾਵਜੂਦ ਲੋਕ ਆਪਣੇ ਮੋਟਰਸਾਈਕਲ ਸਪੁਰਦਾਰੀ ਤੇ ਲੈਣ ਤੱਕ ਨਹੀਂ ਆਉਂਦੇ, ਜਿਸ ਕਰਕੇ ਖਰਾਬ ਹੋ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 25 ਤੋਂ 29 ਜੂਨ ਤੱਕ ਇਹ ਦੁਕਾਨਾਂ ਰਹਿਣਗੀਆਂ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e