4 ਘੰਟੇ ਲੇਟ ਪਹੁੰਚੀ ਸਪਾਈਸਜੈੱਟ ਦੀ ਫਲਾਈਟ
Wednesday, Jul 17, 2019 - 02:10 AM (IST)

ਜਲੰਧਰ (ਸਲਵਾਨ)–ਦਿੱਲੀ ਤੋਂ ਆਦਮਪੁਰ ਜਾਣ ਵਾਲੀ ਫਲਾਈਟ ਆਦਮਪੁਰ ਏਅਰਪੋਰਟ 'ਤੇ ਅੱਜ 4 ਘੰਟੇ ਦੇਰ ਨਾਲ ਪਹੁੰਚੀ, ਜਿਸ ਨਾਲ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਤਰਾਂ ਅਨੁਸਾਰ ਫਲਾਈਟ ਦਿੱਲੀ ਤੋਂ ਦੇਰ ਨਾਲ ਚੱਲੀ। ਆਮ ਤੌਰ 'ਤੇ ਸਪਾਈਸਜੈੱਟ ਦੀ ਫਲਾਈਟ ਦਾ ਦਿੱਲੀ ਤੋਂ ਚੱਲਣ ਦਾ ਸਮਾਂ 1.30 ਵਜੇ ਹੈ ਜੋ ਕਿ ਆਦਮਪੁਰ 2.25 'ਤੇ ਪਹੁੰਚਦੀ ਹੈ। ਲੇਟ ਹੋਣ ਕਾਰਨ ਫਲਾਈਟ ਦੁਪਹਿਰ 5.30 'ਤੇ ਚੱਲੀ ਸੀ, ਜਿਸ ਕਾਰਨ ਉਕਤ ਫਲਾਈਟ 6.30 ਵਜੇ ਆਦਮਪੁਰ ਏਅਰਪੋਰਟ 'ਤੇ ਪਹੁੰਚੀ। ਉਧਰ ਆਦਮਪੁਰ ਤੋਂ ਫਲਾਈਟ ਦੇ ਚੱਲਣ ਦਾ ਸਮਾਂ 2.45 ਸੀ ਅਤੇ ਦਿੱਲੀ ਪਹੁੰਚਣ ਦਾ ਸਮਾਂ 4 ਵਜੇ ਸੀ ਜੋ ਆਦਮਪੁਰ ਤੋਂ ਸ਼ਾਮ 7 ਵਜੇ ਚੱਲੀ ਅਤੇ 8.10 'ਤੇ ਦਿੱਲੀ ਪਹੁੰਚੀ।