ਹੁਸ਼ਿਆਰਪੁਰ ’ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਹਲਕੇ ਝਟਕੇ

Monday, Sep 09, 2019 - 11:54 PM (IST)

ਹੁਸ਼ਿਆਰਪੁਰ ’ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਹਲਕੇ ਝਟਕੇ

ਹੁਸ਼ਿਆਰਪੁਰ, (ਜ. ਬ.)- ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਪੰਜਾਬ ਦੇ ਹੋਰ ਸ਼ਹਿਰਾਂ ਵਾਂਗ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਖੇਤਰਾਂ ’ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਸਿਰਫ਼ 2 ਤੋਂ 3 ਸੈਕੰਡ ਤੱਕ ਰਹੇ। ਮੌਸਮ ਵਿਭਾਗ ਅਨੁਸਾਰ ਭੂਚਾਲ ਦਾ ਕੇਂਦਰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਬਾਰਡਰ ’ਤੇ ਚੰਬਾ ਨੇੜੇ ਸੀ। ਰਿਕਟਰ ਸਕੇਲ ’ਤੇ ਇਸ ਦੀ ਤੀਬਰਤਾ 5 ਤੋਂ ਘੱਟ ਨਾਪੀ ਗਈ। ਫਿਲਹਾਲ ਕਿਤਿਓਂ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


author

Bharat Thapa

Content Editor

Related News