ਪਰਾਲੀ ਦੀ ਸੁਚੱਜੀ ਸੰਭਾਲ ਕਰਨ ਵਾਲੇ ਕਿਸਾਨਾਂ ਨੂੰ 'ਵਾਤਾਵਰਨ ਦੇ ਰਾਖੇ' ਕਹਿ ਕੇ ਕੀਤਾ ਗਿਆ ਸਨਮਾਨਿਤ

10/23/2023 7:06:53 PM

ਪਰਾਲੀ ਦੀ ਸੁਚੱਜੀ ਸੰਭਾਲ ਕਰਨ ਦੇ ਨਾਲ-ਨਾਲ ਅਜਿਹੇ ਕਿਸਾਨਾਂ ਨੁੰ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਸਰਕਾਰ ਵੱਲੋਂ ਸਬਸਿਡੀ 'ਤੇ ਉਪਲਬਧ ਮਸ਼ੀਨਾਂ ਦੀ ਪੂਰੀ ਵਰਤੋ ਕਰਦੇ ਹੋਏ ਆਪਣੇ ਅਤੇ ਇਲਾਕੇ ਦੇ ਦੂਜੇ ਕਿਸਾਨਾ ਲਈ ਮਸ਼ੀਨਰੀ ਉਪਲਬਧ ਕਰਵਾਈ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਜਿਹੇ 11 ਕਿਸਾਨਾ ਨੁੰ “ਵਾਤਾਵਰਨ ਦੇ ਰਾਖੇ” ਵੱਜੋਂ ਨਿਵਾਜਿਆ ਗਿਆ ਹੈ ਅਤੇ ਇਸ ਦਾ ਮਕਸਦ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀ ਗਈ ਉਪਦਾਨ ਤੇ ਖੇਤੀ ਮਸ਼ੀਨਰੀ ਦੀ ਵਰਤੋ ਵੱਧ ਤੋਂ ਵੱਧ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸਨਮਾਨ ਕਿਸਾਨਾ ਨੂੰ ਦਿੱਤੇ ਜਾਣਗੇ । 

ਉਨ੍ਹਾਂ ਜਿਲ੍ਹੇ ਭਰ ਦੇ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨ ਗਰੁੱਪਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਆਪ ਖੁਦ ਦੇ ਲਈ ਵਰਤੋਂ ਕਰਨ, ਉੱਥੇ ਨਾਲ ਦੇ ਨਾਲ ਇਹ ਮਸ਼ੀਨਰੀ ਦੂਜੇ ਕਿਸਾਨਾਂ ਲਈ ਅਤੇ ਖਾਸ ਤੌਰ 'ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਹਿਲ ਦੇ ਆਧਾਰ 'ਤੇ ਉਪਲਬਧ ਕਰਵਾਉਣ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਵਾਤਵਰਨ ਦੇ ਰਾਖੇ ਕਿਸਾਨਾਂ ਦੇ ਜ਼ਿਲ੍ਹਾ ਪ੍ਰਸਾਸ਼ਨ ਵਿੱਚ ਪਹਿਲ ਦੇ ਆਧਾਰ 'ਤੇ ਕੰਮ ਕੀਤੇ ਜਾਣਗੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਨਰੇਸ਼ ਕੁਮਾਰ ਗੁਲਾਟੀ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਬਲਾਕਾਂ ਵੱਲੋਂ ਸੁਝਾਏ ਗਏ ਨਾਵਾਂ ਦੇ ਆਧਾਰ 'ਤੇ ਇਹ ਵਾਤਾਵਰਨ ਦੇ ਰਾਖੇ ਕਿਸਾਨਾਂ ਦੀ ਚੋਣ ਕੀਤੀ ਗਈ ਹੈ ਅਤੇ ਆਤਮਾ ਸਕੀਮ ਅਧੀਨ ਇਹਨਾਂ ਕਿਸਾਨਾਂ ਨੂੰ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ ਹੈ। ਇਸ ਮੌਕੇ ਐੱਸ. ਡੀ. ਐੱਮ. ਕਪੂਰਥਲਾ ਸ਼੍ਰੀ ਲਾਲ ਵਿਸ਼ਵਾਸ਼ ਜੀ ਅਤੇ ਐੱਸ. ਡੀ ਐੱਮ. ਸੁਲਤਾਨਪੁਰ ਲੋਧੀ ਸ਼੍ਰੀ ਜਸਪ੍ਰੀਤ ਸਿੰਘ ਵੀ ਮੋਜੂਦ ਸਨ। 

ਇਸ ਮੌਕੇ ਸਨਮਾਨਿਤ 11 ਕਿਸਾਨਾਂ ਸ. ਸਰਵਣ ਸਿੰਘ ਪਿੰਡ ਨਸੀਰੇਵਾਲ, ਸ. ਹਰਜੀਤ ਸਿੰਘ ਸੈਦਪੁਰ ਬਲਾਕ ਸੁਲਤਾਨਪੁਰ ਲੋਧੀ, ਸ. ਪ੍ਰਗਟ ਸਿੰਘ ਪਿੰਡ ਇਬਰਾਹੀਮਵਾਲ, ਸ. ਸੁਰਿੰਦਰ ਸਿੰਘ ਪਿੰਡ ਬੁਲੈਵਾਲ ਬਲਾਕ ਨਾਡਾਲਾ, ਸ. ਗੁਰਨਾਮ ਸਿੰਘ ਪਿੰਡ ਬਿਸ਼ਨਪੁਰ, ਸ. ਪ੍ਰਦੀਪ ਸਿੰਘ ਪਿੰਡ ਮਾਣਕ ਬਲਾਕ ਫਗਵਾੜਾ, ਸ. ਗੁਰਮੇਲ ਸਿੰਘ ਪਿੰਡ ਧਾਲੀਵਾਲ ਬੇਟ, ਸ. ਸ਼ਰਨਦੀਪ ਸਿੰਘ ਧਾਲੀਵਾਲ ਬਲਾਕ ਢਿੱਲਵਾਂ, ਸ. ਸ਼ੀਤਲ ਸਿੰਘ ਪਿੰਡ ਸੰਧਰਜਗੀਰ, ਸ. ਪਲਵਿੰਦਰ ਸਿੰਘ ਪਿੰਡ ਅਲੋਦੀਪੁਰ ਅਤੇ ਸ. ਫੁਮਣ ਸਿੰਘ ਪਿੰਡ ਕਾਲਾ ਸੰਘੀਆਂ ਬਲਾਕ ਕਪੂਰਥਲਾ ਨੇ ਯਕੀਨ ਦਵਾਇਆ ਕਿ ਉਹ ਆਪਣੇ ਇਲਾਕੇ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਭਰਪੂਰ ਉਪਰਾਲੇ ਕਰਨਗੇ ਅਤੇ ਲੋੜਵੰਦ ਕਿਸਾਨਾਂ ਨੂੰ ਮਸ਼ੀਨਰੀ ਮੁਹੱਇਆ ਜ਼ਰੂਰ ਕਰਵਾਉਣਗੇ।


-ਡਾ. ਨਰੇਸ਼ ਕੁਮਾਰ ਗੁਲਾਟੀ
ਮੁੱਖ ਖੇਤੀਬਾੜੀ ਅਫਸਰ,
ਕਪੂਰਥਲਾ


rajwinder kaur

Content Editor

Related News