ਸੀਖਾਂ ਪਿੱਛੇ ਬੰਦ ਸਮੱਗਲਰ ਮੋਬਾਇਲ ਦੀ ਮਦਦ ਨਾਲ ਚਲਾਉਣ ਲੱਗੇ ਡਰੱਗ ਦਾ ਧੰਦਾ

12/10/2018 3:54:09 AM

ਕਪੂਰਥਲਾ, (ਭੂਸ਼ਣ)- ਬੀਤੇ ਕਈ ਮਹੀਨਿਆਂ ਤੋਂ ਜ਼ਿਲਾ ਕਪੂਰਥਲਾ ਸਮੇਤ ਪੂਰੇ ਸੂਬੇ ’ਚ ਡਰੱਗ ਮਾਫੀਆ  ਦੇ ਖਿਲਾਫ ਚੱਲ ਰਹੀ ਵੱਡੀ ਮੁਹਿੰਮ ਨਾਲ ਜਿਥੇ ਸੂਬੇ ਦੇ  ਲੱਗਭਗ ਸਾਰੇ ਜੇਲ ਕੰੰਪਲੈਕਸ ਡਰੱਗ ਸਮੱਗਲਰਾਂ ਨਾਲ ਭਰ ਗਏ ਹਨ, ਉਥੇ ਹੀ ਡਰੱਗ  ਦੇ ਧੰਦੇ ’ਚ ਹੋਣ ਵਾਲੀ ਮੋਟੀ ਕਮਾਈ  ਦੇ ਲਾਲਚ ’ਚ ਜੇਲ ਦੀਅਾਂ  ਸਲਾਖਾਂ  ਦੇ  ਪਿੱਛੇ ਪੁੱਜੇ ਡਰੱਗ ਸਮੱਗਲਰ  ਜੇਲ ਦੀ ਕੋਠਡ਼ੀ ’ਚ ਬੈਠ ਕੇ ਵੀ ਡਰੱਗ ਵਿਕਰੀ ਦਾ ਧੰਦਾ ਚਲਾਉਣ ਲੱਗੇ ਹਨ। ਅਜੇ ਸੂਬੇ ਭਰ ਦੀਅਾਂ ਸਾਰੀਅਾਂ  ਜੇਲਾਂ ’ਚ ਮੋਬਾਇਲ ਇਸਤੇਮਲ  ਨੂੰ ਲੈ ਕੇ ਕੀਤੀ ਗਈ ਭਾਰੀ ਸਖਤੀ  ਦੇ ਬਾਵਜੂਦ ਵੀ ਅਜਿਹੇ ਕਈ ਡਰੱਗ ਸਮੱਗਲਰਾਂ  ਦੇ ਕੋਲ ਮੋਬਾਇਲ ਰਹਿ ਜਾਂਦੇ ਹਨ, ਜੋ ਆਪਣੇ ਇਸ ਧੰਦੇ ਨੂੰ ਫੋਨ ਦੀ ਮਦਦ ਨਾਲ ਬਾਹਰਲੀ  ਦੁਨੀਅਾ ’ਚ ਬੈਠੇ ਆਪਣੇ ਸਾਥੀਅਾਂ ਨਾਲ ਸੰਪਰਕ ਕਰ ਕੇ ਚਲਾਉਂਦੇ ਹਨ।  ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਜੇਲ ਹਸਪਤਾਲ ’ਚ ਤਾਇਨਾਤ ਇਕ ਲੈਬ ਟੈਕਨੀਸ਼ੀਅਨ ਵੱਲੋਂ ਡੀ. ਐੱਸ. ਪੀ. ਦੇ ਕਤਲ  ਮਾਮਲੇ ’ਚ ਬੰਦ ਇਕ ਕੈਦੀ  ਦੇ ਇਸ਼ਾਰੇ ’ਤੇ ਹੈਰੋਇਨ ਦੀ ਖੇਪ ਲਿਆਉਣਾ ਇਸ ਸੱਚਾਈ ਦੀ ਪੁਸ਼ਟੀ ਕਰਦਾ ਹੈ।  

ਜੇਲ ਕਰਮਚਾਰੀਅਾਂ ਦੀ ਮਦਦ ਨਾਲ ਹੁੰਦੈ ਪੂਰਾ ਕੰਮ
ਦੱਸਿਆ ਜਾਂਦਾ ਹੈ ਕਿ ਜੇਲਾਂ ’ਚ ਬੰਦ ਕਈ ਡਰੱਗ ਸਮੱਗਲਰ ਛੋਟੇ ਪੱਧਰ  ਦੇ ਕਰਮਚਾਰੀਅਾਂ ਨੂੰ ਮੋਟਾ ਲਾਲਚ ਦੇ ਕੇ ਉਨ੍ਹਾਂ ਦੀ ਮਦਦ ਨਾਲ ਡਰੱਗ ਸਮੱਗਲਿੰਗ ਦਾ ਧੰਦਾ ਚਲਾ ਰਹੇ ਹਨ, ਜੋ ਅਕਸਰ ਉਨ੍ਹਾਂ  ਦੇ ਕੋਲ ਮੋਬਾਇਲ ਹੋਣ  ਦੇ ਬਾਵਜੂਦ ਵੀ ਛਾਪਾਮਾਰੀ ਹੋਣ ਦੀ ਹਾਲਤ  ਵਿਚ ਪਹਿਲਾਂ ਹੀ ਉਨ੍ਹਾਂ ਨੂੰ  ਸੂਚਨਾ  ਦੇ ਦਿੰਦੇ ਹਨ ਜਾਂ ਫਿਰ ਮੋਬਾਇਲ ਨਾ ਹੋਣ ’ਤੇ ਉਨ੍ਹਾਂ ਤੋਂ ਮੋਟੀ ਰਕਮ ਲੈ ਕੇ ਮੋਬਾਇਲ ਫੋਨ ਅਤੇ ਸਿਮ ਕਾਰਡ ਵੀ ਉਪਲੱਬਧ ਕਰਵਾ ਦਿੰਦੇ ਹਨ।  ਜਿਸ ਦੀ ਮਦਦ ਨਾਲ  ਅਜਿਹੇ ਡਰੱਗ ਸਮੱਗਲਰ ਆਪਣੇ ਧੰਦੇ ਨੂੰ ਆਰਾਮ ਨਾਲ ਚਲਾ ਲੈਂਦੇ ਹਨ।  ਜਿਸ   ਕਾਰਨ ਕਈ ਵਾਰ ਸੂਬੇ ਦੀਅਾਂ ਜੇਲਾਂ ਵਿਚ ਪੁਲਸ ਅਤੇ ਜੇਲ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਸਰਚ ਮੁਹਿੰਮ ਚਲਾਉਣ  ਦੇ ਬਾਵਜੂਦ ਵੀ ਕੋਈ ਵੱਡੀ ਬਰਾਮਦਗੀ ਨਹੀਂ ਹੋ ਪਾਉਂਦੀ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਸਰਚ ਮੁਹਿੰਮ ਕਾਮਯਾਬ ਨਹੀਂ ਹੁੰਦੀ।  ਭਾਵੇਂ ਕਈ ਜੇਲਾਂ ’ਚ ਤਾਇਨਾਤ ਕਈ ਜੇਲ ਕਰਮਚਾਰੀਅਾਂ  ਦੇ ਖਿਲਾਫ ਕਾਰਵਾਈ ਕੀਤੀ ਗਈ ਹੇ ਪਰ ਇਸ  ਦੇ ਬਾਵਜੂਦ ਵੀ ਅਜਿਹੇ ਮਾਮਲੇ ਰੁਕ ਨਹੀਂ ਰਹੇ ਹਨ।   
  ਕੇਂਦਰੀ ਜੇਲ ਵਿਚ ਬੀਤੇ ਕੁਝ ਮਹੀਨਿਆਂ ਤੋਂ  ਬਹੁਤ  ਸਖਤੀ ਕੀਤੀ ਗਈ ਹੈ,  ਜਿਸ  ਦੇ ਵਧੀਆ ਨਤੀਜੇ ਸਾਹਮਣੇ ਆਏ ਹਨ।  ਉਥੇ ਹੀ ਜੇਲ ਵਿਚ ਤਾਇਨਾਤ ਸਾਰੇ ਕਰਮਚਾਰੀਅਾਂ ਨੂੰ ਈਮਾਨਦਾਰੀ ਨਾਲ ਡਿਊਟੀ  ਕਰਨ  ਦੇ ਹੁਕਮ ਦਿੱਤੇ ਗਏ ਹਨ।  
–ਐੱਸ. ਪੀ. ਖੰਨਾ, ਏ. ਆਈ. ਜੀ. ਜੇਲ।

 ਕਪੂਰਥਲਾ ਸਮੇਤ ਪੂਰੇ ਸੂਬੇ ਦੀਅਾਂ ਜੇਲਾਂ ’ਚ ਫਡ਼ੇ ਜਾ ਚੁੱਕੇ ਹਨ ਕਈ ਮਾਮਲੇ
 ਸੂਬੇ ਦੀਅਾਂ ਜੇਲਾਂ ’ਚ ਬੰਦ ਸਮੱਗਲਰਾਂ ਤੋਂ ਹੈਰੋਇਨ ਜਾਂ ਹੋਰ ਡਰੱਗ ਬਰਾਮਦ ਹੋਣ  ਦੇ ਲਗਾਤਾਰ ਵੱਧ ਰਹੇ ਮਾਮਲੇ ਇਸ ਗੱਲ  ਦੇ ਵੱਲ ਇਸ਼ਾਰਾ ਕਰ ਰਹੇ ਹਨ ਕਿ ਡਰੱਗ ਸਮੱਗਲਰ ਕਿਸੇ ਨਾ ਕਿਸੇ ਤਰ੍ਹਾਂ ਜੇਲਾਂ ਤੋਂ ਹੀ ਆਪਣੀ ਡਰੱਗ ਵਿਕਰੀ ਦਾ ਧੰਦਾ ਚਲਾਉਣ ਦੀ ਕੋਸ਼ਿਸ਼ ’ਚ ਹੈ।  ਗੌਰ ਹੋਵੇ ਕਿ ਸਾਲ 2016 ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਇਕ ਅਜਿਹੇ ਗੈਂਗ ਦਾ ਪਰਦਾਫਾਸ਼ ਕੀਤਾ ਸੀ ।  ਜੋ ਜੇਲ ’ਚ ਬੰਦ ਕੁਝ ਡਰੱਗ ਸਮੱਗਲਰਾਂ  ਦੇ ਇਸ਼ਾਰਿਅਾਂ ’ਤੇ ਡਰੱਗ ਸਮੱਗਲਿੰਗ  ਦੇ ਧੰਦੇ ਨੂੰ ਅੰਜ਼ਾਮ ਦੇ ਕੇ ਅਜਿਹੇ ਡਰੱਗ ਸਮੱਗਲਰਾਂ  ਦੇ ਬੈਂਕ ਖਾਤਿਅਾਂ ’ਚ ਪੈਸੇ ਵੀ ਪਾਉਂਦੇ  ਸਨ। ਇਸ ਮਾਮਲੇ ਵਿਚ ਵੀ ਪੁਲਸ ਨੇ ਜੇਲ ਵਿਚ ਬੰਦ ਕੁਝ ਸਮੱਗਲਰਾਂ ਨੂੰ ਨਾਮਜ਼ਦ ਕੀਤਾ ਸੀ,  ਉਥੇ ਹੀ ਜੇਲ ਕੰੰਪਲੈਕਸ ਤੋਂ ਡਰੱਗ ਵਿਕਰੀ ਦਾ ਧੰਦਾ ਚਲਾਉਣ ਦੀ ਸਾਜ਼ਿਸ਼ ਬਣਾਉਣ  ਦੇ ਇਲਜ਼ਾਮ ਵਿਚ ਪਟਿਆਲਾ ਅਤੇ ਅੰਮ੍ਰਿਤਸਰ ਜੇਲ ਪ੍ਰਸ਼ਾਸਨ ਵੀ ਕੁਝ ਡਰੱਗ ਸਮੱਗਲਰਰਾਂ  ਦੇ ਖਿਲਾਫ ਮਾਮਲੇ ਦਰਜ ਕਰਵਾ ਚੁੱਕੇ ਹਨ।
 


Related News