ਪੁੱਤਰ ਦੀ ਮੌਤ ਤੋਂ ਬਾਅਦ ਸਦਮੇ ’ਚ ਦਿਨ ਕੱਟ ਰਹੇ ਪਿਤਾ ਦੀ ਵੀ ਮੌਤ

Sunday, Apr 05, 2020 - 07:03 PM (IST)

ਪੁੱਤਰ ਦੀ ਮੌਤ ਤੋਂ ਬਾਅਦ ਸਦਮੇ ’ਚ ਦਿਨ ਕੱਟ ਰਹੇ ਪਿਤਾ ਦੀ ਵੀ ਮੌਤ

ਮੁਕੇਰੀਆਂ, (ਨਾਗਲਾ)- ਕੋਰੋਨਾ ਬੀਮਾਰੀ ਕਾਰਨ ਮੁਕੇਰੀਆਂ ਨਜ਼ਦੀਕ ਪੈਂਦੇ ਪਿੰਡ ਮਨਸੂਰਪੁਰ ਦੇ ਪਰਮਜੀਤ ਸਿੰਘ ਮੁਲਤਾਨੀ ਉਰਫ ਪੰਮਾ, ਜਿਸਦੀ 31 ਮਾਰਚ ਨੂੰ ਸਵੇਰੇ ਨਿਊਯਾਰਕ (ਅਮਰੀਕਾ) ਵਿਖੇ ਮੌਤ ਹੋ ਗਈ ਸੀ। ਉਸ ਦਿਨ ਤੋਂ ਲੈ ਕੇ ਗਹਿਰੇ ਸਦਮੇ ’ਚ ਦਿਨ ਕੱਟ ਰਹੇ ਉਸ ਦੇ ਪਿਤਾ ਸਾਬਕਾ ਸਰਪੰਚ ਮਹਾਵੀਰ ਸਿੰਘ ਦੀ ਵੀ ਬੀਤੀ ਰਾਤ ਹਾਰਟ ਅਟੈਕ ਨਾਲ ਮੌਤ ਹੋ ਗਈ। ਜਿਸ ਕਾਰਨ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌਡ਼ ਗਈ। ਇਸ ਦੁਖਦਾਈ ਘਟਨਾ ਕਾਰਨ ਸਥਾਨਕ ਵਿਧਾਇਕ ਇੰਦੂ ਬਾਲਾ, ਪ੍ਰੋਫੈਸਰ ਜੀ. ਐੱਸ. ਮੁਲਤਾਨੀ, ਜਥੇ. ਜਗਜੀਤ ਸਿੰਘ, ਸਰਬਜੋਤ ਸਿੰਘ ਸਾਬੀ, ਜਥੇ. ਰਵਿੰਦਰ ਸਿੰਘ ਚੱਕ ਆਦਿ ਇਲਾਕਾ ਨਿਵਾਸੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ।       


author

Bharat Thapa

Content Editor

Related News