ਦੁਬਈ ਤੋਂ ਆਈ ਪੋਜੇਵਾਲ ਦੇ ਵਿਅਕਤੀ ਦੀ ਮ੍ਰਿਤਕ ਦੇਹ, ਗਮਗੀਨ ਮਾਹੌਲ ''ਚ ਕੀਤਾ ਗਿਆ ਸਸਕਾਰ

Sunday, Jun 04, 2023 - 02:22 PM (IST)

ਦੁਬਈ ਤੋਂ ਆਈ ਪੋਜੇਵਾਲ ਦੇ ਵਿਅਕਤੀ ਦੀ ਮ੍ਰਿਤਕ ਦੇਹ, ਗਮਗੀਨ ਮਾਹੌਲ ''ਚ ਕੀਤਾ ਗਿਆ ਸਸਕਾਰ

ਬਲਾਚੌਰ/ਪੋਜੇਵਾਲ (ਕਟਾਰੀਆ)- ਸੜੋਆ ਦੇ ਰਹਿਣ ਵਾਲੇ ਬਲਵੀਰ ਦਾ ਬੀਤੇ ਦਿਨੀਂ ਦੁਬਈ ਵਿਖੇ ਅਚਾਨਕ ਦਿਹਾਂਤ ਹੋ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਸੜੋਆ ਦੇ ਪਿੰਡ ਪੋਜੇਵਾਲ ਦੇ ਵਿਅਕਤੀ ਬਲਵੀਰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਸਾਲਾ ਤੋਂ ਦੁਬਈ ਵਿਖੇ ਕੰਮ ਕਰ ਰਿਹਾ ਸੀ। ਕੰਮ ਦੌਰਾਨ ਦੁਬਈ ਵਿਖੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

ਬੀਤੇ ਦਿਨ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਵੇਂ ਹੀ ਬਲਵੀਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸਕੇ ਸਬੰਧੀਆਂ ਵੱਲੋਂ ਦੁਬਈ ਤੋਂ ਪਿੰਡ ਪੋਜੇਵਾਲ ਲਿਆਂਦਾ ਗਿਆ ਤਾਂ ਪਿੰਡ ’ਚ ਗਮ ਦਾ ਮਾਹੌਲ ਛਾ ਗਿਆ। ਅਤਿ ਗਮਗੀਨ ਮਾਹੌਲ ਵਿਚ ਮ੍ਰਿਤਕ ਬਲਵੀਰ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਮੌਸਮ 'ਚ ਹੋ ਰਹੀ ਤਬਦੀਲੀ, ਜੂਨ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ ਗਰਮੀ, ਜਾਣੋ ਤਾਜ਼ਾ ਅਪਡੇਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News